ਹਰਿਆਣਾ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, ਹਥਿਆਰਾਂ ਦੇ ਵੱਡੇ ਜਖ਼ੀਰੇ ਨਾਲ ਦੋ ਦੋਸ਼ੀ ਗ੍ਰਿਫ਼ਤਾਰ

07/10/2022 5:55:06 PM

ਚੰਡੀਗੜ੍ਹ/ਹਰਿਆਣਾ– ਹਰਿਆਣਾ ਪੁਲਸ ਨੇ ਐਤਵਾਰ ਯਾਨੀ ਕਿ ਅੱਜ ਦੱਸਿਆ ਕਿ ਉਸ ਨੇ ਪਲਵਲ ਜ਼ਿਲ੍ਹੇ ’ਚ ਦੋ ਵਿਅਕਤੀਆਂ ਕੋਲੋਂ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ ਕੀਤਾ ਹੈ, ਜਿਨ੍ਹਾਂ ’ਚ 35 ਦੇਸੀ ਪਿਸਤੌਲਾਂ ਨਾਲ 6 ਹੋਰ ਹਥਿਆਰ ਅਤੇ 11 ਮੈਗਜੀਨ ਸ਼ਾਮਲ ਹਨ। ਪੁਲਸ ਨੇ ਇੱਥੇ ਜਾਰੀ ਬਿਆਨ ’ਚ ਦੱਸਿਆ ਕਿ ਦੋਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਪਛਾਣ ਮੱਧ ਪ੍ਰਦੇਸ਼ ਦੇ ਬੜਵਾਨੀ ਜ਼ਿਲ੍ਹਾ ਵਾਸੀ ਕਿਲੌਰ ਸਿੰਘ ਅਤੇ ਜਾਮ ਸਿੰਘ ਦੇ ਤੌਰ ’ਤੇ ਕੀਤੀ ਗਈ ਹੈ। 

ਇਹ ਵੀ ਪੜ੍ਹੋ- ਹਰਿਆਣਾ ਦੀ ਧੀ ਵਧਾਏਗੀ ਦੇਸ਼ ਦਾ ਮਾਣ, ਮੈਰੀਕਾਮ ਨੂੰ ਹਰਾ ਕੇ ਪੱਕੀ ਕੀਤੀ ਕਾਮਨਵੈਲਥ ਦੀ ਟਿਕਟ

ਬਿਆਨ ਮੁਤਾਬਕ ਪੁੱਛ-ਗਿੱਛ ਦੌਰਾਨ ਦੋਸ਼ੀਆਂ ਨੇ ਖ਼ੁਲਾਸਾ ਕੀਤਾ ਕਿ ਉਹ ਨਾਜਾਇਜ਼ ਹਥਿਆਰ ਮੱਧ ਪ੍ਰਦੇਸ਼ ਦੇ ਬੜਵਾਨੀ ਤੋਂ ਖਰੀਦ ਕੇ ਪਲਵਲ, ਨੂੰਹ ਅਤੇ ਦਿੱਲੀ ਦੇ ਬਦਮਾਸ਼ਾਂ ਨੂੰ ਸਪਲਾਈ ਕਰਦੇ ਹਨ। ਦੋਸ਼ੀਆਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਹਥਿਆਰਾਂ ਦੇ ਵਿਕ੍ਰੇਤਾ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਅਮਰਨਾਥ ਗੁਫ਼ਾ ਨੇੜੇ ਤਬਾਹੀ; ਫ਼ੌਜ ਦਾ ‘ਆਪ੍ਰੇਸ਼ਨ ਜ਼ਿੰਦਗੀ’ ਰੈਸਕਿਊ ਜਾਰੀ, ਕਈ ਲੋਕ ਅਜੇ ਵੀ ਲਾਪਤਾ

ਦਰਅਸਲ ਪੁਲਸ ਨੂੰ ਜਾਣਕਾਰੀ ਮਿਲੀ ਸੀ ਕਿ ਹਰਿਆਣਾ, ਦਿੱਲੀ, ਰਾਜਸਥਾਨ ਅਤੇ ਪੰਜਾਬ ’ਚ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਦੋ ਵਿਅਕਤੀ ਵੱਡੀ ਗਿਣਤੀ ’ਚ ਹਥਿਆਰਾਂ ਨੂੰ ਲੈ ਕੇ ਪਲਵਲ ਆ ਰਹੇ ਹਨ। ਜਾਣਕਾਰੀ ਮਿਲਣ ’ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਜਾਂਚ ਨਾਕੇ ਬਣਾਏ। ਕੁਝ ਸਮੇਂ ਬਾਅਦ ਦੋ ਲੋਕਾਂ ਨੂੰ ਬੈਗ ਨਾਲ ਟਰੱਕ ’ਚੋਂ ਉਤਰਦੇ ਵੇਖਿਆ ਗਿਆ। ਪੁਲਸ ਨੂੰ ਵੇਖ ਕੇ ਉਨ੍ਹਾਂ ਨੇ ਦੌੜਨ ਦੀ ਕੋਸ਼ਿਸ਼ ਕੀਤੀ ਪਰ ਫੜੇ ਗਏ। ਤਲਾਸ਼ੀ ਦੌਰਾਨ ਦੋਸ਼ੀਆਂ ਦੇ ਬੈਗ ’ਚੋਂ ਨਾਜਾਇਜ਼ ਹਥਿਆਰ ਮਿਲੇ। ਪੁਲਸ ਨੇ ਦੱਸਿਆ ਕਿ ਮਾਮਲੇ ’ਚ FIR ਦਰਜ ਕਰ ਲਈ ਗਈ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।


Tanu

Content Editor

Related News