ਹਿਮਾਚਲ ’ਚ ਮਾਨਸੂਨ ਨੇ ਵਰਾਇਆ ਕਹਿਰ, 2 ਦਿਨਾਂ ’ਚ 13 ਲੋਕਾਂ ਦੀ ਮੌਤ
Friday, Jul 01, 2022 - 03:14 PM (IST)
ਸ਼ਿਮਲਾ (ਰਾਜੇਸ਼)– ਹਿਮਾਚਲ ’ਚ ਮਾਨਸੂਨ ਦੀ ਪਹਿਲੀ ਬਾਰਿਸ਼ ਨਾਲ ਪ੍ਰਦੇਸ਼ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ। ਵੀਰਵਾਰ ਨੂੰ ਵੀ ਪ੍ਰਦੇਸ਼ ਦੇ ਕਈ ਖੇਤਰਾਂ ’ਚ ਬਾਰਿਸ਼ ਦਰਜ ਕੀਤੀ ਗਈ ਹੈ। ਰਿਪੋਰਟ ਮੁਤਾਬਕ, ਬੀਤੇ 2 ਦਿਨਾਂ ’ਚ ਹਿਮਾਚਲ ਪ੍ਰਦੇਸ਼ ’ਚ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਪ੍ਰਦੇਸ਼ ’ਚ 4 ਦਿਨਾਂ ਤਕ ਬਾਰਿਸ਼ ਦਾ ਸਿਲਸਿਲਾ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ, ਪ੍ਰਦੇਸ਼ ’ਚ 1 ਤੋਂ 4 ਜੁਲਾਈ ਤਕ ਬਾਰਿਸ਼ ਜਾਰੀ ਰਹਿਣ ਦੇ ਆਸਾਰ ਹਨ। ਜੁਲਾਈ ਲਈ ਭਾਰੀ ਬਾਰਿਸ਼ ਦਾ ਓਰੇਂਜ ਅਲਰਟ ਜਾਰੀ ਹੋਇਆ ਹੈ। ਅਲਰਟ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਸੈਲਾਨੀਆਂ ਅਤੇ ਆਮ ਲੋਕਾਂ ਨੂੰ ਨਦੀ-ਨਾਲਿਆਂ ’ਚ ਨਾ ਉਤਰਨ ਦੀ ਚਿਤਾਵਨੀ ਦਿੱਤੀ ਹੈ। ਭਾਰੀ ਬਾਰਿਸ਼ ਨਾਲ ਜ਼ਮੀਨ ਖਿਸਕਣ ਦਾ ਵੀ ਖਤਰਾ ਹੈ। ਓਧਰ, ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਜਾਰੀ ਰਿਪੋਰਟ ਮੁਤਾਬਕ ਪ੍ਰਦੇਸ਼ ’ਚ ਇਨ੍ਹਾਂ 2 ਦਿਨਾਂ ਦੇ ਅੰਦਰ 13 ਲੋਕਾਂ ਦੀ ਮੌਤ ਹੋਈ ਹੈ। ਇਹ ਮੌਤਾਂ ਸੋਲਨ, ਊਨਾ, ਮੰਡੀ, ਲਾਹੌਲ-ਸਪੀਤੀ, ਚੰਬਾ, ਕਾਂਗੜਾ, ਕਿੰਨੌਰ, ਸ਼ਿਮਲਾ ਅਤੇ ਹਮੀਰਪੁਰ ਜ਼ਿਲੇ ’ਚ ਹੋਈਆਂ ਹਨ।
ਇਹ ਵੀ ਪੜ੍ਹੋ– ਕੋਰੋਨਾ ਖ਼ਿਲਾਫ਼ ਮਿਲਿਆ ਇਕ ਹੋਰ ਵੱਡਾ ਹਥਿਆਰ, ਦੇਸ਼ ਦੀ ਪਹਿਲੀ m-RNA ਵੈਕਸੀਨ ਨੂੰ DCGI ਵਲੋਂ ਮਨਜ਼ੂਰੀ
ਸਿਹੁੰਤਾ ’ਚ ਸਭ ਤੋਂ ਜ਼ਿਆਦਾ ਬਾਰਿਸ਼ ਹੋਈ
ਬੀਤੀ ਰਾਤ ਚੰਬਾ ਜ਼ਿਲੇ ਦੇ ਸਿਹੁੰਤਾ ’ਚ 111 ਮਿਲੀਮੀਟਰ, ਨਾਹਨ 64, ਨਾਲਾਗੜ੍ਹ 62, ਤੀਸਾ 45, ਗੱਗਲ-ਸਲੂਣੀ 44, ਧਰਮਸ਼ਾਲਾ 42, ਪਾਉਂਟਾ ਸਾਹਿਬ 41 ਅਤੇ ਸ਼ਿਮਲਾ-ਸੁੰਦਰਨਗਰ ’ਚ 34-34 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ– ਬਜ਼ੁਰਗ ਬੇਬੇ ਦਾ ਹੈਰਾਨੀਜਨਕ ਸਟੰਟ! ਹਰਿ ਕੀ ਪੌੜੀ ਦੇ ਪੁਲ ਤੋਂ ਗੰਗਾ ’ਚ ਮਾਰ ’ਤੀ ਛਾਲ (ਵੀਡੀਓ)