ਪੁਲਸ ਨੇ ਢੇਰ ਕੀਤਾ 2 ਲੱਖ ਦਾ ਇਨਾਮੀ ਬਦਮਾਸ਼, 32 ਤੋਂ ਵੱਧ ਮੁਕੱਦਮੇ ਸਨ ਦਰਜ
Friday, Nov 29, 2024 - 01:46 PM (IST)
ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ 'ਚ ਅੱਜ ਯਾਨੀ ਸ਼ੁੱਕਰਵਾਰ ਸਵੇਰੇ ਹੋਏ ਮੁਕਾਬਲੇ 'ਚ ਗੁਰੂਗ੍ਰਾਮ ਪੁਲਸ ਨੇ ਬਿਹਾਰ ਦੇ 2 ਲੱਖ ਦੇ ਇਨਾਮੀ ਬਦਮਾਸ਼ ਨੂੰ ਢੇਰ ਕਰ ਦਿੱਤਾ। ਸਪੈਸ਼ਲ ਟਾਸਕ ਫ਼ੋਰਸ (ਐੱਸ.ਟੀ.ਐੱਫ.) ਬਿਹਾਰ ਦੀ ਸੰਯੁਕਤ ਟੀਮ ਨਾਲ ਕੀਤੇ ਗਏ ਇਸ ਆਪਰੇਸ਼ਨ 'ਚ ਬਿਹਾਰ ਪੁਲਸ ਦਾ ਕਾਂਸਟੇਬਲ ਵੀ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਬਦਮਾਸ਼ ਸਰੋਜ ਰਾਏ (26) 'ਤੇ ਬਿਹਾਰ 'ਚ ਜਨਤਾ ਦਲ (ਯੂ) ਦੀ ਸੀਟ ਤੋਂ ਵਿਧਾਇਕ ਤੋਂ ਰੰਗਦਾਰੀ ਮੰਗਣ ਸਮੇਤ 32 ਤੋਂ ਵੱਧ ਮੁਕੱਦਮੇ ਦਰਜ ਸਨ। ਪੁਲਸ ਨੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
ਪੁਲਸ ਅਨੁਸਾਰ ਬਿਹਾਰ ਪੁਲਸ ਐੱਸ.ਟੀ.ਐੱਫ. ਨੇ ਗੁਰੂਗ੍ਰਾਮ ਪਹੁੰਚ ਕੇ ਪੁਲਸ ਨੂੰ ਦੱਸਿਆ ਕਿ ਬਿਹਾਰ ਦਾ ਲੋੜੀਂਦਾ ਬਦਮਾਸ਼ ਸਰੋਜ ਰਾਏ ਆਪਣੇ ਸਾਥੀ ਨਾਲ ਗੁਰੂਗ੍ਰਾਮ 'ਚ ਇਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਪਹੁੰਚ ਰਿਹਾ ਹੈ। ਉਹ ਮੇਵਾਤ ਤੋਂ ਗੁਰੂਗ੍ਰਾਮ ਆਏਗਾ। ਇਸ ਸੂਚਨਾ 'ਤੇ ਪੁਲਸ ਨੇ ਬਾਰ ਗੁੱਜਰ ਕੋਲ ਨਾਕਾਬੰਦੀ ਕਰ ਦਿੱਤੀ। ਦੇਰ ਰਾਤ ਕਰੀਬ ਢਾਈ ਵਜੇ ਇਕ ਬਾਈਕ 'ਤੇ 2 ਲੋਕ ਆਉਂਦੇ ਦਿਖਾਈ ਦਿੱਤੇ, ਜਿਸ ਨੂੰ ਪੁਲਸ ਨੇ ਰੁਕਣ ਲਈ ਇਸ਼ਾਰਾ ਕੀਤਾ ਤਾਂ ਬਾਈਕ ਸਵਾਰ ਬਦਮਾਸ਼ਾਂ ਨੇ ਪੁਲਸ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਘਟਨਾ 'ਚ ਇਕ ਗੋਲੀ ਬਿਹਾਰ ਪੁਲਸ ਦੇ ਕਾਂਸਟੇਬਲ ਰਤਨ ਕੁਮਾਰ ਨੂੰ ਲੱਗੀ। ਉੱਥੇ ਹੀ ਪੁਲਸ ਦੀ ਜਵਾਬੀ ਕਾਰਵਾਈ 'ਚ ਗੋਲੀ ਸਰੋਜ ਰਾਏ ਨੂੰ ਲੱਗ ਗਈ, ਜਦੋਂ ਕਿ ਉਸ ਦਾ ਸਾਥੀ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਅਤੇ ਬਾਈਕ ਨੂੰ ਕਬਜ਼ੇ 'ਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀ 'ਤੇ 2 ਲੱਖ ਦਾ ਇਨਾਮ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8