ਚਪੜਾਸੀ ਦੇ 13 ਅਹੁਦਿਆਂ ਲਈ 28 ਹਜ਼ਾਰ ਨੌਜਵਾਨਾਂ ਨੇ ਕੀਤਾ ਅਪਲਾਈ, ਇਨ੍ਹਾਂ ''ਚ ਕਈ ਇੰਜੀਨੀਅਰ ਵੀ ਸ਼ਾਮਲ

Saturday, Feb 20, 2021 - 03:27 PM (IST)

ਪਾਨੀਪਤ- ਹਰਿਆਣਾ ਦੇ ਪਾਨੀਪਤ 'ਚ ਬੇਰੁਜ਼ੁਗਾਰੀ ਦਾ ਇਕ ਸਫੇਦ ਸੱਚ ਸਾਹਮਣੇ ਆਇਆ ਹੈ। ਇੱਥੇ ਪਾਨੀਪਤ ਕੋਰਟ 'ਚ ਚਪੜਾਸੀ ਦੀ ਨੌਕਰੀ ਲਈ 13 ਅਹੁਦਿਆਂ 'ਤੇ 27,671 ਨੌਜਵਾਨਾਂ ਨੇ ਅਪਲਾਈ ਕੀਤਾ ਹੈ। ਜਿਨ੍ਹਾਂ 'ਚੋਂ 12670 ਅਰਜ਼ੀਕਰਤਾ ਇੰਟਰਵਿਊ ਦੇਣ ਪਹੁੰਚ ਗਏ। ਚਪੜਾਸੀ ਦੀ ਨੌਕਰੀ ਲਈ 8ਵੀਂ ਪਾਸ ਦੀ ਯੋਗਤਾ ਮੰਗੀ ਗਈ ਸੀ ਪਰ ਐੱਮ.ਏ., ਐੱਮ.ਐੱਸ.ਸੀ., ਐੱਮ.ਕਾਮ ਦੇ 164 ਅਤੇ ਬੀ.ਏ.-ਬੀਟੈਕ ਵਾਲੇ 1084 ਉਮੀਦਵਾਰਾਂ ਨੇ ਵੀ ਅਪਲਾਈ ਕੀਤਾ। 29 ਬੀਟੈੱਕ ਇੰਜੀਨੀਅਰ ਨੇ ਵੀ ਅਪਲਾਈ ਕੀਤਾ। ਇਸ ਅਸਥਾਈ ਨੌਕਰੀ ਲਈ 18 ਤੋਂ 23 ਫਰਵਰੀ ਤੱਕ ਜੱਜਾਂ ਦੀ ਕਮੇਟੀ ਇੰਟਰਵਿਊ ਲੈ ਰਹੀ ਹੈ। 

ਨੌਜਵਾਨਾਂ ਦਾ ਕਹਿਣਾ ਸੀ ਕਿ ਬੇਰੁਜ਼ਗਾਰੀ ਕਾਰਨ ਉਨ੍ਹਾਂ ਨੇ ਅਰਜ਼ੀ ਦਿੱਤੀ ਹੈ। ਪਾਨੀਪਤ ਪਹੁੰਚੇ ਅਰਜ਼ੀਕਰਤਾ ਨੌਜਵਾਨਾਂ ਨੇ ਕਿਹਾ ਕਿ ਘੱਟੋ-ਘੱਟ ਚਪੜਾਸੀ ਦੀ ਹੀ ਨੌਕਰੀ ਮਿਲ ਜਾਵੇ। ਪਰਿਵਾਰ 'ਤੇ ਆਰਥਿਕ ਬੋਝ ਤਾਂ ਨਹੀਂ ਹੋਵੇਗਾ। ਸ਼ੁੱਕਰਵਾਰ ਨੂੰ ਵਿਭਾਗ ਵਲੋਂ ਕਰੀਬ 3 ਹਜ਼ਾਰ ਅਰਜ਼ੀਕਰਤਾਵਾਂ ਨੂੰ ਇੰਟਰਵਿਊ ਲਈ ਬੁਲਾਇਆ ਗਿਆ ਸੀ। ਪਹਿਲਾਂ ਇਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਂਦੀ ਹੈ, ਦਸਤਾਵੇਜ਼ 'ਚ ਕਮੀ ਪਾਏ ਜਾਣ ਵਾਲਿਆਂ ਦਾ ਇੰਟਰਵਿਊ ਨਹੀਂ ਲਿਆ ਜਾਵੇਗਾ। 


DIsha

Content Editor

Related News