ਹਰਿਆਣਾ ਪੁਲਸ ਨੇ ਆਨਲਾਈਨ ਠੱਗੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, 4 ਮੈਂਬਰ ਕਾਬੂ
Wednesday, Nov 18, 2020 - 03:46 PM (IST)
ਸਿਰਸਾ- ਹਰਿਆਣਾ 'ਚ ਸਿਰਸਾ ਜ਼ਿਲ੍ਹੇ ਦੀ ਸੀ.ਆਈ.ਏ. ਅਤੇ ਪੁਲਸ ਨੇ ਮਹੱਤਵਪੂਰਨ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਆਨਲਾਈਨ ਠੱਗੀ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਜ਼ਿਲ੍ਹਾ ਪੁਲਸ ਸੁਪਰਡੈਂਟ ਭੂਪੇਂਦਰ ਸਿੰਘ ਨੇ ਦੱਸਿਆ ਕਿ ਗਿਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ 280 ਸਿਮ, 11 ਮੋਬਾਇਲ ਅਤੇ ਇਕ ਲੈਪਟਾਪ ਬਰਾਮਦ ਕੀਤਾ ਗਿਆ ਹੈ। ਫੜੇ ਗਏ ਦੋਸ਼ੀਆਂ ਦੀ ਪਛਾਣ ਰਮੇਸ਼ ਕੁਮਾਰ, ਵਿਨੋਦ ਕੁਮਾਰ, ਸੁਭਾਸ਼ ਅਤੇ ਰਾਜੇਸ਼ ਦੇ ਰੂਪ 'ਚ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਪੁਲਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਫੜੇ ਗਏ ਦੋਸ਼ੀ ਵੱਖ-ਵੱਖ ਕੰਪਨੀਆਂ ਦੇ ਸਿਮ ਨਕਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਪ੍ਰਾਪਤ ਕਰ ਕੇ ਉਨ੍ਹਾਂ ਦੇ ਮੋਬਾਇਲ ਸਿਮਾਂ ਦੇ ਮਾਧਿਅਮ ਨਾਲ ਐਮਾਜ਼ੋਨ, ਧਨੀ, ਪੇ-ਜੈਪ ਵਰਗੀਆਂ ਆਨਲਾਈਨ ਕੰਪਨੀਆਂ ਵਲੋਂ ਆਮ ਜਨਤਾ ਨੂੰ ਨਕਦ ਰਾਸ਼ੀ ਦੇ ਰੂਪ 'ਚ ਦਿੱਤੇ ਜਾਣ ਵਾਲੇ ਲਾਭ ਨੂੰ ਖ਼ੁਦ ਪ੍ਰਾਪਤ ਕਰ ਠੱਗੀ ਕਰਦੇ ਸਨ।
ਇਹ ਵੀ ਪੜ੍ਹੋ : 6ਵੀਂ 'ਚ ਪੜ੍ਹਦੀ ਮਾਸੂਮ ਬੱਚੀ 10 ਕਿਲੋਮੀਟਰ ਪੈਦਲ ਚੱਲ ਕੇ ਪਿਤਾ ਖ਼ਿਲਾਫ਼ ਇਹ ਸ਼ਿਕਾਇਤ ਕਰਨ ਲਈ ਪਹੁੰਚੀ
ਪੁਲਸ ਸੁਪਰਡੈਂਟ ਨੇ ਦੱਸਿਆ ਕਿ ਸੀ.ਆਈ.ਏ. ਸਿਰਸਾ ਇੰਚਾਰਜ ਇੰਸਪੈਕਟਰ ਨਰੇਸ਼ ਕੁਮਾਰ ਦੀ ਅਗਵਾਈ 'ਚ ਇਕ ਪੁਲਸ ਟੀਮ ਜਿਸ 'ਚ ਸਬ ਇੰਸਪੈਕਟਰ ਅਜੇ ਕੁਮਾਰ ਅਤੇ ਸਹਾਇਕ ਸਬ ਇੰਸਪੈਕਟਰ ਤਰਸੇਮ ਸਿਂਘ, ਪ੍ਰਧਾਨ ਸਿਪਾਹੀ ਸੁਨੀਲ ਕੁਮਾਰ, ਸਿਪਾਹੀ ਮੰਦਰੂਪ ਸਿੰਘ, ਸਿਪਾਹੀ ਸੁਨੀਲ ਕੁਮਾਰ ਨੂੰ ਮਹੱਤਵਪੂਰਨ ਜਾਣਕਾਰੀ ਮਿਲੀ ਸੀ ਕਿ ਕੁਝ ਲੋਕ ਡਿੰਗ ਮੰਡੀ ਖੇਤਰ 'ਚ ਬਾਹਰੋਂ ਫਰਜ਼ੀ ਆਈ.ਡੀ. 'ਤੇ ਸਿਮ ਲਿਆ ਕੇ ਫਰਜ਼ੀ ਦਸਤਾਵੇਜ਼ਾਂ ਦੇ ਸਹਾਰੇ ਆਨਲਾਈਨ ਠੱਗੀ ਦਾ ਧੰਦਾ ਕਰ ਰਹੇ ਸਨ। ਇਸ ਦੀ ਸੂਚਨਾ ਮਿਲਦੇ ਹੀ ਸੀ.ਆਈ.ਏ. ਦੀ ਪੁਲਸ ਟੀਮ ਨੇ ਉਕਤ ਸਥਾਨ 'ਤੇ ਛਾਪੇਮਾਰੀ ਕਰ ਕੇ 4 ਦੋਸ਼ੀਆਂ ਨੂੰ ਮੌਕੇ 'ਤੇ ਸਿਮ, ਮੋਬਾਇਲ ਫੋਨ ਅਤੇ ਲੈਪਟਾਪ ਨਾਲ ਕਾਬੂ ਕਰ ਲਿਆ।
ਇਹ ਵੀ ਪੜ੍ਹੋ : 'ਗੂਗਲ ਗਰਲ' ਦੇ ਨਾਂ ਨਾਲ ਮਸ਼ਹੂਰ ਹੈ ਇਹ 6 ਸਾਲ ਦੀ ਬੱਚੀ, ਗਿਆਨ ਦੇ ਭੰਡਾਰ ਤੋਂ ਹਰ ਕੋਈ ਹੈ ਹੈਰਾਨ