ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਦੀ ਸਿਹਤ ਵਿਗੜੀ, ਮੇਦਾਂਤਾ ''ਚ ਕੀਤਾ ਗਿਆ ਸ਼ਿਫਟ

12/16/2020 12:37:31 AM

ਹਰਿਆਣਾ - ਕੋਰੋਨਾ ਪਾਜ਼ੇਟਿਵ ਹੋਏ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਦੀ ਸਿਹਤ ਵਿਗੜਨ ਤੋਂ ਬਾਅਦ ਮੰਗਲਵਾਰ ਨੂੰ ਉਨ੍ਹਾਂ ਨੂੰ ਗੁਰੂਗ੍ਰਾਮ ਸਥਿਤ ਮੇਦਾਂਤਾ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਹੈ। ਪੀ.ਜੀ.ਆਈ. ਰੋਹਤਕ ਵਿੱਚ ਸਥਿਤੀ ਖ਼ਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਇੱਥੇ ਲਿਆਇਆ ਗਿਆ ਹੈ। ਅਨਿਲ ਵਿਜ ਨੂੰ ਮੇਦਾਂਤਾ ਵਿੱਚ ਰਾਤ 9:08 ਮਿੰਟ 'ਤੇ ਲਿਆਇਆ ਗਿਆ। ਉਨ੍ਹਾਂ ਨੂੰ ਉੱਥੇ ਡਾਕਟਰਾਂ ਦੀ ਟੀਮ ਦੀ ਨਿਗਰਾਨੀ ਵਿੱਚ ਰੱਖਿਆ ਗਿਆ ਹੈ।

ਇਸ ਤੋਂ ਪਹਿਲਾਂ, ਅਨਿਲ ਵਿਜ ਨੂੰ ਅੰਬਾਲੇ ਦੇ ਸਿਵਲ ਹਸਪਤਾਲ ਤੋਂ ਪੀ.ਜੀ.ਆਈ. ਰੋਹਤਕ ਵਿੱਚ ਸ਼ਿਫਟ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਕੋਵੈਕਸੀਨ ਦੇ ਤੀਸਰੇ ਪੜਾਅ ਦੇ ਟ੍ਰਾਇਲ ਦੌਰਾਨ 67 ਸਾਲਾ ਪਹਿਲੇ ਵਲੰਟੀਅਰ ਦੇ ਤੌਰ 'ਤੇ ਅਨਿਲ ਵਿਜ ਨੇ ਵੈਕਸੀਨ ਦਾ ਪਹਿਲਾ ਡੋਜ਼ ਲਿਆ ਸੀ। ਇਸ ਦੇ ਕੁੱਝ ਦਿਨਾਂ ਬਾਅਦ ਹੀ 5 ਦਸੰਬਰ ਨੂੰ ਉਹ ਕੋਰੋਨਾ ਪੀੜਤ ਹੋ ਗਏ। ਕੋਵੈਕਸੀਨ ਨੂੰ ਭਾਰਤ ਬਾਇਓਟੈਕ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ ਵਿੱਚ 20 ਨਵੰਬਰ ਨੂੰ ਕੋਵੈਕਸੀਨ ਦਾ ਟੀਕਾ ਲਗਾਇਆ ਗਿਆ ਸੀ।
ਮਮਤਾ ਬੈਨਰਜੀ ਨੇ ਬੀਜੇਪੀ ਨੂੰ ਦੱਸਿਆ 'ਚੰਬਲ ਦਾ ਡਕੈਤ', ਕਿਹਾ- ਉਨ੍ਹਾਂ ਤੋਂ ਵੱਡਾ ਕੋਈ ਚੋਰ ਨਹੀਂ

ਭਾਰਤ ਬਾਇਓਟੈਕ ਨੇ ਕਿਹਾ ਸੀ ਕਿ ਵੈਕਸੀਨ ਦਾ ਕਲੀਨਿਕਲ ਟ੍ਰਾਇਲ ਦੋ ਖੁਰਾਕ 'ਤੇ ਆਧਾਰਿਤ ਹੈ, ਜਿਸ ਨੂੰ 28 ਦਿਨਾਂ ਬਾਅਦ ਦਿੱਤਾ ਜਾਂਦਾ ਹੈ। ਕੋਰੋਨਾ ਦੇ ਦੋਨਾਂ ਖੁਰਾਕ ਪੈਣ ਦੇ ਦੋ ਹਫਤੇ ਬਾਅਦ ਇਹ ਵੈਕਸੀਨ ਪ੍ਰਭਾਵੀ ਹੁੰਦੀ ਹੈ।

ਇਸ ਤੋਂ ਬਾਅਦ ਸਿਹਤ ਮੰਤਰਾਲਾ ਵਿੱਚ ਸਾਹਮਣੇ ਆ ਕੇ ਇਹ ਸਫਾਈ ਦਿੰਦੇ ਹੋਏ ਕਿਹਾ ਕਿ ਕੋਵੈਕਸੀਨ ਦੋ ਖੁਰਾਕ 'ਤੇ ਆਧਾਰਿਤ ਵੈਕਸੀਨ ਹੈ ਅਤੇ ਅਨਿਲ ਵਿਜ ਨੂੰ ਪੀੜਤ ਹੋਣ ਤੋਂ ਕਰੀਬ 15 ਦਿਨ ਪਹਿਲਾਂ ਇੱਕ ਹੀ ਟੀਕਾ ਲਗਾਇਆ ਗਿਆ ਸੀ। ਉਸ ਤੋਂ ਪਹਿਲਾਂ ਅਨਿਲ ਵਿਜ ਨੇ ਕਿਹਾ ਸੀ ਕਿ ਉਹ ਕੁੱਝ ਦਿਨ ਪਹਿਲਾਂ ਪਾਨੀਪਤ ਗਏ ਸਨ ਜਿੱਥੇ 2-3 ਘੰਟੇ ਇੱਕ ਬੀਜੇਪੀ ਨੇਤਾ ਦਾ ਨਾਲ ਬਿਤਾਇਆ ਸੀ। ਉਹ ਵੀ ਕੋਵਿਡ-19 ਪਾਜ਼ੇਟਿਵ ਪਾਏ ਗਏ ਸਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


Inder Prajapati

Content Editor

Related News