ਔਰਤਾਂ ਦੀ ਸੁਰੱਖਿਆ ਲਈ ਪੁਲਸ ਦੀ ਨਵੀਂ ਪਹਿਲ

Monday, Sep 16, 2024 - 12:39 PM (IST)

ਗੁਰੂਗ੍ਰਾਮ- ਔਰਤਾਂ ਦੀ ਸੁਰੱਖਿਆ ਦਾ ਮੁੱਦਾ ਬੇਹੱਦ ਗੰਭੀਰ ਮੁੱਦਾ ਹੈ। ਘਰ ਤੋਂ ਬਾਹਰ ਜਾਣ ਸਮੇਂ ਵੀ ਔਰਤਾਂ ਦੀ ਸੁਰੱਖਿਆ ਯਕੀਨੀ ਜ਼ਰੂਰੀ ਹੈ, ਤਾਂ ਜੋ ਉਨ੍ਹਾਂ ਨਾਲ ਹੋਣ ਵਾਲੇ ਅਪਰਾਧਾਂ 'ਤੇ ਨਕੇਲ ਕੱਸੀ ਜਾ ਸਕੇ। ਇਸੇ ਤਹਿਤ ਹਰਿਆਣਾ ਪੁਲਸ ਨੇ ਆਪਣੀ ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ ਦੇ ਤਹਿਤ ਇਕ ਨਵੀਂ ਪਹਿਲ ਸ਼ੁਰੂ ਕੀਤੀ ਹੈ, ਜਿਸ ਰਾਹੀਂ ਇਕੱਲੀਆਂ ਯਾਤਰਾ ਕਰ ਰਹੀਆਂ ਔਰਤਾਂ ਰਾਤ ਦੇ ਸਮੇਂ ਆਪਣੀ ਸੁਰੱਖਿਆ ਯਕੀਨੀ ਬਣਾਉਣ ਲਈ ਪੁਲਸ ਨਾਲ ਸੰਪਰਕ 'ਚ ਰਹਿ ਸਕਦੀਆਂ ਹਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੇਵਾ ਦਾ ਲਾਭ ਲੈਣ ਲਈ ਔਰਤਾਂ ਹੁਣ '112' ਡਾਇਲ ਕਰ ਸਕਦੀਆਂ ਹਨ ਅਤੇ ਪੁਲਸ ਕੰਟਰੋਲ ਰੂਮ ਨਾਲ WhatsApp 'ਤੇ ਆਪਣੀ ਲਾਈਵ ਲੋਕੇਸ਼ਨ ਸਾਂਝੀ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ- ਕੇਜਰੀਵਾਲ ਦਾ ਵੱਡਾ ਐਲਾਨ, ਦੋ ਦਿਨ ਬਾਅਦ CM ਅਹੁਦੇ ਤੋਂ ਦੇ ਦੇਵਾਂਗਾ ਅਸਤੀਫ਼ਾ

ਅਧਿਕਾਰੀ ਨੇ ਦੱਸਿਆ ਔਰਤਾਂ ਕੋਲ ਆਪਣੀ ਮੰਜ਼ਿਲ ਤੱਕ ਪਹੁੰਚਣ ਤੱਕ ਪੁਲਸ ਨਾਲ ਗੱਲਬਾਤ ਦਾ ਵੀ ਬਦਲ ਹੋਵੇਗਾ। ਉਨ੍ਹਾਂ ਕਿਹਾ ਕਿ ਰਜਿਸਟਰਡ ਕਰਨ ਲਈ ਔਰਤਾਂ '112' 'ਤੇ ਕਾਲ ਕਰ ਸਕਦੀਆਂ ਹਨ ਅਤੇ ਨਾਮ, ਮੋਬਾਈਲ ਨੰਬਰ, ਰਵਾਨਗੀ ਅਤੇ ਪਹੁੰਚਣ ਦੇ ਸਥਾਨਾਂ ਅਤੇ ਸੰਭਾਵਿਤ ਯਾਤਰਾ ਦੇ ਸਮੇਂ ਸਮੇਤ ਆਪਣੀ ਯਾਤਰਾ ਦੇ ਵੇਰਵੇ ਸਾਂਝੇ ਕਰ ਸਕਦੀਆਂ ਹਨ। ਹਰਿਆਣਾ ਡਾਇਲ '112' ਟੀਮ ਔਰਤ ਦੇ ਸਥਾਨ ਨੂੰ 'ਟਰੈਕ' ਕਰੇਗੀ ਅਤੇ ਜਦੋਂ ਤੱਕ ਉਹ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚ ਜਾਂਦੀ ਉਦੋਂ ਤੱਕ ਉਸ ਦੇ ਸੰਪਰਕ 'ਚ ਰਹੇਗੀ।

ਇਹ ਵੀ ਪੜ੍ਹੋ- 10 ਰੁਪਏ ਲਈ ਗੁਆ ਦਿੱਤੀ ਜਾਨ! ਤਿੰਨ ਦੋਸਤਾਂ ਵਿਚਾਲੇ ਲੱਗੀ ਸੀ ਇਹ ਸ਼ਰਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Tanu

Content Editor

Related News