ਪਿੰਡ ''ਚ ਇਕੱਠੇ ਹੋ ਰਹੇ ਸੀ 3 ਵਿਆਹ, ਮੌਕੇ ''ਤੇ ਪਹੁੰਚੀ ਪੁਲਸ ਨੂੰ ਵੇਖ ਬਰਾਤੀ ਹੋਏ ਤਿੱਤਰ

3/26/2020 6:59:19 PM

ਚੰਡੀਗੜ੍ਹ-ਪੂਰੀ ਦੁਨੀਆ 'ਚ ਇਸ ਸਮੇਂ ਖਤਰਨਾਕ ਕੋਰੋਨਾਵਾਇਰਸ ਦਾ ਖੌਫ ਛਾਇਆ ਹੋਇਆ ਹੈ। ਭਾਰਤ 'ਚ ਇਸ ਵਾਇਰਸ ਕਾਰਨ ਹਾਲਾਤ ਖਰਾਬ ਨਾ ਹੋਣ, ਜਿਸ ਦੇ ਮੱਦੇਨਜ਼ਰ ਕੇਂਦਰ ਅਤੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਨੇ ਪੂਰੀ ਚੌਕਸੀ ਵਰਤਿਆਂ ਹੋਇਆ ਕਰਫਿਊ ਦਾ ਐਲ਼ਾਨ ਕਰ ਦਿੱਤਾ ਸੀ ਪਰ ਦੇਸ਼ 'ਚ ਕੁਝ ਲੋਕ ਅਜਿਹੇ ਵੀ ਮੌਜੂਦ ਹਨ, ਜੋ ਆਪਣੀ ਜਾਂ ਦੂਜਿਆਂ ਦੀ ਪਰਵਾਹ ਨਾ ਕਰਦੇ ਹੋਏ ਜਾਨ ਜ਼ੋਖਿਮ 'ਚ ਪਾਉਣ ਵਾਲੇ ਕੰਮ ਕਰਦੇ ਹਨ। ਦੱਸਣਯੋਗ ਹੈ ਕਿ ਲਾਪਰਵਾਹੀ ਵਰਤਣ ਦਾ ਅਜਿਹਾ ਮਾਮਲਾ ਹਰਿਆਣਾ ਸੂਬੇ ਦੇ ਫਤਿਹਾਬਾਦ ਜ਼ਿਲੇ ਤੋਂ ਸਾਹਮਣੇ ਆਇਆ ਹੈ, ਜਿੱਥੋ ਦੇ ਪਿੰਡ 'ਚ ਇਕੋ ਪਰਿਵਾਰ ਨੇ ਤਿੰਨ ਵਿਆਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਸੀ। ਇਸ ਦੌਰਾਨ ਕਾਫੀ ਗਿਣਤੀ 'ਚ ਪਿੰਡ ਦੇ ਲੋਕ ਖੇਤਾਂ 'ਚ ਆਯੋਜਿਤ ਵਿਆਹ ਪ੍ਰੋਗਰਾਮ ਲਈ ਇਕੱਠੇ ਹੋਏ।

ਜਦੋਂ ਇਸ ਗੱਲ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਮਿਲੀ ਤਾਂ ਤੁਰੰਤ ਮੌਕੇ 'ਤੇ ਪੁਲਸ ਪੁੱਜੀ ਅਤੇ ਪ੍ਰੋਗਰਾਮ ਰੁਕਵਾਇਆ। ਪੁਲਸ ਨੂੰ ਆਉਂਦਿਆਂ ਵੇਖ ਕੇ ਕਈ ਪਿੰਡ ਵਾਸੀ ਖੇਤਾਂ 'ਚ ਭੱਜਦੇ ਹੋਏ ਨਜ਼ਰ ਆਏ। ਇਸ ਦੌਰਾਨ ਪੁਲਸ ਨੇ ਪ੍ਰਬੰਧਕਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਕਿ ਇਲਾਕੇ 'ਚ ਕੋਰੋਨਾ ਦੇ ਮੱਦੇਨਜ਼ਰ ਧਾਰਾ 144 ਲਾਗੂ ਹੈ ਅਤੇ ਪੂਰੇ ਦੇਸ਼ 'ਚ ਲਾਕਡਾਊਨ ਹੈ। ਅਜਿਹੀ ਸਥਿਤੀ 'ਚ ਕੋਈ ਵੀ ਸਮਾਗਮ ਆਯੋਜਿਤ ਨਹੀਂ ਕੀਤਾ ਜਾ ਸਕਦਾ। ਅਜਿਹਾ ਕਰਨ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਾਅਦ ਸਮਾਗਮ ਨੂੰ ਰੋਕ ਦਿੱਤਾ ਗਿਆ। ਇਸ ਦੇ ਨਾਲ ਹੀ ਪੁਲਸ ਨੇ ਟੈਂਟਾਂ ਅਤੇ ਹਲਵਾਈਆਂ ਦਾ ਸਮਾਨ ਵੀ ਜ਼ਬਤ ਕਰ ਲਿਆ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Iqbalkaur

This news is Edited By Iqbalkaur