ਹਰਿਆਣਾ : 5 ਥਾਂਵਾਂ ’ਤੇ ਲਿਖੇ ਮਿਲੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ

09/02/2019 10:16:27 AM

ਯਮੁਨਾਨਗਰ— ਸ਼ਹਿਰ ਸਥਿਤ ਨਹਿਰੂ ਪਾਰਕ, ਸੰਤਪੁਰਾ ਅਤੇ 2 ਹੋਰ ਥਾਂਵਾਂ ’ਤੇ ਕਾਲੇ ਪੇਂਟ ਨਾਲ ਖਾਲਿਸਤਾਨ ਜ਼ਿੰਦਾਬਾਦ-2020 ਦੇ ਨਾਅਰੇ ਲਿਖੇ ਮਿਲੇ। ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਹੈੱਡ ਕੁਆਰਟਰ ਸੁਭਾਸ਼ ਚੰਦ, ਸਿਟੀ ਐੱਸ.ਐੱਚ.ਓ. ਨੇ ਟੀਮ ਸਮੇਤ ਮੌਕਾ ਦਿੱਤਾ। ਦੂਜੇ ਪਾਸੇ ਇਸ ਮਾਮਲੇ ’ਚ ਸਿਰਫ਼ ਇਕ ਸ਼ਿਕਾਇਤ ਆਈ ਹੈ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਕੇਸ ਦਰਜ ਕਰਨ ਦੀ ਗੱਲ ਕਹਿ ਰਹੀ ਹੈ। ਪੁਲਸ ਨੂੰ ਇਕ ਜਗ੍ਹਾ ਸੀ.ਸੀ.ਟੀ.ਵੀ. ’ਚ 2 ਨੌਜਵਾਨਾਂ ਦੀ ਤਸਵੀਰ ਕੈਦ ਹੋਈ ਮਿਲੀ ਹੈ।

ਪੁਲਸ ਨੌਜਵਾਨਾਂ ਦੀ ਪਛਾਣ ਕਰਨ ’ਚ ਜੁਟੀ
ਨੌਜਵਾਨਾਂ ਨੇ ਸਿਰ ’ਤੇ ਕਾਲੇ ਰੰਗ ਦਾ ਪਟਕਾ ਪਾਇਆ ਹੋਇਆ ਹੈ। ਪੁਲਸ ਇਨ੍ਹਾਂ ਦੀ ਪਛਾਣ ਕਰਨ ’ਚ ਲੱਗੀ ਹੈ। ਦੂਜੇ ਪਾਸੇ ਜੈਨ ਸਥਾਨਕ ਸਭਾ ਦੇ ਪ੍ਰਧਾਨ ਰਾਕੇਸ਼ ਜੈਨ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਜੈਨ ਸਥਾਨਕ ’ਚ ਧਾਰਮਿਕ ਪ੍ਰਚਾਰਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਦੇਰ ਰਾਤ ਤੱਕ ਉਹ ਇਸੇ ’ਚ ਰੁਝੇ ਸਨ। ਸਵੇਰੇ ਸਥਾਨਕ ਦੀ ਕੰਧ ’ਤੇ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਮਿਲਿਆ। ਇਸ ਨਾਲ ਜੈਨ ਸਮਾਜ ਦੁਖੀ ਹੋਇਆ ਹੈ। ਉੱਥੇ ਹੀ ਥਾਣਾ ਪ੍ਰਬੰਧਕ ਕਮਲਜੀਤ ਸਿੰਘ ਨੇ ਕਿਹਾ ਕਿ ਜੈਨ ਸਥਾਨਕ ਵਲੋਂ ਸ਼ਿਕਾਇਤ ਆਈ ਹੈ। ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਅਜਿਹੇ ਨਾਅਰੇ ਲਿਖੇ ਜਾਣ ਵਾਲਿਆਂ ਦੀ ਪਛਾਣ ਕੀਤੀ ਜਾ ਸਕੇ। ਜੋ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ, ਉਹ ਕੀਤੀ ਜਾ ਰਹੀ ਹੈ।


DIsha

Content Editor

Related News