ਹਰਿਆਣਾ ''ਚ ''ਪੰਜਾਬੀ'' ਨੂੰ ਪ੍ਰਾਪਤ ਹੈ ਦੂਜੀ ਭਾਸ਼ਾ ਦਾ ਦਰਜਾ

Tuesday, Jan 14, 2020 - 06:07 PM (IST)

ਹਰਿਆਣਾ ''ਚ ''ਪੰਜਾਬੀ'' ਨੂੰ ਪ੍ਰਾਪਤ ਹੈ ਦੂਜੀ ਭਾਸ਼ਾ ਦਾ ਦਰਜਾ

ਯਮੁਨਾਨਗਰ— ਪੰਜਾਬੀ ਨੂੰ ਇਕ ਅਜਿਹੀ ਭਾਸ਼ਾ ਵਜੋਂ ਮਾਣ ਪ੍ਰਾਪਤ ਹੈ, ਜੋ ਹਰ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਪੜ੍ਹੀ ਜਾਂਦੀ ਹੈ। ਦੇਸ਼ ਹੀ ਨਹੀਂ ਵਿਦੇਸ਼ਾਂ 'ਚ ਵੀ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਹਾਸਲ ਹੈ। ਹਰਿਆਣਾ ਸਰਕਾਰ ਵਲੋਂ ਕੀਤੀ ਗਈ ਜਾਂਚ ਅਤੇ ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਦੇ ਵਾਈਸ ਚੇਅਰਮੈਨ ਗੁਰਵਿੰਦਰ ਸਿੰਘ ਧਮੀਜਾ ਤੋਂ ਕੀਤੀ ਗਈ ਪੁੱਛ-ਗਿੱਛ 'ਚ ਇਹ ਗੱਲ ਸਾਹਮਣੇ ਆਇਆ ਹੈ ਕਿ ਹਰਿਆਣਾ 'ਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਪ੍ਰਾਪਤ ਹੈ। ਉਨ੍ਹਾਂ ਨੇ ਤੱਥਾਂ ਵੱਲ ਵੀ ਧਿਆਨ ਦਿਵਾਇਆ ਕਿ ਅਜਿਹੀਆਂ ਖ਼ਬਰਾਂ ਹਨ ਕਿ ਤੇਲਗੂ ਨੂੰ ਦੂਜੀ ਭਾਸ਼ਾ ਦਾ ਦਰਜਾ ਪ੍ਰਾਪਤ ਹੈ, ਜੋ ਕਿ ਮਹਿਜ ਇਕ ਅਫਵਾਹ ਹੈ। 

ਇਕ ਅੰਗਰੇਜ਼ੀ ਅਖਬਾਰ ਨਾਲ ਗੱਲਬਾਤ ਕਰਦਿਆਂ ਗੁਰਵਿੰਦਰ ਸਿੰਘ ਨੇ ਕਿਹਾ ਕਿ ਸੂਬੇ 'ਚ 29 ਮਈ 1996 ਤੋਂ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਪ੍ਰਾਪਤ ਹੈ, ਜਦਕਿ ਤੇਲਗੂ ਭਾਸ਼ਾ ਨੂੰ ਅਮਲ 'ਚ ਲਿਆਉਣਾ ਅਫਵਾਹ ਹੈ। ਇੱਥੇ ਦੱਸ ਦੇਈਏ ਕਿ ਬੀਤੇ ਦਿਨੀਂ ਮੀਡੀਆ 'ਚ ਅਜਿਹੀਆਂ ਖ਼ਬਰਾਂ ਛਪੀਆਂ ਸਨ ਕਿ ਤੇਲਗੂ ਨੂੰ ਦੂਜੀ ਭਾਸ਼ਾ ਵਜੋਂ ਪੜ੍ਹਿਆ ਜਾਵੇਗਾ।


author

Tanu

Content Editor

Related News