ਭਾਜਪਾ-RSS ਦੀ ਨਫ਼ਰਤੀ ਸੋਚ ਦੇ ਗਾਂਧੀ ਜੀ ਦੇ ਵਿਚਾਰਾਂ ਨੂੰ ਨਹੀਂ ਹਰਾ ਸਕਦੀ : ਰਾਹੁਲ ਗਾਂਧੀ

02/17/2024 1:36:28 PM

ਨਵੀਂ ਦਿੱਲੀ (ਵਾਰਤਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) 'ਤੇ ਹਮਲਾ ਕਰਦੇ ਹੋਏ ਅੱਜ ਯਾਨੀ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸੋਚ ਨਫ਼ਰਤੀ ਹੈ ਅਤੇ ਉਹ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਵਿਚਾਰਾਂ ਨੂੰ ਮਿਟਾ ਜਾਂ ਹਰਾ ਨਹੀਂ ਸਕਦੀ। ਰਾਹੁਲ ਗਾਂਧੀ ਨੇ ਭਾਰਤ ਜੋੜੋ ਨਿਆਏ ਯਾਤਰਾ ਦੌਰਾਨ ਉੱਤਰ ਪ੍ਰਦੇਸ਼ ਦੇ ਵਾਰਾਣਸੀ 'ਚ ਗਾਂਧੀ ਜੀ ਦੇ ਵਿਚਾਰਾਂ ਦੇ ਪ੍ਰਸਾਰ ਲਈ ਬਣੇ 'ਸਰਵ ਸੇਵਾ ਸੰਘ' 'ਚ ਜਾ ਕੇ ਉੱਥੇ ਲੋਕਾਂ ਨਾਲ ਗੱਲ ਕੀਤੀ, ਜਿੱਥੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਗਾਂਧੀ ਜੀ ਦੇ ਵਿਚਾਰਾਂ ਨੂੰ ਕੁਚਲਣ ਲਈ ਬੁਲਡੋਜ਼ਰ ਚਲਾ ਕੇ ਸਰਵ ਸੇਵਾ ਸੰਘ 'ਚ ਰੱਖੀਆਂ ਬਾਪੂ ਦੀਆਂ ਕਿਤਾਬਾਂ ਅਤੇ ਤਸਵੀਰਾਂ ਨੂੰ ਕਿਵੇਂ ਬਾਹਰ ਸੁੱਟਿਆ ਗਿਆ ਹੈ।

ਇਹ ਵੀ ਪੜ੍ਹੋ : ਵੀਡੀਓ ਕਾਨਫਰੈਂਸਿੰਗ ਰਾਹੀਂ ਕੋਰਟ 'ਚ ਪੇਸ਼ ਹੋਏ CM ਕੇਜਰੀਵਾਲ, ਅਗਲੀ ਸੁਣਵਾਈ 16 ਮਾਰਚ

ਰਾਹੁਲ ਗਾਂਧੀ ਨੇ ਦੱਸਿਆ,''ਅੱਜ 'ਭਾਰਤ ਜੋੜੋ ਨਿਆਏ ਯਾਤਰਾ' ਦੌਰਾਨ ਵਾਰਾਣਸੀ ਦੇ 'ਸਰਵ ਸੇਵਾ ਸੰਘ' ਦੇ ਸਾਹਮਣੇ ਰੁਕ ਕੇ ਲੋਕਾਂ ਨਾਲ ਗੱਲ ਕੀਤੀ। ਬਾਪੂ ਦੇ ਵਿਚਾਰਾਂ ਨੂੰ ਜਨਤਾ ਤੱਕ ਪਹੁੰਚਾਉਣ ਲਈ ਬਣੇ ਇਸ 'ਸਰਵ ਸੇਵਾ ਸੰਘ' ਨੂੰ ਦਮਨ ਅਤੇ ਤਾਨਾਸ਼ਾਹੀ 'ਚ ਅੰਨ੍ਹੀ ਹੋ ਚੁੱਕੀ ਭਾਜਪਾ ਸਰਕਾਰ ਦੇ ਨਫ਼ਰਤੀ ਬੁਲਡੋਜ਼ਰ ਨੇ ਇੱਥੇ ਵੀ ਕੁਚਲਿਆ, ਕਿਤਾਬਾਂ ਬਾਹਰ ਸੁੱਟੀਆਂ ਗਈਆਂ।'' ਉਨ੍ਹਾਂ ਕਿਹਾ,''ਪਰ ਉਹ ਭੁੱਲ ਗਏ ਕਿ 'ਗਾਂਧੀ' ਇਕ ਸੋਚ ਹੈ ਅਤੇ ਸਮਾਜਿਕ ਨਿਆਂ ਦਾ ਵਿਚਾਰ ਹੈ। ਜੀਵਨ ਜਿਊਂਣ ਦਾ ਆਦਰਸ਼ ਤਰੀਕਾ ਹੈ। ਹਿੰਦੁਸਤਾਨ ਦੀ ਆਤਮਾ 'ਚ ਗਾਂਧੀ ਹਨ। ਇਹ ਦੇਸ਼ ਗਾਂਧੀ ਦੀ ਵਿਚਾਰਧਾਰਾ ਨਾਲ ਹੀ ਚੱਲਦਾ ਹੈ ਅਤੇ ਹਮੇਸ਼ਾ ਚੱਲਦਾ ਰਹੇਗਾ। ਭਾਜਪਾ-ਆਰ.ਐੱਸ.ਐੱਸ. ਦੀ ਨਫ਼ਰਤੀ ਸੋਚ ਇਸ ਨੂੰ ਕਦੇ ਨਹੀਂ ਹਰਾ ਸਕਦੀ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News