ਵੈਕਸੀਨ ਦੀਆਂ ਦੋਵੇਂ ਡੋਜ਼ ਨਾ ਲੈਣ ਵਾਲਿਆਂ ਦੀ ਹੁਣ ਖ਼ੈਰ ਨਹੀਂ, ਹਰਿਆਣਾ ਸਰਕਾਰ ਨੇ ਲਿਆ ਵੱਡਾ ਫ਼ੈਸਲਾ

Wednesday, Dec 22, 2021 - 04:39 PM (IST)

ਵੈਕਸੀਨ ਦੀਆਂ ਦੋਵੇਂ ਡੋਜ਼ ਨਾ ਲੈਣ ਵਾਲਿਆਂ ਦੀ ਹੁਣ ਖ਼ੈਰ ਨਹੀਂ, ਹਰਿਆਣਾ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਹਰਿਆਣਾ- ਹਰਿਆਣਾ ਸਰਕਾਰ ਨੇ ਕੋਰੋਨਾ ਤੋਂ ਬਚਾਅ ਨੂੰ ਲੈ ਕੈ ਵੱਡਾ ਫ਼ੈਸਲਾ ਲਿਆ ਹੈ। ਸੂਬੇ 'ਚ ਜਿਸ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਨਹੀਂ ਲਈਆਂ ਹੋਣਗੀਆਂ, ਉਨ੍ਹਾਂ ਨੂੰ ਇਕ ਜਨਵਰੀ 2022 ਤੋਂ ਜਨਤਕ ਥਾਂਵਾਂ 'ਤੇ ਐਂਟਰੀ ਨਹੀਂ ਮਿਲੇਗੀ। ਇਹ ਜਾਣਕਾਰੀ ਸਿਹਤ ਮੰਤਰੀ ਅਨਿਲ ਵਿਜ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਦਿੱਤੀ ਹੈ। ਵਿਜ ਨੇ ਕਿਹਾ ਕਿ ਸੂਬੇ 'ਚ ਹੁਣ ਤੱਕ ਓਮੀਕ੍ਰੋਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਸੂਬਾ ਸਰਕਾਰ ਓਮੀਕ੍ਰੋਨ ਵੇਰੀਐਂਟ ਦੇ ਪ੍ਰਸਾਰ ਨਾਲ ਨਜਿੱਠਣ ਲਈ ਅਤੇ ਨਾਲ ਹੀ ਕੋਰੋਨਾ ਮਾਮਲਿਆਂ ਦੀ ਗਿਣਤੀ 'ਚ ਕਿਸੇ ਵੀ ਉਛਾਲ ਨਾਲ ਨਜਿੱਠਣ ਲਈ ਤਿਆਰ ਹੈ। ਸੂਬੇ 'ਚ 19 ਦਸੰਬਰ ਤੱਕ 3,11,86,292 ਵੈਕਸੀਨ ਖ਼ੁਰਾਕਾਂ ਲਾਈਆਂ ਜਾ ਚੁਕੀਆਂ ਹਨ।

ਇਹ ਵੀ ਪੜ੍ਹੋ : ਓਮੀਕ੍ਰੋਨ ਨੇ ਵਧਾਈ ਕੇਂਦਰ ਸਰਕਾਰ ਦੀ ਟੈਨਸ਼ਨ, PM ਮੋਦੀ ਵੀਰਵਾਰ ਅਧਿਕਾਰੀਆਂ ਨਾਲ ਕਰਨਗੇ ਬੈਠਕ

ਦੱਸਣਯੋਗ ਹੈ ਕਿ ਹਰਿਆਣਾ 'ਚ ਅਚਾਨਕ ਕੋਰੋਨਾ ਸੰਕਰਮਣ ਦੇ ਮਾਮਲਿਆਂ 'ਚ ਉਛਾਲ ਆਇਆ ਹੈ। ਮੰਗਲਵਾਰ ਨੂੰ 43 ਨਵੇਂ ਮਰੀਜ਼ ਮਿਲੇ, ਜਿਨ੍ਹਾਂ 'ਚੋਂ 23 ਪੀੜਤ ਇਕੱਲੇ ਗੁਰੂਗ੍ਰਾਮ 'ਚ ਮਿਲੇ। ਪਿਛਲੇ ਪੰਦਰਵਾੜੇ ਪ੍ਰਦੇਸ਼ 'ਚ ਜਿੱਥੇ 22 'ਚੋਂ ਅੱਧੇ ਜ਼ਿਲ੍ਹੇ ਕੋਰੋਨਾ ਮੁਕਤ ਹੋ ਗਏ ਸਨ, ਉੱਥੇ ਹੀ ਹੁਣ 6 ਜ਼ਿਲ੍ਹੇ ਨੂੰਹ, ਚਰਖੀ ਦਾਦਰੀ, ਮਹੇਂਦਰਗੜ੍ਹ, ਜੀਂਦ, ਹਿਸਾਰ ਅਤੇ ਫਤਿਹਾਬਾਦ ਅਜਿਹੇ ਹਨ, ਜਿੱਥੇ ਕੋਈ ਸੰਕ੍ਰਮਿਤ ਨਹੀਂ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News