ਸੰਘਣੀ ਧੁੰਦ ਦੀ ਲਪੇਟ ''ਚ ਇਹ ਸੂਬਾ, IMD ਨੇ 16 ਨਵੰਬਰ ਤੱਕ ਜਾਰੀ ਕੀਤਾ ਅਲਰਟ

Friday, Nov 15, 2024 - 10:50 AM (IST)

ਸੰਘਣੀ ਧੁੰਦ ਦੀ ਲਪੇਟ ''ਚ ਇਹ ਸੂਬਾ, IMD ਨੇ 16 ਨਵੰਬਰ ਤੱਕ ਜਾਰੀ ਕੀਤਾ ਅਲਰਟ

ਹਿਸਾਰ- ਹਰਿਆਣਾ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਧੁੰਦ ਦੇਖਣ ਨੂੰ ਮਿਲ ਰਹੀ ਹੈ। ਇਸ ਦਾ ਅਸਰ ਆਮ ਲੋਕਾਂ 'ਤੇ ਪੈ ਰਿਹਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਹਰਿਆਣਾ ਵਿਚ 16 ਨਵੰਬਰ ਤੱਕ ਧੁੰਦ ਨੂੰ ਲੈ ਕੇ ਆਰੇਂਜ ਅਤੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਕਾਰਨ ਵਿਜ਼ੀਬਿਲਟੀ 50 ਮੀਟਰ ਤੋਂ ਘਟ ਕੇ 100 ਰਹਿ ਗਈ ਹੈ।

ਦੱਸ ਦੇਈਏ ਕਿ ਸੂਬੇ ਦੇ 3 ਜ਼ਿਲ੍ਹਿਆਂ 'ਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਅਤੇ 9 ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੱਛਮੀ ਹਰਿਆਣਾ ਦੇ ਸਿਰਸਾ, ਫਤਿਹਾਬਾਦ ਅਤੇ ਹਿਸਾਰ ਖੇਤਰਾਂ ਵਿਚ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਹੈ। ਜਦੋਂ ਕਿ ਕੁਰੂਕਸ਼ੇਤਰ, ਕੈਥਲ, ਕਰਨਾਲ, ਰੇਵਾੜੀ, ਝੱਜਰ, ਗੁਰੂਗ੍ਰਾਮ, ਫਰੀਦਾਬਾਦ, ਰੋਹਤਕ, ਸੋਨੀਪਤ, ਪਾਨੀਪਤ, ਜੀਂਦ ਅਤੇ ਚਰਖੀ ਦਾਦਰੀ 'ਚ ਵਿਜ਼ੀਬਿਲਟੀ 50 ਤੋਂ 100 ਮੀਟਰ ਹੈ।

ਭਾਰਤੀ ਮੌਸਮ ਵਿਭਾਗ ਦੇ ਵਿਗਿਆਨੀਆਂ ਮੁਤਾਬਕ ਅਗਲੇ 2 ਦਿਨਾਂ ਤੱਕ ਸੂਬੇ 'ਚ ਧੁੰਦ ਛਾਈ ਰਹੇਗੀ। ਇਸ ਦੌਰਾਨ ਤਾਪਮਾਨ 'ਚ ਹੋਰ ਗਿਰਾਵਟ ਦੇਖਣ ਨੂੰ ਮਿਲੇਗੀ। ਧੁੰਦ ਅਤੇ ਪ੍ਰਦੂਸ਼ਣ ਦੇ ਸੁਮੇਲ ਕਾਰਨ ਪ੍ਰਦੂਸ਼ਣ ਦਾ ਪੱਧਰ ਵੀ ਵਧਿਆ ਹੈ। ਹਰਿਆਣਾ ਦੇ 11 ਸ਼ਹਿਰਾਂ 'ਚ AQI 400 ਨੂੰ ਪਾਰ ਕਰ ਗਿਆ ਹੈ। ਜੀਂਦ 'ਚ AQI 500 ਤੱਕ ਪਹੁੰਚ ਗਿਆ ਹੈ।

ਧੁੰਦ ਦਰਮਿਆਨ ਪ੍ਰਦੂਸ਼ਣ ਵਧਾ ਰਿਹਾ ਪਰੇਸ਼ਾਨੀ

ਧੁੰਦ ਦਰਮਿਆਨ ਪ੍ਰਦੂਸ਼ਣ ਦੇ ਕਣ ਮਿਲ ਜਾਣ ਕਾਰਨ ਇਹ ਧੂੰਏਂ ਦਾ ਰੂਪ ਧਾਰਨ ਕਰ ਰਿਹਾ ਹੈ। ਸ਼ਹਿਰੀ ਖੇਤਰ ਧੂੰਏਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹਨ। ਧੂੰਏਂ ਕਾਰਨ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦਾ AQI ਖਰਾਬ ਹੈ। ਵੀਰਵਾਰ ਨੂੰ ਹਰਿਆਣਾ ਦੇ ਗੁਰੂਗ੍ਰਾਮ ਅਤੇ ਪੰਚਕੂਲਾ ਸਮੇਤ 11 ਸ਼ਹਿਰਾਂ ਦਾ ਔਸਤ AQI ਦੇਸ਼ ਵਿਚ ਸਭ ਤੋਂ ਖਰਾਬ ਸ਼੍ਰੇਣੀ 'ਚ ਪਹੁੰਚ ਗਿਆ। ਧੁੰਦ ਅਤੇ ਪ੍ਰਦੂਸ਼ਣ ਕਾਰਨ ਹਰਿਆਣਾ ਦੇ 11 ਸ਼ਹਿਰਾਂ ਵਿੱਚ AQI 400 ਨੂੰ ਪਾਰ ਕਰ ਗਿਆ ਹੈ। ਜੀਂਦ ਪੂਰੀ ਤਰ੍ਹਾਂ ਗੈਸ ਚੈਂਬਰ ਵਿਚ ਤਬਦੀਲ ਹੋ ਗਿਆ ਹੈ।


author

Tanu

Content Editor

Related News