ਹਰਿਆਣਾ ਦੇ ਉੱਘੇ ਨੇਤਾ ਮੰਗੇਰਾਮ ਗੁਪਤਾ ਦਾ ਦਿਹਾਂਤ

03/06/2020 3:44:52 PM

ਚੰਡੀਗੜ੍ਹ—ਹਰਿਆਣਾ ਦੇ ਉੱਘੇ ਰਾਜਨੇਤਾ, ਸਾਬਕਾ ਮੰਤਰੀ ਤੇ ਅਗਰਵਾਲ ਸਮਾਜ ਦੇ ਰਾਸ਼ਟਰੀ ਨੇਤਾ ਮੰਗੇਰਾਮ ਗੁਪਤਾ ਦਾ ਅੱਜ ਭਾਵ ਸ਼ੁੱਕਰਵਾਰ ਸਵੇਰੇ ਦਿਹਾਂਤ ਹੋ ਗਿਆ। ਉਨ੍ਹਾਂ ਨੇ ਜੀਂਦ ਦੇ ਗਾਂਧੀਨਗਰ ਸਥਿਤ ਆਪਣੇ ਘਰ 'ਚ ਆਖਰੀ ਸਾਹ ਲਿਆ। ਉਹ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ। ਉਨ੍ਹਾਂ ਨੂੰ ਬੀਤੀ ਰਾਤ ਜੀਂਦ ਲਿਆਂਦਾ ਗਿਆ ਸੀ।

ਜ਼ਿਕਰਯੋਗ ਹੈ ਕਿ ਮੰਗੇਰਾਮ ਗੁਪਤਾ ਨੇ ਕੁੱਲ 8 ਵਾਰ ਚੋਣਾਂ ਲੜੀਆਂ ਸੀ, ਜਿਸ 'ਚ ਉਹ 4 ਵਾਰ ਜਿੱਤੇ। ਗੁਪਤਾ 4 ਵਾਰ ਵਿਧਾਇਕ ਤੇ 3 ਵਾਰ ਮੰਤਰੀ ਬਣੇ। ਉਹ ਸਿੱਖਿਆ ਅਤੇ ਟ੍ਰਾਂਸਪੋਰਟ ਮੰਤਰੀ, ਵਿੱਤ ਮੰਤਰੀ ਦੇ ਤੌਰ 'ਤੇ ਵੀ ਸੇਵਾਵਾਂ ਦੇ ਚੁੱਕੇ ਹਨ। ਉਹ 1977 'ਚ ਪਹਿਲਾਂ ਆਜ਼ਾਦ ਵਿਧਾਇਕ ਚੁਣੇ ਗਏ, ਫਿਰ ਉਨ੍ਹਾਂ ਨੇ 1991, 2000, 2005 'ਚ ਕਾਂਗਰਸ ਦੀ ਸੀਟ ਜਿੱਤੀ ਤੇ ਵਿਧਾਇਕ ਬਣੇ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ 2005 ਤੋਂ ਰਾਜਨੀਤੀ 'ਚ ਜ਼ਿਆਦਾ ਸਰਗਰਮ ਨਹੀਂ ਹੋਏ ਪਰ ਜੀਂਦ ਉਪ ਚੋਣ 'ਚ ਸਾਰੀਆਂ ਪਾਰਟੀਆਂ ਨੇ ਚੋਣ ਲੜਨ ਲਈ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖੜਕਾਇਆ ਸੀ। ਉਦੋਂ ਤੋਂ ਹੀ ਉਹ ਰਾਜਨੀਤੀ 'ਚ ਸਰਗਰਮ ਨਜ਼ਰ ਆਏ ਸੀ। ਉਨ੍ਹਾਂ ਦੇ ਬੇਟੇ ਮਹਾਬੀਰ ਗੁਪਤਾ ਨੇ ਜੇ.ਜੇ.ਪੀ ਵੱਲੋਂ ਸਾਲ 2019 ਦੀਆਂ ਵਿਧਾਨ ਸਭਾ ਚੋਣਾਂ ਲੜੀ ਸੀ, ਪਰ ਉਹ ਬੀਜੇਪੀ ਦੇ ਕ੍ਰਿਸ਼ਨਾ ਮਿੱਢਾ ਤੋਂ ਕਰੀਬ 12,000 ਵੋਟਾਂ ਨਾਲ ਹਾਰ ਗਏ ਸੀ।


Iqbalkaur

Content Editor

Related News