ਸਕੂਲ ਬੱਸ ਹਾਦਸੇ ਦੀ ਵੀਡੀਓ ਆਈ ਸਾਹਮਣੇ, ਡਰਾਈਵਰ ਦੀ ਗਲਤੀ ਨੇ ਖੋਹ ਲਈਆਂ 6 ਮਾਸੂਮ ਬੱਚੀਆਂ ਦੀਆਂ ਜਾਨਾਂ
Saturday, Apr 13, 2024 - 11:39 AM (IST)
 
            
            ਮਹਿੰਦਰਗੜ੍ਹ- ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ 'ਚ ਬੀਤੇ ਦਿਨੀਂ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਸੀ, ਜਿਸ ਵਿਚ 6 ਸਕੂਲੀ ਬੱਚੀਆਂ ਦੀ ਮੌਤ ਹੋ ਗਈ। ਦਰਅਸਲ ਮਹਿੰਦਰਗੜ੍ਹ ਜ਼ਿਲ੍ਹੇ ਦੇ ਕਨੀਨਾ ਦੇ ਪਿੰਡ ਉਨਹਾਨੀ ਕੋਲ ਬੀਤੇ ਵੀਰਵਾਰ ਨੂੰ ਬੱਚਿਆਂ ਨਾਲ ਭਰੀ ਸਕੂਲ ਬੱਸ ਬੇਕਾਬੂ ਹੋ ਕੇ ਪਲਟ ਗਈ ਸੀ। ਇਸ ਬੱਸ ਹਾਦਸੇ ਦੀ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿਚ ਵਿਖਾਇਆ ਗਿਆ ਹੈ ਕਿ ਡਰਾਈਵਰ ਆਪਣੇ 4 ਦੋਸਤਾਂ ਨਾਲ ਖੇੜੀ ਪਿੰਡ ਨੇੜੇ ਬੱਸ 'ਚ ਸ਼ਰਾਬ ਪੀਂਦਾ ਹੈ। ਇਹ ਪਿੰਡ ਮਹਿੰਦਰਗੜ੍ਹ ਤੋਂ ਪਿੱਛੇ ਪੈਂਦਾ ਹੈ, ਜਿੱਥੇ ਕਰੀਬ 10 ਮਿੰਟ ਤੱਕ ਸਕੂਲ ਬੱਸ ਖੜ੍ਹੀ ਰਹਿੰਦੀ ਹੈ। ਜਿਸ ਤੋਂ ਬਾਅਦ ਡਰਾਈਵਰ ਬੱਸ ਨੂੰ ਅੱਗੇ ਲੈ ਕੇ ਜਾਂਦਾ ਹੈ। ਡਰਾਈਵਰ ਬੱਚਿਆਂ ਨੂੰ ਸਕੂਲ ਬੱਸ 'ਚ ਚੜ੍ਹਾਉਂਦਾ ਹੈ, ਅੱਗੇ ਜਾ ਕੇ ਬੱਸ ਦਰੱਖ਼ਤ ਨਾਲ ਟਕਰਾ ਕੇ ਪਲਟ ਗਈ, ਜਿਸ ਕਾਰਨ 6 ਮਾਸੂਮ ਬੱਚਿਆਂ ਦੀਆਂ ਜਾਨਾਂ ਚੱਲੀਆਂ ਗਈਆਂ।
ਇਹ ਵੀ ਪੜ੍ਹੋ- ਦਰਦਨਾਕ ਹਾਦਸਾ; ਸਕੂਲ ਬੱਸ ਪਲਟਣ ਕਾਰਨ 5 ਬੱਚਿਆਂ ਦੀ ਮੌਤ, ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਖੁੱਲ੍ਹਿਆ ਸੀ ਸਕੂਲ
ਇਹ ਵੀ ਪੜ੍ਹੋ- ਹਰਿਆਣਾ ਸਕੂਲ ਬੱਸ ਹਾਦਸਾ: ਪੁਲਸ ਨੇ 3 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ, ਸਕੂਲ ਪ੍ਰਸ਼ਾਸਨ ਨੂੰ ਨੋਟਿਸ ਜਾਰੀ
ਡਰਾਈਵਰ ਦੀ ਇਕ ਗਲਤੀ ਇਨ੍ਹਾਂ ਮਾਸੂਮ ਬੱਚਿਆਂ 'ਤੇ ਭਾਰੀ ਪੈ ਗਈ। ਸਕੂਲੀ ਬੱਚਿਆਂ ਦੇ ਬਸਤੇ ਖੂਨ ਨਾਲ ਲਹੂ-ਲੁਹਾਣ ਸਨ। ਇਸ ਦੇ ਨਾਲ ਹੀ ਬੱਚਿਆਂ ਦੀਆਂ ਵਰਦੀਆਂ ਵੀ ਖੂਨ ਨਾਲ ਲਹੂ-ਲੁਹਾਣ ਹੋ ਗਈਆਂ। ਇਸ ਸੀ. ਸੀ. ਟੀ. ਵੀ. ਵੀਡੀਓ ਨੇ ਸਾਰੇ ਖ਼ੁਲਾਸੇ ਕਰ ਦਿੱਤੇ ਹਨ। ਦੱਸ ਦੇਈਏ ਕਿ ਜਿਸ ਸਕੂਲ ਬੱਸ ਹਾਦਸੇ ਵਿਚ 6 ਬੱਚਿਆਂ ਦੀ ਮੌਤ ਹੋ ਗਈ, ਦਰਅਸਲ ਇਸ ਬੱਸ ਵਿਚ 35 ਤੋਂ 40 ਬੱਚੇ ਸਵਾਰ ਸਨ। ਬੱਸ ਹਾਦਸੇ 'ਚ ਕਈ ਬੱਚੇ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ। ਦਰਅਸਲ ਸਕੂਲ ਵਿਚ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਸਕੂਲ ਵਿਚ ਸਮਾਗਮ ਕੀਤਾ ਜਾ ਰਿਹਾ ਸੀ। ਬੱਚਿਆਂ ਨੂੰ ਲੈਣ ਲਈ ਸਕੂਲ ਤੋਂ ਬੱਸ ਭੇਜੀ ਗਈ ਸੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            