SYL ਨਹਿਰ ’ਤੇ ਹਰਿਆਣਾ ਦਾ ਹੱਕ, ਇਸ ਨੂੰ ਲੈ ਕੇ ਰਹਾਂਗੇ: CM ਮਨੋਹਰ ਲਾਲ

Wednesday, Sep 07, 2022 - 10:22 AM (IST)

SYL ਨਹਿਰ ’ਤੇ ਹਰਿਆਣਾ ਦਾ ਹੱਕ, ਇਸ ਨੂੰ ਲੈ ਕੇ ਰਹਾਂਗੇ: CM ਮਨੋਹਰ ਲਾਲ

ਫਰੀਦਾਬਾਦ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਸਤਲੁਜ ਯਮੁਨਾ ਲਿੰਕ ਨਹਿਰ (ਐੱਸ. ਵਾਈ ਐੱਲ.) ’ਤੇ ਹਰਿਆਣਾ ਦੇ  ਲੋਕਾਂ ਦਾ ਹੱਕ ਹੈ ਅਤੇ ਉਹ ਇਸ ਨੂੰ ਹਰ ਹਾਲ ਵਿਚ ਲੈ ਕੇ ਰਹਿਣਗੇ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਲੋਕਾਂ ਲਈ ਐੱਸ. ਵਾਈ. ਐੱਲ. ਜੀਵਨ ਰੇਖਾ ਹੈ। ਜਿੱਥੇ ਇਕ ਪਾਸੇ ਸਾਨੂੰ ਇਹ ਪਾਣੀ ਨਹੀਂ ਮਿਲ ਰਿਹਾ ਹੈ, ਉਥੇ ਹੀ ਦੂਜੇ ਪਾਸੇ ਦਿੱਲੀ ਸਾਡੇ ਕੋਲੋਂ ਵਧ ਪਾਣੀ ਦੀ ਮੰਗ ਕਰ ਰਿਹਾ ਹੈ। ਐੱਸ. ਵਾਈ. ਐੱਲ. ਮਾਮਲੇ ਵਿਚ ਇਕ ਸਮਾਂ ਹੱਦ ਨਿਸ਼ਚਿਤ ਹੋਣੀ ਚਾਹੀਦੀ ਹੈ ਤਾਂ ਜੋ ਇਸ ਦਾ ਹੱਲ ਸਮਾਂ ਹੱਦ ਅੰਦਰ ਹੋ ਸਕੇ।

ਇਹ ਵੀ ਪੜ੍ਹੋ-  ਮੁੜ ਚਰਚਾ 'ਚ SYL ਮਾਮਲਾ, ਕੇਂਦਰ ਨੇ SC ’ਚ ਕਿਹਾ- ਪੰਜਾਬ ਨਹੀਂ ਕਰ ਰਿਹਾ ਸਹਿਯੋਗ

PunjabKesari

ਕਿਉਂ ਭਖਿਆ ਮੁੜ ਮੁੱਦਾ?

ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਦੌਰਾਨ ਸਖਤ ਰੁਖ਼ ਅਖਤਿਆਰ ਕਰ ਕੇ ਇਸ ਮੁੱਦੇ ਦੇ ਛੇਤੀ ਹੱਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨਾਲ ਬੈਠਕ ਕਰ ਕੇ ਸਮੱਸਿਆ ਦਾ ਹੱਲ ਕੱਢਣ ਦੇ ਨਿਰਦੇਸ਼ ਦਿੱਤੇ ਹਨ।  ਸੁਪਰੀਮ ਕੋਰਟ ਨੇ ਕੇਂਦਰੀ ਜਲ ਸ਼ਖਤੀ ਮੰਤਰਾਲਾ ਨੂੰ ਨਿਰਦੇਸ਼ ਦਿੱਤੇ ਕਿ ਇਸ ਮੁੱਦੇ ’ਤੇ ਇਕ ਮਹੀਨੇ ਅੰਦਰ ਪੰਜਾਬ ਅਤੇ ਹਰਿਆਣਾ ਨਾਲ ਬੈਠਕ ਕਰੇ ਅਤੇ ਐੱਸ. ਵਾਈ. ਐੱਲ. ਮਾਮਲੇ ਦੇ ਹੱਲ ’ਤੇ ਵਿਚਾਰ ਕਰੇ। ਇੰਨਾ ਹੀ ਨਹੀਂ 4 ਹਫਤਿਆਂ ਅੰਦਰ ਕੇਂਦਰ ਨੂੰ ਇਸ ਦੀ ਰਿਪੋਰਟ ਤਿਆਰ ਕਰ ਕੇ ਸੁਪਰੀਮ ਕੋਰਟ ਨੂੰ ਸੌਂਪਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ ਅਤੇ ਇਸ ਦੀ ਅਗਲੀ ਸੁਣਵਾਈ 19 ਜਨਵਰੀ 2023 ਨੂੰ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਭਾਰਤ ਅਤੇ ਬੰਗਲਾਦੇਸ਼ ਨੇ 7 ਸਮਝੌਤਿਆਂ ’ਤੇ ਕੀਤੇ ਦਸਤਖ਼ਤ, PM ਬੋਲੇ- ਅੱਤਵਾਦੀ ਤਾਕਤਾਂ ਦਾ ਮਿਲ ਕੇ ਕਰਾਂਗੇ ਮੁਕਾਬਲਾ

‘ਆਪ’ ਲਈ ਐੱਸ. ਵਾਈ. ਐੱਲ. ਬਣਿਆ ਮੁਸੀਬਤ

ਐੱਸ. ਵਾਈ. ਐੱਲ. ਮੁੱਦਾ ਉਂਝ ਤਾਂ ਕਈ ਦਹਾਕਿਆਂ ਪੁਰਾਣਾ ਹੈ ਪਰ ਜਦੋਂ ਵੀ ਇਹ ਮਾਮਲਾ ਡੂੰਘਾ ਹੁੰਦਾ ਹੈ ਉਦੋਂ-ਉਦੋਂ ਸਿਆਸਤ ਭੱਖ ਜਾਂਦੀ ਹੈ। ਮੌਜੂਦਾ ਸਮੇਂ ਵਿਚ ਇਹ ਮਾਮਲਾ ਆਮ ਆਦਮੀ ਪਾਰਟੀ (ਆਪ) ਲਈ ਪ੍ਰੇਸ਼ਾਨੀ ਬਣਦਾ ਦਿਖਾਈ ਦੇ ਰਿਹਾ ਹੈ। ਦਰਅਸਲ ਪੰਜਾਬ ਅਤੇ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਹਰਿਆਣਾ ਵਿਚ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਦੇ ਸੁਫ਼ਨੇ ਵੇਖ ਰਹੀ ਹੈ।ਇਨ੍ਹਾਂ ਹਾਲਾਤ ਵਿਚ ‘ਆਪ’ ਦੇ ਨਾਲ ‘ਈਧਰ ਕੂੰਆਂ ਉਧਰ ਖਾਈ’ ਵਾਲੀ ਸਥਿਤੀ ਬਣ ਗਈ ਹੈ।

ਇਹ ਵੀ ਪੜ੍ਹੋ- ਆਟੋ ਡਰਾਈਵਰ ਜੋ ਬਣ ਗਿਆ ਦੇਸ਼ ਦਾ ਸਭ ਤੋਂ ਵੱਡਾ ‘ਕਾਰ ਚੋਰ’, 27 ਸਾਲਾਂ ’ਚ ਚੋਰੀ ਕੀਤੀਆਂ 5000 ਕਾਰਾਂ

‘ਆਪ’ ਜੇਕਰ ਪੰਜਾਬ ਖਿਲਾਫ ਬਿਆਨ ਦਿੰਦੀ ਹੈ ਤਾਂ ਉਥੇ ਦੀ ਸਰਕਾਰ ’ਤੇ ਸੰਕਟ ਪੈਦਾ ਹੁੰਦਾ ਹੈ ਅਤੇ ਜੇਕਰ ਹਰਿਆਣਾ ਦੇ ਖਿਲਾਫ ਬਿਆਨ ਦਿੰਦੀ ਹੈ ਤਾਂ ਹਰਿਆਣਾ ਵਿਚ ‘ਆਪ’ ਲਈ ਮੁਸ਼ਕਲਾਂ ਖੜੀਆਂ ਹੋਣਗੀਆਂ। ਬੁੱਧਵਾਰ ਯਾਨੀ ਕਿ ਅੱਜ ਹਿਸਾਰ ਵਿਚ ਨਾ ਸਿਰਫ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਮੌਜੂਦ ਹੋਣਗੇ ਸਗੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਇੰਚਾਰਜ ਸੰਸਦ ਮੈਂਬਰ ਸੁਸ਼ੀਲ ਗੁਪਤਾ ਵੀ ਮੌਜੂਦ ਹੋਣਗੇ। ਅਜਿਹੇ ਵਿਚ ਐੱਸ. ਵਾਈ. ਐੱਲ. ’ਤੇ ਉਨ੍ਹਾਂ ਦਾ ਕੀ ਰੁਖ਼ ਰਹੇਗਾ, ਇਹ ਦੇਖਣਾ ਦਿਲਚਸਪ ਹੋਵੇਗਾ।


author

Tanu

Content Editor

Related News