ਹਰਿਆਣਾ 'ਚ ਇਕ ਹੋਰ ਵੱਡਾ ਪ੍ਰਸ਼ਾਸਨਿਕ ਫੇਰਬਦਲ, 19 IAS ਦੇ ਤਬਾਦਲੇ
Thursday, Oct 29, 2020 - 10:38 AM (IST)
ਹਰਿਆਣਾ (ਵਾਰਤਾ)— ਹਰਿਆਣਾ ਸਰਕਾਰ ਨੇ ਦੂਜਾ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦੇ ਹੋਏ 19 ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐੱਸ.) ਅਧਿਕਾਰੀਆਂ ਦੇ ਤੁਰੰਤ ਪ੍ਰਭਾਵ ਤੋਂ ਤਬਾਦਲੇ ਅਤੇ ਨਿਯੁਕਤੀ ਦੇ ਹੁਕਮ ਜਾਰੀ ਕੀਤੇ ਹਨ। ਸਰਕਾਰ ਨੇ ਇਸ ਤੋਂ ਪਹਿਲਾਂ ਬੀਤੇ ਮੰਗਲਵਾਰ ਨੂੰ 40 ਤੋਂ ਵਧੇਰੇ ਆਈ. ਏ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਸਨ। ਬੁੱਧਵਾਰ ਦੇਰ ਰਾਤ ਕੀਤੇ ਗਏ ਇਨ੍ਹਾਂ ਤਬਾਦਲਿਆਂ 'ਚ ਸੀਨੀਅਰ ਆਈ. ਏ. ਐੱਸ. ਅਧਿਕਾਰੀ ਆਲੋਕ ਨਿਗਮ ਨੂੰ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਅਤੇ ਆਰਕੀਟੈਕਚਰ ਮਹਿਕਮੇ ਦਾ ਵਧੀਕ ਮੁੱਖ ਸਕਤੱਰ ਅਤੇ ਜੀ. ਅਨੁਪਮਾ ਦੀ ਥਾਂ 'ਤੇ ਡਾਕਟਰੀ ਸਿੱਖਿਆ ਅਤੇ ਖੋਜ ਮਹਿਕਮੇ ਦਾ ਮੁੱਖ ਸਕੱਤਰ, ਮਹਾਵੀਰ ਸਿੰਘ ਨੂੰ ਲੇਬਰ ਮਹਿਕਮਾ ਦਾ ਮੁੱਖ ਸਕੱਤਰ ਅਤੇ ਸਕੂਲ ਸਿੱਖਿਆ ਮਹਿਕਮੇ ਦਾ ਮੁੱਖ ਸਕੱਤਰ ਲਾਇਆ ਗਿਆ ਹੈ।
ਇਹ ਵੀ ਪੜ੍ਹੋ: ਇਰਾਕ ਪਰਤਣ ਲਈ ਰੋ-ਰੋ ਬੇਹਾਲ ਹੋਈ ਇਹ ਬੀਬੀ, ਕਿਹਾ-'ਪਰਿਵਾਰ ਕੋਲ ਆਖ਼ਰੀ ਸਾਹ ਲੈਣਾ ਚਾਹੁੰਦੀ ਹਾਂ'
ਇਸ ਤੋਂ ਇਲਾਵਾ ਵਿਨੀਤ ਗਰਗ ਨੂੰ ਹੁਨਰ ਵਿਕਾਸ ਅਤੇ ਉਦਯੋਗਿਕ ਸਿਖਲਾਈ ਮਹਿਕਮੇ ਦਾ ਪ੍ਰਧਾਨ ਸਕੱਤਰ ਲਾਇਆ ਗਿਆ ਹੈ। ਸ਼੍ਰੀਮਤੀ ਅਨੁਪਮਾ ਨੂੰ ਹਰਿਆਣਾ ਰਾਜਪਾਲ ਦੀ ਸਕੱਤਰ, ਹਰਿਆਣਾ ਵਪਾਰ ਮੇਲਾ ਅਥਾਰਟੀ, ਨਵੀਂ ਦਿੱਲੀ ਦੀ ਮੁੱਖ ਪ੍ਰਸ਼ਾਸਕ ਅਤੇ ਜੰਗਲਾਤ ਤੇ ਜੰਗਲੀ ਜੀਵ ਮਹਿਕਮੇ ਦਾ ਪ੍ਰਧਾਨ ਸਕੱਤਰ, ਨਿਤਿਨ ਕੁਮਾਰ ਯਾਦਵ ਨੂੰ ਸਪਲਾਈ ਅਤੇ ਵੰਡ ਮਹਿਕਮੇ ਦਾ ਜਨਰਲ ਡਾਇਰੈਕਟਰ ਅਤੇ ਮੁੱਢਲੀ ਸਿੱਖਿਆ ਤੇ ਸਕੂਲ ਸਿੱਖਿਆ ਮਹਿਕਮੇ ਦਾ ਸਕੱਤਰ ਲਾਇਆ ਗਿਆ। ਇਸ ਤਰ੍ਹਾਂ ਹੋਰ ਅਹੁਦਾ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਕੀਤੀ ਗਈ।
ਇਹ ਵੀ ਪੜ੍ਹੋ: ਨਿਕਿਤਾ ਕਤਲਕਾਂਡ 'ਚ ਦੋਸ਼ੀ ਨੇ ਕਬੂਲਿਆ ਘਿਨੌਣਾ ਸੱਚ, ਇਸ ਵਜ੍ਹਾ ਕਰਕੇ ਮਾਰੀ ਸੀ ਗੋਲ਼ੀ