ਵਿਆਹ 'ਚ ਮੁਸ਼ਕਿਲਾਂ ਦਾ ਅੰਬਾਰ! ਆਖ਼ਿਰ ਇੰਝ ਪ੍ਰਵਾਨ ਚੜ੍ਹਿਆ ਵਿਦੇਸ਼ੀ ਲਾੜੇ ਤੇ ਭਾਰਤੀ ਕੁੜੀ ਦਾ ਪਿਆਰ
Wednesday, Apr 06, 2022 - 12:47 PM (IST)
ਰੋਹਤਕ- ਕਹਿੰਦੇ ਹਨ ਕਿ ਜੇਕਰ ਕਿਸੇ ਨੂੰ ਸੱਚਾ ਪਿਆਰ ਹੋ ਜਾਵੇ ਤਾਂ ਉਸ ਲਈ ਨਾ ਤਾਂ ਕਿਸੇ ਦੇਸ਼ ਦੀਆਂ ਸਰਹੱਦਾਂ ਮਾਇਨੇ ਰੱਖਦੀਆਂ ਹਨ ਅਤੇ ਨਾ ਹੀ ਕੋਈ ਧਰਮ। ਅਜਿਹੀ ਹੀ ਇਕ ਪ੍ਰੇਮ ਕਹਾਣੀ ਹਰਿਆਣਾ ’ਚ ਵੇਖਣ ਨੂੰ ਮਿਲੀ। ਹਰਿਆਣਾ ਦੇ ਰੋਹਤਕ ਦੀ ਅਸਿਸਟੈਂਟ ਪ੍ਰੋਫੈਸਰ ਨਮਰਤਾ ਨੇ ਪਾਟਿਲ ਅਮਰੀਕਾ ਦੇ ਬਿਜ਼ਨੈੱਸਮੈਨ ਹੈਰੀਸਨ ਨੂੰ ਦਿਲ ਦੇ ਬੈਠੀ। ਦੋਵੇਂ ਮੈਰਿਜ ਐਕਟ ਤਹਿਤ ਵਿਆਹ ਦੇ ਬੰਧਨ ’ਚ ਬੱਝ ਗਏ ਹਨ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਬੀਮਾਰ ਪਤਨੀ ਨੂੰ 3 ਕਿਮੀ. ਠੇਲ੍ਹੇ 'ਤੇ ਹਸਪਤਾਲ ਲੈ ਕੇ ਪੁੱਜਾ ਬਜ਼ੁਰਗ ਪਰ ਕਿਸਮਤ ਨੇ ਨਹੀਂ ਦਿੱਤਾ ਸਾਥ
ਨਮਰਤਾ, ਰੋਹਤਕ ਦੇ ਸਨਸਿਟੀ ਵਾਸੀ ਇੰਟਰਨੈਸ਼ਨਲ ਇੰਸਟੀਚਿਊਟ ਆਫ ਵੈਟਨਰੀ ਐਜੂਕੇਸ਼ਨ ਐਂਡ ਰਿਸਰਚ ’ਚ ਬਤੌਰ ਅਸਿਸਟੈਂਟ ਪ੍ਰੋਫੈਸਰ ਹੈ। ਨਮਰਤਾ ਨੇ ਦੱਸਿਆ ਕਿ ਉਹ ਮਹਾਰਾਸ਼ਟਰ ਦੀ ਹੈ। ਸਾਲ 2018 ’ਚ ਨਮਰਤਾ ਦੀ ਮੁਲਾਕਾਤ ਅਮਰੀਕਾ ਦੇ ਅਲਬਾਮਾ ਸ਼ਹਿਰ ਦੇ ਰਹਿਣ ਵਾਲੇ ਬਿਜ਼ਨੈੱਸਮੈਨ ਹੈਰੀਸਨ ਨਾਲ ਹੋਈ। ਹੈਰੀਸਨ ਅਤੇ ਨਮਰਤਾ ਦੀ ਪਹਿਲੀ ਮੁਲਾਕਾਤ ਇਕ ਆਮ ਦੋਸਤ ਜ਼ਰੀਏ ਹੋਈ। ਸ਼ੁਰੂਆਤ ’ਚ ਦੋਹਾਂ ਦੀ ਫਰੈਂਡਸ਼ਿਪ ਹੋਈ। ਹੌਲੀ-ਹੌਲੀ ਇਹ ਦੋਸਤੀ ਪਿਆਰ ’ਚ ਬਦਲ ਗਈ।
ਇਹ ਵੀ ਪੜ੍ਹੋ: ਚੰਡੀਗੜ੍ਹ ਅਤੇ SYL ਮੁੱਦਿਆਂ ਨੂੰ ਲੈ ਕੇ CM ਖੱਟੜ ਨੇ ਪੇਸ਼ ਕੀਤਾ ਮਤਾ, ਪੰਜਾਬ ਤੋਂ ਮੰਗਿਆ ਆਪਣੇ ਹੱਕ ਦਾ ਪਾਣੀ
ਦਸੰਬਰ 2018 ’ਚ ਹੈਰੀਸਨ ਨੇ ਨਮਰਤਾ ਨੂੰ ਵਿਆਹ ਲਈ ਪ੍ਰਪੋਜ਼ ਕੀਤਾ। ਨਮਰਤਾ ਨੇ ਇਸ ਗੱਲ ਦਾ ਜ਼ਿਕਰ ਆਪਣੇ ਪਰਿਵਾਰ ਵਾਲਿਆਂ ਨਾਲ ਕੀਤਾ। ਕਰੀਬ 3 ਮਹੀਨੇ ਬਾਅਦ ਨਮਰਤਾ ਦੇ ਘਰ ਵਾਲੇ ਵਿਆਹ ਲਈ ਮੰਨ ਗਏ। ਸਾਲ 2019 ’ਚ ਹੈਰੀਸਨ ਭਾਰਤ ਆਏ। ਦੋਹਾਂ ਦੇ ਪਰਿਵਾਰਾਂ ਵਿਚਾਲੇ ਤੈਅ ਹੋਇਆ ਕਿ ਅਮਰੀਕਾ ’ਚ ਵਿਆਹ ਕੀਤਾ ਜਾਵੇ, ਕਿਉਂਕਿ ਹੈਰੀਸਨ ਦੇ ਪਰਿਵਾਰ ਨੂੰ ਭਾਰਤ ਆਉਣ ’ਚ ਦਿੱਕਤ ਸੀ, ਜਦਕਿ ਨਮਰਤਾ ਦੇ ਪਰਿਵਾਰ ਵਾਲਿਆਂ ਨੂੰ ਅਮਰੀਕਾ ਜਾਣ ’ਚ ਕੋਈ ਮੁਸ਼ਕਲ ਨਹੀਂ ਸੀ।
ਇਹ ਵੀ ਪੜ੍ਹੋ: ਫ਼ੌਜ ’ਚ ਭਰਤੀ ਹੋਣ ਦਾ ਜਨੂੰਨ, ਨੌਜਵਾਨ ਰਾਜਸਥਾਨ ਤੋਂ 350 ਕਿਲੋਮੀਟਰ ਦੌੜ ਕੇ ਪੁੱਜਾ ਦਿੱਲੀ
ਨਮਰਤਾ ਨੇ ਦੱਸਿਆ ਕਿ ਸਾਡਾ ਪਲਾਨ ਸੀ ਕਿ ਅਮਰੀਕਾ ’ਚ ਹੀ ਵਿਆਹ ਕਰਾਂਗੇ ਪਰ ਮੁਸ਼ਕਲਾਂ ਆਉਂਦੀਆਂ ਰਹੀਆਂ। ਸਾਲ 2020 ਦੀ ਸ਼ੁਰੂਆਤ ’ਚ ਵਿਆਹ ਦੀ ਯੋਜਨਾ ਬਣੀ। ਇਸ ਦਰਮਿਆਨ ਕੋਰੋਨਾ ਮਹਾਮਾਰੀ ਫੈਲ ਗਈ। ਇਸ ਤੋਂ ਅਗਲੇ ਸਾਲ ਯਾਨੀ ਕਿ 2021 ’ਚ ਕੋਰੋਨਾ ਪਾਬੰਦੀਆਂ ਕਾਰਨ ਵਿਆਹ ਨਹੀਂ ਹੋ ਸਕਿਆ। ਦੋਹਾਂ ਨੇ ਵਿਆਹ ਨੂੰ ਲੈ ਕੇ ਮੁੜ ਪਲਾਨਿੰਗ ਕੀਤੀ। ਇਸ ਦੌਰਾਨ ਵੀਜ਼ਾ ਸਬੰਧੀ ਮੁਸ਼ਕਲਾਂ ਆ ਗਈਆਂ। ਅਜਿਹੇ ’ਚ ਨਮਰਤਾ ਅਤੇ ਹੈਰੀਸਨ ਨੇ ਭਾਰਤ ’ਚ ਹੀ ਰਹਿ ਕੇ ਵਿਆਹ ਕਰਨ ਦਾ ਫ਼ੈਸਲਾ ਕੀਤਾ। ਦੋਹਾਂ ਦਾ ਵਿਆਹ ਡੀ. ਸੀ. ਆਵਾਸ ’ਤੇ ਸਪੈਸ਼ਲ ਮੈਰਿਜ ਐਕਟ ਤਹਿਤ ਹੋਇਆ।
ਨੋਟ- ਇਸ ਖਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦੱਸੋ।