ਅਨੋਖੀ ਪਹਿਲ: ਹਰਿਆਣਾ ਦੀਆਂ ਜੇਲਾਂ ਦੇ ਕੈਦੀ ਹੁਣ ਸੁਣਨਗੇ ਬਾਬੇ ਨਾਨਕ ਦਾ ਸੰਦੇਸ਼

Sunday, Nov 03, 2019 - 01:14 PM (IST)

ਚੰਡੀਗੜ੍ਹ—ਹੁਣ ਹਰਿਆਣਾ ਦੀਆਂ ਜੇਲਾਂ ਦੇ ਕੈਦੀ ਵੀ ਬਾਬੇ ਨਾਨਕ ਦੇ ਜੀਵਨ ਬਾਰੇ ਜਾਣ ਸਕਣਗੇ ਅਤੇ ਉਨ੍ਹਾਂ ਦੇ ਦੱਸੇ ਮਾਰਗ 'ਤੇ ਚੱਲ ਕੇ ਆਪਣਾ ਜੀਵਨ ਸੁਧਾਰ ਸਕਣਗੇ। ਇਸ ਵਾਰ ਹਰਿਆਣਾ ਦੀ ਜੇਲਾਂ 'ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੂਰਬ ਨੂੰ ਕਾਫੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਦੱਸ ਦੇਈਏ ਕਿ 2 ਨਵੰਬਰ ਨੂੰ ਸੈਂਟਰਲ ਜੇਲ ਅੰਬਾਲਾ 'ਚ ਪੰਡਿਤ ਰਾਓ ਧਰੇਨਵਰ ਵੱਲੋ ਬਾਬੇ ਨਾਨਕ ਦੇ ਸ਼ਾਂਤੀ ਅਤੇ ਪਿਆਰ ਦੇ ਸੰਦੇਸ਼ ਨੂੰ ਕੈਦੀਆਂ ਤੱਕ ਪਹੁੰਚਾ ਕੇ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਇਹ ਸੰਦੇਸ਼ ਹਰਿਆਣਾ ਦੀਆਂ ਸਾਰੀਆਂ ਭਾਵ 19 ਜੇਲਾਂ 'ਚ ਜਾ ਕੇ  ਪਹੁੰਚਾਇਆ ਜਾਵੇਗਾ। 

ਦੱਸਣਯੋਗ ਹੈ ਕਿ ਸ਼੍ਰੀ ਜਪੁਜੀ ਸਾਹਿਬ ਨੂੰ ਕੰਨੜ ਭਾਸ਼ਾ 'ਚ ਅਨੁਵਾਦ ਕਰਨ ਵਾਲੇ ਪੰਡਿਤ ਰਾਓ ਧਰੇਨਵਰ ਯਮੁਨਾ ਨਗਰ ਸੁਧਾਰ ਘਰ ਤੋਂ ਸ਼ੁਰੂ ਕਰਕੇ ਅੰਬਾਲਾ, ਕਰੂਕਸ਼ੇਤਰ, ਕਰਨਾਲ, ਪਾਨੀਪਤ, ਸੋਨੀਪਤ, ਰੋਹਤਕ, ਜੀਂਦ, ਹਿਸਾਰ ਅਤੇ ਸਿਰਸਾ ਸੁਧਾਰ ਘਰਾਂ 'ਚ ਬਾਬੇ ਨਾਨਕ ਦੇ ਸ਼ਾਂਤੀ ਅਤੇ ਪਿਆਰ ਦੇ ਸੰਦੇਸ਼ ਨੂੰ ਪਹੁੰਚਾਉਣਗੇ।

ਇਸ ਸੰਬੰਧੀ ਜਾਣਕਾਰੀ ਦਿੰਦਿਆ ਅੰਬਾਲਾ ਸੈਂਟਰਲ ਜੇਲ ਦੇ ਡੀ. ਐੱਸ. ਪੀ. ਭੁਪਿੰਦਰ ਸਿੰਘ ਨੇ ਦੱਸਿਆ ਹੈ ਕਿ ਇਸ ਪ੍ਰੋਗਰਾਮ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਅਜਿਹੇ ਪ੍ਰੋਗਰਾਮ ਕੈਦੀਆਂ ਲਈ ਬੇਹੱਦ ਲਾਭਦਾਇਕ ਸਾਬਿਤ ਹੁੰਦੇ ਹਨ।


Iqbalkaur

Content Editor

Related News