ਚਾਂਦੀ ਤਮਗਾ ਜੇਤੂ ਪਹਿਲਵਾਨ ਰਵੀ ਨੂੰ ਮਿਲੇਗਾ 4 ਕਰੋੜ ਰੁਪਏ ਦਾ ਇਨਾਮ, ਹਰਿਆਣਾ ਦੇ CM ਨੇ ਕੀਤਾ ਐਲਾਨ

Friday, Aug 06, 2021 - 02:50 PM (IST)

ਚਾਂਦੀ ਤਮਗਾ ਜੇਤੂ ਪਹਿਲਵਾਨ ਰਵੀ ਨੂੰ ਮਿਲੇਗਾ 4 ਕਰੋੜ ਰੁਪਏ ਦਾ ਇਨਾਮ, ਹਰਿਆਣਾ ਦੇ CM ਨੇ ਕੀਤਾ ਐਲਾਨ

ਚੰਡੀਗੜ੍ਹ/ਹਰਿਆਣਾ (ਵਾਰਤਾ) : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖਟੜ ਨੇ ਟੋਕੀਓ ਓਲੰਪਿਕਸ ਵਿਚ ਵੀਰਵਾਰ ਨੂੰ ਚਾਂਦੀ ਤਮਗਾ ਜਿੱਤਣ ਵਾਲੇ ਪਹਿਲਵਾਨ ਰਵੀ ਕੁਮਾਰ ਦਹੀਆ ਨੂੰ 4 ਕਰੋੜ ਰੁਪਏ ਦਾ ਨਗਦ ਇਨਾਮ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਰਵੀ ਨੂੰ ਆਪਣੇ ਵਧਾਈ ਸੰਦੇਸ਼ ਵਿਚ ਕਿਹਾ ਕਿ ਰਵੀ ਨੂੰ ਕਲਾਸ ਵਨ ਵਿਚ ਨਿਯੁਕਤੀ ਦਿੱਤੀ ਜਾਏਗੀ ਅਤੇ ਉਨ੍ਹਾਂ ਨੂੰ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ (ਐਚ.ਐਸ.ਵੀ.ਪੀ.) ਵਿਚ ਰਿਆਇਤੀ ਦਰਾਂ ’ਤੇ ਪਲਾਟ ਅਲਾਨ ਕੀਤਾ ਜਾਏਗਾ। ਰਵੀ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਨਿਵਾਸੀ ਹਨ। ਮੁੱਖ ਮੰਤਰੀ ਨੇ ਇਸ ਤੋਂ ਇਲਾਵਾ ਕਾਂਸੀ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਵਿਚ ਸ਼ਾਮਲ ਹਰਿਆਣਾ ਦੇ 2 ਖਿਡਾਰੀਆਂ ਨੂੰ ਢਾਈ-ਢਾਈ ਕਰੋੜ ਰੁਪਏ ਦਾ ਨਗਦ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ: Tokyo Olympics: CM ਖੱਟੜ ਦਾ ਵੱਡਾ ਐਲਾਨ, ਹਰਿਆਣੇ ਦੀਆਂ ਹਾਕੀ ਖਿਡਾਰਣਾਂ ਨੂੰ ਦੇਣਗੇ 50-50 ਲੱਖ ਰੁਪਏ ਦਾ ਇਨਾਮ

ਦੱਸ ਦੇਈਏ ਕਿ ਭਾਰਤੀ ਪਹਿਲਵਾਨ ਰਵੀ ਦਹੀਆ ਵੀਰਵਾਰ ਨੂੰ ਇੱਥੇ ਇਤਿਹਾਸਕ ਸੋਨ ਤਮਗੇ ਤੋਂ ਖੁੰਝ ਗਏ ਸਨ ਅਤੇ ਉਨ੍ਹਾਂ ਟੋਕੀਓ ਓਲੰਪਿਕ ਦੇ ਕੁਸ਼ਤੀ ਮੁਕਾਬਲ ਵਿਚ ਪੁਰਸ਼ਾਂ ਦੇ 57 ਕਿਲੋਗ੍ਰਾਮ ਭਾਰ ਵਰਗ ਨਾਲ ਰੂਸੀ ਓਲੰਪਿਕ ਕਮੇਟੀ ਦੇ ਜਾਵੁਰ ਯੁਵੁਗੇਵ ਤੋਂ ਹਾਰ ਕੇ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਭਾਰਤ ਨੂੰ ਰਵੀ ਤੋਂ ਗੋਡਲ ਦੀਆਂ ਕਾਫ਼ੀ ਉਮੀਦਾਂ ਸਨ, ਕਿਉਂਕਿ ਭਾਰਤ ਵੱਲੋਂ ਕਿਸੇ ਵੀ ਖਿਡਾਰੀ ਨੇ 12 ਸਾਲ ਤੋਂ ਸੋਨ ਤਮਗਾ ਨਹੀਂ ਜਿੱਤਿਆ ਸੀ। ਇਸ ਤੋਂ ਪਹਿਲਾਂ ਸ਼ੂਟਿੰਗ ਵਿਚ ਅਭਿਨਵ ਬਿੰਦਰਾ ਨੇ 2008 ਬੀਜਿੰਗ ਓਲੰਪਿਕ ਵਿਚ ਸੋਨ ਤਮਗਾ ਜਿੱਤਿਆ ਸੀ। 

ਇਹ ਵੀ ਪੜ੍ਹੋ: ਟੋਕੀਓ ਓਲੰਪਿਕ ਤੋਂ ਇਕ ਹੋਰ ਚੰਗੀ ਖ਼ਬਰ, ਭਾਰਤੀ ਪਹਿਲਵਾਨ ਰਵੀ ਦਹੀਆ ਨੇ ਜਿੱਤਿਆ ਚਾਂਦੀ ਤਮਗਾ

ਕੁਸ਼ਤੀ ਵਿਚ ਇਹ ਭਾਰਤ ਦਾ ਦੂਜਾ ਚਾਂਦੀ ਦਾ ਤਮਗਾ ਹੈ। ਇਸ ਤੋਂ ਪਹਿਲਾਂ ਸੁਸ਼ੀਲ ਮੁਕਾਰ ਲੰਡਨ ਓਲੰਪਿਕ 2012 ਦੇ ਫਾਈਨਲ ਵਿਚ ਪਹੁੰਚੇ ਸਨ ਪਰ ਉਨ੍ਹਾਂ ਨੂੰ ਚਾਂਦੀ ਤਮਗੇ ਨਾਲ ਹੀ ਸਬਰ ਕਰਨਾ ਪਿਆ ਸੀ। ਟੋਕੀਓ ਖੇਡਾਂ ਵਿਚ ਭਾਰਤ ਨੇ ਆਪਣਾ ਦੂਜਾ ਚਾਂਦੀ ਦਾ ਤਮਗਾ ਹਾਸਲ ਕੀਤਾ। ਇਸ ਤੋਂ ਪਹਿਲਾਂ ਵੇਟਲਿਫਟਰ ਮੀਰਾਬਾਈ ਚਾਨੂ ਨੇ ਔਰਤਾਂ ਦੇ 49 ਕਿਲੋਗ੍ਰਾਮ ਭਾਰ ਵਰਗ ਵਿਚ ਦੂਜਾ ਸਥਾਨ ਹਾਸਲ ਕੀਤਾ ਸੀ। 

ਇਹ ਵੀ ਪੜ੍ਹੋ: ਹੁਣ ਮੱਧ ਪ੍ਰਦੇਸ਼ ਦੀ ਸਰਕਾਰ ਨੇ ਕੀਤਾ ਆਪਣੇ ਹਾਕੀ ਖਿਡਾਰੀਆਂ ਲਈ ਵੱਡਾ ਐਲਾਨ, ਦੇਵੇਗੀ 1-1 ਕਰੋੜ ਰੁਪਏ

ਭਾਰਤ ਨੂੰ ਕੁਸ਼ਤੀ ’ਚ ਤਮਗਾ ਦਿਵਾਉਣ ਵਾਲੇ ਪਹਿਲੇ ਪਹਿਲਵਾਨ ਖ਼ਸ਼ਾਬਾ ਜਾਧਵ ਸਨ। ਉਨ੍ਹਾਂ ਨੇ ਹੇਲਸਿੰਕੀ ਓਲੰਪਿਕ 1952 ਵਿਚ ਕਾਂਸੀ ਤਮਗਾ ਜਿੱਤਿਆ ਸੀ। ਉਸ ਦੇ ਬਾਅਦ ਸੁਸ਼ੀਲ ਨੇ ਬੀਜਿੰਗ ਵਿਚ ਕਾਂਸੀ ਅਤੇ ਲੰਡਨ ਵਿਚ ਚਾਂਦੀ ਤਮਗਾ ਹਾਸਲ ਕੀਤਾ। ਸੁਸ਼ੀਲ ਓਲੰਪਿਕ ਵਿਚ 2 ਵਿਅਕਤੀਗਤ ਮੁਕਾਬਲਿਆਂ ਦੇ ਤਮਗਾ ਜਿੱਤਣ ਵਾਲੇ ਇਕੱਲੇ ਭਾਰਤੀ ਸਨ ਅਤੇ ਹੁਣ ਬੈਡਮਿੰਟਨ ਖਿਡਾਰਣ ਪੀਵੀ ਸਿੰਧੂ ਨੇ ਇੱਥੇ ਕਾਂਸੀ ਜਿੱਤ ਕੇ ਇਸ ਦੀ ਬਰਾਬਰੀ ਕੀਤੀ। ਲੰਡਨ ਓਲੰਪਿਕ ਵਿਚ ਯੋਗੇਸ਼ਵਰ ਦੱਤ ਨੇ ਵੀ ਕਾਂਸੀ ਤਮਗਾ ਜਿੱਤਿਆ ਸੀ। ਉਥੇ ਹੀ ਸਾਕਸ਼ੀ ਮਲਿਕ ਨੇ ਰਿਓ ਓਲੰਪਿਕ 2016 ਵਿਚ ਕਾਂਸੀ ਤਮਗਾ ਹਾਸਲ ਕੀਤਾ ਸੀ।

ਇਹ ਵੀ ਪੜ੍ਹੋ: ਟੋਕੀਓ ਓਲੰਪਿਕ: ਭਾਰਤੀ ਪੁਰਸ਼ ਹਾਕੀ ਟੀਮ ਨੇ ਰਚਿਆ ਇਤਿਹਾਸ, 41 ਸਾਲਾਂ ਬਾਅਦ ਜਿੱਤਿਆ ਕਾਂਸੀ ਤਮਗਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News