ਰੱਖੜੀ ਮੌਕੇ ਹਰਿਆਣਾ ਸਰਕਾਰ ਵਲੋਂ ਔਰਤਾਂ ਨੂੰ ਤੋਹਫ਼ਾ
Wednesday, Aug 09, 2023 - 04:50 PM (IST)
ਚੰਡੀਗੜ੍ਹ- ਹਰਿਆਣਾ ਸਰਕਾਰ ਨੇ ਔਰਤਾਂ ਨੂੰ ਰੱਖੜੀ ਦੇ ਤਿਉਹਾਰ ਮੌਕੇ ਤੋਹਫ਼ਾ ਦਿੰਦੇ ਹੋਏ ਸੂਬਾ ਟਰਾਂਸਪੋਰਟ ਦੀਆਂ ਬੱਸਾਂ 'ਚ ਇਸ ਸਾਲ ਵੀ ਮੁਫ਼ਤ ਯਾਤਰਾ ਸਹੂਲਤ ਦੇਣ ਦਾ ਫ਼ੈਸਲਾ ਲਿਆ ਹੈ, ਤਾਂ ਕਿ ਉਹ ਭਰਾਵਾਂ ਦੇ ਘਰ ਜਾ ਕੇ ਰੱਖੜੀ ਬੰਨ੍ਹ ਸਕਣ। ਟਰਾਂਸਪੋਰਟ ਮੰਤਰੀ ਮੂਲ ਚੰਦ ਸ਼ਰਮਾ ਨੇ ਅੱਜ ਇੱਥੇ ਦੱਸਿਆ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ- ਬੇਭਰੋਸਗੀ ਮਤੇ 'ਤੇ ਚਰਚਾ ਦੌਰਾਨ ਬੋਲੇ ਰਾਹੁਲ ਗਾਂਧੀ- 'ਮਣੀਪੁਰ 'ਚ ਹੋਇਆ ਭਾਰਤ ਮਾਤਾ ਦਾ ਕਤਲ'
ਮੰਤਰੀ ਨੇ ਕਿਹਾ ਕਿ ਵਿਭਾਗ ਬੀਤੇ ਕਈ ਸਾਲਾਂ ਤੋਂ ਰੱਖੜੀ ਮੌਕੇ ਔਰਤਾਂ ਨੂੰ ਮੁਫ਼ਤ ਯਾਤਰਾ ਸਹੂਲਤ ਦੇ ਰਿਹਾ ਹੈ। ਇਸ ਸਾਲ ਵੀ ਬੀਤੇ ਸਾਲ ਵਾਂਗ ਔਰਤਾਂ ਆਪਣੇ 15 ਸਾਲ ਤੱਕ ਦੇ ਬੱਚਿਆਂ ਨਾਲ ਮੁਫ਼ਤ ਯਾਤਰਾ ਸਹੂਲਤ ਦਾ ਲਾਭ ਲੈ ਸਕਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਯਾਤਰਾ ਸਹੂਲਤ 29 ਅਗਸਤ ਨੂੰ ਦੁਪਹਿਰ 12 ਵਜੇ ਤੋਂ ਲੈ ਕੇ 30 ਅਗਸਤ ਰੱਖੜੀ ਦੇ ਦਿਨ ਮੱਧ ਰਾਤ 12 ਵਜੇ ਤੱਕ ਰਹੇਗੀ। ਇਹ ਸਹੂਲਤ ਸਾਧਾਰਣ ਅਤੇ ਸਟੈਂਡਰਡ ਬੱਸਾਂ 'ਚ ਰਹੇਗੀ।
ਇਹ ਵੀ ਪੜ੍ਹੋ- ਬੇਭਰੋਸਗੀ ਮਤੇ 'ਤੇ ਵਿਰੋਧੀ ਧਿਰ ਨੇ ਘੇਰੀ ਮੋਦੀ ਸਰਕਾਰ, ਕਾਂਗਰਸ ਨੇ ਮੰਗਿਆ 6 ਸਵਾਲਾਂ ਦਾ ਜਵਾਬ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8