ਸੁਸ਼ਮਾ ਸਵਾਰਜ ਦੇ ਦਿਹਾਂਤ ''ਤੇ ਹਰਿਆਣਾ ''ਚ ਦੋ ਦਿਨਾਂ ਲਈ ਰਾਸ਼ਟਰੀ ਸੋਗ
Wednesday, Aug 07, 2019 - 01:51 PM (IST)

ਨਵੀਂ ਦਿੱਲੀ/ਚੰਡੀਗੜ੍ਹ—ਭਾਜਪਾ ਦੀ ਸੀਨੀਅਰ ਨੇਤਾ ਅਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਅਚਾਨਕ ਦਿਹਾਂਤ ਹੋਣ ਕਾਰਨ ਦੇਸ਼ ਭਰ 'ਚ ਲੋਕ ਹੈਰਾਨ ਹੋ ਗਏ ਹਨ। ਉਨ੍ਹਾਂ ਦੇ ਦਿਹਾਂਤ ਹੋਣ ਕਾਰਨ ਦੇਸ਼ ਭਰ 'ਚ ਸੋਗ ਦੀ ਲਹਿਰ ਹੈ। ਇਸ ਦੌਰਾਨ ਹਰਿਆਣਾ ਸਰਕਾਰ ਨੇ ਦੋ ਦਿਨਾਂ ਦਾ ਰਾਸ਼ਟਰੀ ਸੋਗ ਐਲਾਨ ਕੀਤਾ ਹੈ। ਅੰਬਾਲਾ, ਛਾਉਣੀ ਜਿੱਥੇ ਸਵਰਾਜ ਦਾ ਬਚਪਨ ਬੀਤੀਆ ਸੀ, ਉੱਥੋ ਦੇ ਲੋਕ ਉਸ ਨੂੰ ਯਾਦ ਕਰ ਰਹੇ ਹਨ। ਹਰਿਆਣਾ ਦੇ ਮੁੱਖ ਮੰਤਰੀ ਸਕੱਤਰੇਤ ਵੱਲੋਂ ਅੱਜ ਭਾਵ ਬੁੱਧਵਾਰ ਨੂੰ ਜਾਰੀ ਆਦੇਸ਼ 'ਚ ਦੱਸਿਆ ਗਿਆ ਹੈ ਕਿ ਸੂਬਾ ਸਰਕਾਰ ਨੇ ਮਹਾਨ ਹਸਤੀ ਸੁਸ਼ਮਾ ਸਵਰਾਜ ਦੇ ਸਨਮਾਣ 'ਚ 2 ਦਿਨਾਂ ਲਈ ਰਾਸ਼ਟਰੀ ਸੋਗ ਦਾ ਐਲਾਨ ਕਰਨ ਦਾ ਫੈਸਲਾ ਕੀਤਾ ਹੈ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਟਵੀਟ ਕੀਤਾ, ''ਸਵਰਾਜ ਦੀ ਮੌਤ ਦੀ ਖਬਰ ਸੁਣ ਕੇ ਮੈਂ ਬਹੁਤ ਹੈਰਾਨ ਹਾਂ। ਉਨ੍ਹਾਂ ਦਾ ਯੋਗਦਾਨ ਨੂੰ ਹਰਿਆਣਾ ਅਤੇ ਭਾਰਤ ਕਦੇ ਨਹੀਂ ਭੁਲੇਗਾ। ਮੇਰੀਆਂ ਭਾਵਨਾਵਾ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਹਨ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।'' ਇਸ ਤੋਂ ਇਲ਼ਾਵਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ, ''ਸਵਰਾਜ ਦਾ ਦਿਹਾਂਤ ਉਨ੍ਹਾਂ ਲਈ ਨਿੱਜੀ ਨੁਕਸਾਨ ਹੈ। ਉਹ ਬੇਹੱਦ ਚੰਗੇ ਗੁਣਾਂ ਵਾਲੀ ਔਰਤ ਸੀ ਜੋ ਹਮੇਸ਼ਾ ਮਦਦ ਲਈ ਤਿਆਰ ਰਹਿੰਦੀ ਸੀ।
ਹਰਿਆਣਾ ਦੇ ਸਿਹਤ ਮੰਤਰੀ ਅਤੇ ਅੰਬਾਲਾ ਛਾਉਣੀ ਵਿਧਾਨ ਸਭਾ ਸੀਟ ਤੋਂ ਵਿਧਾਇਕ ਅਨਿਲ ਵਿਜ ਨੇ ਸੁਸ਼ਮਾ ਸਵਰਾਜ ਦੇ ਦਿਹਾਂਤ 'ਤੇ ਦੁੱਖ ਜ਼ਾਹਿਰ ਕਰਦੇ ਹੋਏ ਉਨ੍ਹਾਂ ਨੂੰ ਮਹਾਨ ਗੁਣਾਂ ਨਾਲ ਭਰਪੂਰ ਸ਼ਖਸੀਅਤ ਦੱਸਿਆ। ਉਨ੍ਹਾਂ ਨੂੰ ਯਾਦ ਕੀਤਾ ਕਿ ਸਵਰਾਜ ਸਿਰਫ 25 ਸਾਲ ਦੀ ਉਮਰ 'ਚ ਪਹਿਲੀ ਵਾਰ ਵਿਧਾਇਕ ਚੁਣੀ ਗਈ ਸੀ ਅਤੇ ਉਹ ਸੂਬਾ ਦੀ ਸਿੱਖਿਆ ਮੰਤਰੀ ਬਣੀ। ਵਿਜ ਨੇ ਕਿਹਾ, '' ਸਾਲ 1977 'ਚ ਪਹਿਲਾ ਸੋਮ ਪ੍ਰਕਾਸ਼ ਚੋਪੜਾ ਨੂੰ ਟਿਕਟ ਦਿੱਤੀ ਗਈ ਸੀ, ਜੋ ਐਮਰਜੈਂਸੀ ਜ਼ੇਲ 'ਚ ਜਾਣ ਕਾਰਨ ਚੋਣ ਮੈਦਾਨ 'ਚ ਨਹੀਂ ਉਤਰੇ ਅਤੇ ਟਿਕਟ ਸੁਸ਼ਮਾ ਸਵਰਾਜ ਨੂੰ ਦਿੱਤੀ ਗਈ। ਉਹ ਚੋਣ ਜਿੱਤੀ ਅਤੇ ਜਨਤਾ ਪਾਰਟੀ ਦੀ ਸਰਕਾਰ ਬਣੀ।'' ਵਿਜ ਨੇ ਦੱਸਿਆ ਕਿ 1990 'ਚ ਸਵਰਾਜ ਰਾਜ ਸਭਾ ਲਈ ਚੁਣੀ ਹੋਈ ਅਤੇ ਉਸ ਸਮੇਂ ਉਹ ਅੰਬਾਲਾ ਛਾਉਣੀ ਸੀਟ ਦੀ ਪ੍ਰਧਾਨਗੀ ਕਰ ਰਹੇ ਸੀ। ਉਨ੍ਹਾਂ ਨੇ ਦੱਸਿਆ ਕਿ ਸਵਰਾਜ ਦਾ ਪਾਲਣ ਪੋਸ਼ਣ ਉਸ ਦੀ ਮਾਂ ਦੀ ਮੌਤ ਤੋਂ ਬਾਅਦ ਨਾਨਾ-ਨਾਨੀ ਨੇ ਕੀਤੀ ਸੀ।
ਅੰਬਾਲਾ ਛਾਉਣੀ ਸਥਿਤ ਸਵਰਾਜ ਦੇ ਘਰ 'ਚ ਕੰਮ ਕਰਨ ਵਾਲੀ ਗੌਰੀ ਨੇ ਕਿਹਾ, '' ਉਹ ਬਹੁਤ ਚੰਗੀ ਸ਼ਖਸੀਅਤ ਸੀ। ਕੁਝ ਮਹੀਨੇ ਪਹਿਲਾਂ ਇੱਥੇ ਆਈ ਸੀ, ਜਦੋਂ ਉਸ ਨੂੰ ਪਤਾ ਲੱਗਿਆ ਕਿ ਮੇਰੀਆਂ ਦੋ ਧੀਆਂ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਦੋਵਾਂ ਨੂੰ ਚੰਗੀ ਸਿੱਖਿਆ ਦੇਵੇ ਅਤੇ ਕੋਈ ਵੀ ਜ਼ਰੂਰਤ ਹੋਵੇ ਤਾਂ ਮੈਨੂੰ ਦੱਸੇ। ਅਸੀਂ ਉਨ੍ਹਾਂ ਨੂੰ 'ਭੂਆ ਜੀ'' ਕਹਿੰਦੇ ਸੀ। ਮੈਂ ਉਨ੍ਹਾਂ ਦੇ ਦਿਹਾਂਤ ਤੋਂ ਦੁਖੀ ਹਾਂ। ਇਸ ਦੇ ਨਾਲ ਮੈਨੂੰ ਮਾਣ ਹੈ ਕਿ ਉਹ ਇਸ ਉਚਾਈ ਤੱਕ ਪਹੁੰਚੀ, ਜੋ ਲੱਖਾਂ ਲੋਕਾਂ ਲਈ ਆਦਰਸ਼ ਹਨ।''
ਸਵਰਾਜ ਪਰਿਵਾਰ ਦੇ ਘਰ ਦੇ ਨੇੜੇ ਰਹਿਣ ਵਾਲੇ ਬਜ਼ੁਰਗ ਸ਼ਿਆਮ ਬਿਹਾਰੀ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਬਹਿਸ 'ਚ ਹਿੱਸਾ ਲੈਣ 'ਚ ਰੁਚੀ ਰੱਖਦੀ ਸੀ। ਉਨ੍ਹਾਂ ਨੇ ਕਿਹਾ, ''6ਵੀਂ ਕਲਾਸ 'ਚ ਹੀ ਸਵਰਾਜ ਦਾ ਰੁਝਾਨ ਰਾਜਨੀਤੀ ਵੱਲੋ ਦੇਖਿਆ ਗਿਆ ਅਤੇ ਬਾਅਦ 'ਚ ਪਤਾ ਲੱਗਿਆ ਕਿ ਉਨ੍ਹਾਂ ਦਾ ਉਦੇਸ਼ ਕੀ ਹੈ। ਸੁਸ਼ਮਾ ਸਵਰਾਜ ਸਾਰਿਆਂ ਦਾ ਖਿਆਲ ਰੱਖਣ ਵਾਲੀ ਅਤੇ ਦੂਜਿਆਂ ਦੀ ਮਦਦ ਕਰਨ ਵਾਲੀ ਸੀ। ਇਹ ਹਰ ਜ਼ਰੂਰਤਮੰਦ ਦੀ ਮਦਦ ਕਰਦੀ ਸੀ, ਚਾਹੇ ਉਹ ਉਸ਼ ਦਾ ਸਮਰਥਕ ਹੋਵੇ ਜਾਂ ਫਿਰ ਵਿਰੋਧੀ ਹੋਵੇ।