ਡੇਢ ਮਹੀਨੇ ਪਹਿਲਾਂ ਹੋਏ ਪ੍ਰੇਮ ਵਿਆਹ ਦਾ ਖੌਫ਼ਨਾਕ ਅੰਤ, ਪਤੀ-ਪਤਨੀ ਨੇ ਕੀਤੀ ਖੁਦਕੁਸ਼ੀ

Friday, Jul 10, 2020 - 08:54 PM (IST)

ਡੇਢ ਮਹੀਨੇ ਪਹਿਲਾਂ ਹੋਏ ਪ੍ਰੇਮ ਵਿਆਹ ਦਾ ਖੌਫ਼ਨਾਕ ਅੰਤ, ਪਤੀ-ਪਤਨੀ ਨੇ ਕੀਤੀ ਖੁਦਕੁਸ਼ੀ

ਕੈਥਲ- ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਇਕ ਪਿੰਡ 'ਚ ਨਵਵਿਆਹੇ ਜੋੜੇ ਨੇ ਵੀਰਵਾਰ ਰਾਤ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਪੀਡਲ ਪਿੰਡ 'ਚ ਨਫੇ ਸਿੰਘ ਅਤੇ ਪੂਜਾ, ਜਿਨ੍ਹਾਂ ਨੇ ਡੇਢ ਮਹੀਨੇ ਪਹਿਲਾਂ ਹੀ ਪ੍ਰੇਮ ਵਿਆਹ ਕੀਤਾ ਸੀ, ਵੀਰਵਾਰ ਰਾਤ ਜ਼ਹਿਰ ਖਾ ਲਿਆ। ਨਫੇ ਸਿੰਘ ਨੇ ਜ਼ਹਿਰ ਖਾਣ ਤੋਂ ਬਾਅਦ ਪਿਤਾ ਬਲਬੀਰ ਸਿੰਘ ਨੂੰ ਦੱਸਿਆ ਕਿ ਉਸ ਨੇ ਅਤੇ ਪੂਜਾ ਨੇ ਜ਼ਹਿਰ ਖਾ ਲਿਆ ਹੈ। ਪਰਿਵਾਰ ਵਾਲੇ ਦੋਹਾਂ ਨੂੰ ਕੈਥਲ ਨਾਗਰਿਕ ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਜੋੜੇ ਨੇ ਇਹ ਕਦਮ ਕਿਉਂ ਚੁੱਕਿਆ, ਪਤਾ ਨਹੀਂ ਲੱਗਾ ਹੈ।

ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਅਨੁਸਾਰ ਨੌਜਵਾਨ 2 ਭਰਾ ਸਨ। ਮ੍ਰਿਤਕ ਨੌਜਵਾਨ ਛੋਟਾ ਸੀ। ਵੱਡੇ ਭਰਾ ਦਾ ਲਗਭਗ 4 ਸਾਲ ਪਹਿਲਾਂ ਵਿਆਹ ਹੋਇਆ ਸੀ, ਜੋ ਇਨ੍ਹਾਂ ਤੋਂ ਵੱਖ ਰਹਿੰਦਾ ਹੈ। ਮ੍ਰਿਤਕ ਨੌਜਵਾਨ ਨੇ ਡੇਢ ਮਹੀਨੇ ਪਹਿਲਾਂ ਜੀਂਦ ਦੀ ਕੁੜੀ ਪੂਜਾ ਨਾਲ ਲਵ ਮੈਰਿਜ ਕੀਤੀ ਸੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਦੋਵੇਂ ਖੁਸ਼ਹਾਲ ਜੀਵਨ ਬਿਤਾ ਰਹੇ ਸਨ। ਨੌਜਵਾਨ ਕੈਥਲ 'ਚ ਹੀ ਇਕ ਸਟੀਲ ਕੰਪਨੀ 'ਚ ਕੰਮ ਕਰਦਾ ਸੀ।


author

DIsha

Content Editor

Related News