ਲੋਕ ਸਭਾ ਚੋਣਾਂ 2024 : ਹਰਿਆਣਾ 'ਚ 25 ਮਈ ਨੂੰ ਪੈਣਗੀਆਂ ਵੋਟਾਂ, ਇਸ ਦਿਨ ਆਉਣਗੇ ਨਤੀਜੇ

Saturday, Mar 16, 2024 - 05:26 PM (IST)

ਲੋਕ ਸਭਾ ਚੋਣਾਂ 2024 : ਹਰਿਆਣਾ 'ਚ 25 ਮਈ ਨੂੰ ਪੈਣਗੀਆਂ ਵੋਟਾਂ, ਇਸ ਦਿਨ ਆਉਣਗੇ ਨਤੀਜੇ

ਨੈਸ਼ਨਲ ਡੈਸਕ- ਨਵੀਂ ਦਿੱਲੀ 'ਚ ਆਯੋਜਿਤ ਪ੍ਰੈੱਸ ਕਾਨਫਰੰਸ 'ਚ ਚੋਣ ਕਮਿਸ਼ਨ ਆਫ ਇੰਡੀਆ ਨੇ ਲੋਕ ਸਭਾ ਚੋਣਾੰ ਦਾ ਐਲਾਨ ਕਰ ਦਿੱਤਾ ਹੈ। ਮੁੱਖ ਚੋਣ ਕਮਿਸ਼ਨ ਰਾਜੀਵ ਕੁਮਾਰ, ਚੋਣ ਕਮਿਸ਼ਨ ਗਿਆਨੇਸ਼ ਕੁਮਾਰ ਅਤੇ ਐੱਸ.ਐੱਸ. ਸੰਧੂ ਮੌਜੂਦ ਰਹੇ। ਲੋਕ ਸਭਾ ਚੋਣਾਂ ਦੇ ਨਾਲ ਹੀ ਕੁਝ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ ਕੀਤਾ ਗਿਆ ਹੈ। ਉਥੇ ਹੀ ਹਰਿਆਣਾ 'ਚ ਲੋਕ ਸਭਾ ਚੋਣਾਂ ਛੇਵੇਂ ਪੜਾਅ 'ਚ ਯਾਨੀ 25 ਮਈ ਨੂੰ ਵੋਟਾਂ ਪੈਣਗੀਆਂ। ਹਰਿਆਣਾ 'ਚ ਚੋਣ ਨਤੀਜੇ 04 ਜੂਨ ਨੂੰ ਆਉਣਗੇ। 

ਨੌਜਵਾਨ ਵੋਟਰਾਂ ਦੀ ਗਿਣਤੀ 3 ਲੱਖ ਤੋਂ ਪਾਰ

ਹਰਿਆਣਾ 'ਚ ਲੋਕ ਸਭਾ ਚੋਣਾ ਲਈ 18 ਤੋਂ 19 ਸਾਲ ਦੀ ਉਮਰ ਦੇ ਵੋਟਰਾਂ ਦੀ ਗਿਣਤੀ 3 ਲੱਖ, 63 ਹਜ਼ਾਰ, 491 ਹੈ। ਜਿਨ੍ਹਾਂ ਵਿਚ 2 ਲੱਖ, 43 ਹਜ਼ਾਰ, 133 ਪੁਰਸ਼ ਅਤੇ 1 ਲੱਖ, 20 ਹਜ਼ਾਰ, 339 ਮਹਿਲਾ ਵੋਟਰ ਸ਼ਾਮਲ ਹਨ। ਹਰਿਆਣਾ ਦੇ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਅਨੁਸਾਰ ਹਰਿਆਣਾ ਵਿੱਚ ਇਨ੍ਹਾਂ ਚੋਣਾਂ ਵਿੱਚ ਕੁੱਲ 1 ਕਰੋੜ 98 ਲੱਖ 23 ਹਜ਼ਾਰ 168 ਵੋਟਰ ਹਿੱਸਾ ਲੈ ਸਕਣਗੇ। ਉਨ੍ਹਾਂ ਦੱਸਿਆ ਕਿ 18 ਤੋਂ 19 ਸਾਲ ਦੀ ਉਮਰ ਦੇ ਵੋਟਰਾਂ ਦੀ ਗਿਣਤੀ 3 ਲੱਖ 63 ਹਜ਼ਾਰ 491 ਹੈ।

ਚੋਣ ਕਮਿਸ਼ਨ ਨੇ ਕਰਨਾਲ ਵਿਧਾਨ ਸਭਾ ਸੀਟ ਲਈ ਉਪ ਚੋਣ ਦਾ ਵੀ ਐਲਾਨ ਕਰ ਦਿੱਤਾ ਹੈ। ਛੇਵੇਂ ਪੜਾਅ ਵਿੱਚ ਕਰਨਾਲ ਲੋਕ ਸਭਾ ਸੀਟ ਲਈ ਉਪ ਚੋਣ ਹੋਵੇਗੀ। ਜ਼ਿਕਰਯੋਗ ਹੈ ਕਿ ਕਰਨਾਲ ਵਿਧਾਨ ਸਭਾ ਸੀਟ ਮਨੋਹਰ ਲਾਲ ਖੱਟਰ ਦੇ ਅਸਤੀਫੇ ਤੋਂ ਬਾਅਦ ਖਾਲੀ ਹੋ ਗਈ ਸੀ। ਹੁਣ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਿਧਾਨ ਸਭਾ ਚੋਣ ਲੜ ਸਕਦੇ ਹਨ ਅਤੇ ਮਨੋਹਰ ਲਾਲ ਕਰਨਾਲ ਸੀਟ ਤੋਂ ਲੋਕ ਸਭਾ ਚੋਣ ਲੜਨਗੇ।


author

Rakesh

Content Editor

Related News