ਹਰਿਆਣਾ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ 12ਵੀਂ ਦਾ ਨਤੀਜਾ, ਨੈਂਸੀ ਬਣੀ ਟਾਪਰ
Monday, May 15, 2023 - 05:06 PM (IST)

ਹਰਿਆਣਾ- ਹਰਿਆਣਾ ਸਕੂਲ ਸਿੱਖਿਆ ਬੋਰਡ (HBSE) ਨੇ ਅੱਜ 12ਵੀਂ ਦਾ ਨਤੀਜਾ ਐਲਾਨ ਕਰ ਦਿੱਤਾ ਹੈ। ਇਸ ਵਿਚ 81,65 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ। ਇਹ ਨਤੀਜਾ ਬੋਰਡ ਦੇ ਚੇਅਰਮੈਨ ਵੀ. ਪੀ. ਯਾਦਵ ਅਤੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਜਾਰੀ ਕੀਤਾ ਹੈ। ਵਿਦਿਆਰਥੀ ਆਪਣਾ ਨਤੀਜਾ ਬੋਰਡ ਦੀ ਅਧਿਕਾਰਤ ਵੈੱਬਸਾਈਟ www.bseh.org.in 'ਤੇ ਵੇਖ ਸਕਦੇ ਹਨ।
ਬੋਰਡ ਦੇ ਪ੍ਰਧਾਨ ਨੇ ਦੱਸਿਆ ਕਿ ਭਿਵਾਨੀ ਦੇ ਨਵ ਭਾਰਤ ਸੀਨੀਅਰ ਸਕੂਲ ਦੀ ਨੈਂਸੀ ਨੇ 500 ਵਿਚੋਂ 498 ਅੰਕ ਲੈ ਕੇ ਪ੍ਰੀਖਿਆ 'ਚ ਟਾਪ ਕੀਤਾ ਹੈ। ਉੱਥੇ ਹੀ ਕਰਨਾਲ ਦੀ ਜਸਮੀਤ ਕੌਰ ਨੇ 497 ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ ਹੈ। ਕਨੁਜ ਅਤੇ ਪ੍ਰਿਆ ਨੇ 496 ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਹਾਸਲ ਕੀਤਾ ਹੈ।
ਇਸ ਤਰ੍ਹਾਂ ਦੇਖੋ ਨਤੀਜਾ-
1. ਸਭ ਤੋਂ ਪਹਿਲਾਂ ਹਰਿਆਣਾ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ bseh.org.in 'ਤੇ ਜਾਓ।
2. 12ਵੀਂ ਜਮਾਤ ਦਾ ਨਤੀਜਾ 2023 ਲਿੰਕ ਅਧਿਕਾਰਤ ਵੈੱਬਸਾਈਟ ਦੇ ਹੋਮ ਪੇਜ 'ਤੇ ਉਪਲਬਧ ਹੋਵੇਗਾ।
3. ਲਿੰਕ 'ਤੇ ਕਲਿੱਕ ਕਰਨ ਤੋਂ ਬਾਅਦ ਇਕ ਵਿੰਡੋ ਖੁੱਲੇਗੀ ਜਿੱਥੇ ਰੋਲ ਨੰਬਰ ਦਰਜ ਕਰਨਾ ਹੋਵੇਗਾ।
4. ਸਬਮਿਟ ਕਰਨ ਤੋਂ ਬਾਅਦ ਨਤੀਜਾ ਸਕ੍ਰੀਨ 'ਤੇ ਪ੍ਰਦਰਸ਼ਿਤ ਹੋਵੇਗਾ।
5. ਨਤੀਜੇ ਦੀ PDF ਡਾਊਨਲੋਡ ਕਰੋ ਅਤੇ ਭਵਿੱਖ ਦੇ ਸੰਦਰਭ ਲਈ ਸਕੋਰਕਾਰਡ ਦਾ ਪ੍ਰਿੰਟ ਵੀ ਲਓ।