ਹਰਿਆਣਾ ਦੇ ਸੋਨੀਪਤ 'ਚ ਈਕੋ ਵੈਨ 'ਚ ਲੱਗੀ ਅੱਗ, ਚਾਲਕ ਜਿਊਂਦਾ ਸੜਿਆ

09/21/2020 11:46:15 AM

ਸੋਨੀਪਤ- ਹਰਿਆਣਾ ਦੇ ਸੋਨੀਪਤ ਦੇ ਪਿੰਡ ਲਡਸੌਲੀ ਕੋਲ ਇਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਈਕੋ ਵੈਨ 'ਚ ਅੱਗ ਲੱਗਣ ਨਾਲ ਚਾਲਕ ਦੀ ਸੜ ਕੇ ਮੌਤ ਹੋ ਗਈ। ਸੂਚਨਾ ਤੋਂ ਬਾਅਦ ਅੱਗ ਬੁਝਾਊ ਵਿਭਾਗ ਅਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਅੱਗ 'ਤੇ ਕਾਬੂ ਪਾਇਆ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸੋਨੀਪਤ ਦੇ ਨਾਗਰਿਕ ਹਸਪਤਾਲ 'ਚ ਭਿਜਵਾ ਦਿੱਤੀ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉੱਥੇ ਹੀ ਅੱਗ ਕਿਹੜੇ ਕਾਰਨਾਂ ਕਰ ਕੇ ਲੱਗੀ ਇਸ ਗੱਲ ਦਾ ਹਾਲੇ ਖੁਲਾਸਾ ਨਹੀਂ ਹੋਇਆ ਹੈ।

ਪੁਲਸ ਜਾਂਚ ਅਧਿਕਾਰੀ ਸੁਨੀਲ ਦਾ ਕਹਿਣਾ ਹੈ ਕਿ ਸੂਚਨਾ ਮਿਲੀ ਸੀ ਕਿ ਇਕ ਗੱਡੀ 'ਚ ਅੱਗ ਲੱਗ ਗਈ ਹੈ। ਉੱਥੇ ਹੀ ਗੱਡੀ ਦੇ ਅੰਦਰ ਸੁਰਿੰਦਰ ਵਾਸੀ ਪੱਟੀ ਕਲਿਆਣਾ ਦੀ ਸੜਨ ਨਾਲ ਮੌਤ ਹੋ ਗਈ ਹੈ। ਸੁਰਿੰਦਰ ਦਿੱਲੀ ਤੋਂ ਆਪਣੇ ਘਰ ਜਾ ਰਿਹਾ ਸੀ ਅਤੇ ਪਿੰਡ ਲਡਸੌਲੀ ਕੋਲ ਉਸ ਦੀ ਗੱਡੀ 'ਚ ਅੱਗ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਐੱਫ.ਐੱਸ.ਐੱਲ. ਦੀ ਟੀਮ ਨੂੰ ਮੌਕੇ 'ਤੇ ਬੁਲਾ ਲਿਆ ਗਿਆ ਹੈ। ਉੱਥੇ ਹੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।


DIsha

Content Editor

Related News