ਕਿਸਾਨ ਅੰਦੋਲਨ : ਬਦਰਪੁਰ ਬਾਰਡਰ ''ਤੇ ਭਾਰੀ ਪੁਲਸ ਫੋਰਸ ਕੀਤੀ ਗਈ ਤਾਇਨਾਤ

12/03/2020 5:59:03 PM

ਫਰੀਦਾਬਾਦ- ਹਰਿਆਣਾ ਦੇ ਪਲਵਲ ਜ਼ਿਲ੍ਹੇ ਦੇ ਕਿਸਾਨਾਂ ਨੇ ਵੀ ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ  ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਕਿਸਾਨਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਦਿੱਲੀ ਪਹੁੰਚਣ ਦੀ ਗੱਲ ਕਹੀ ਹੈ, ਜਿਸ ਤੋਂ ਬਾਅਦ ਬਦਰਪੁਰ ਬਾਰਡਰ 'ਤੇ ਫਿਰ ਤੋਂ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਪੁਲਸ ਬੁਲਾਰੇ ਆਦਰਸ਼ਦੀਪ ਅਨੁਸਾਰ ਕਿਸਾਨਾਂ ਦੇ ਐਲਾਨ ਤੋਂ ਬਾਅਦ ਬਦਰਪੁਰ ਬਾਰਡਰ 'ਤੇ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਦਿੱਲੀ ਦੇ ਬਾਇਪਾਸ ਰੋਡ 'ਤੇ ਵੀ ਭਾਰੀ ਪੁਲਸ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਕਿਸਾਨਾਂ ਨੇ ਨਹੀਂ ਖਾਧਾ ਸਰਕਾਰ ਦਾ ਖਾਣਾ, ਬਾਹਰੋਂ ਮੰਗਵਾਇਆ ਲੰਚ

ਉਨ੍ਹਾਂ ਨੇ ਕਿਹਾ ਕਿ ਪੁਲਸ ਆਉਣ-ਜਾਣ ਵਾਲੀਆਂ ਗੱਡੀਆਂ ਦੀ ਜਾਂਚ ਕਰ ਰਹੀ ਹੈ। ਪਲਵਲ ਦੇ ਕਿਸਾਨਾਂ ਨੇ ਬੁੱਧਵਾਰ ਨੂੰ ਬੈਠਕ ਕਰ ਕੇ ਫੈਸਲਾ ਲਿਆ ਸੀ ਕਿ ਉਹ ਵੀਰਵਾਰ ਨੂੰ ਪਲਵਲ ਦੀ ਜਾਟ ਧਰਮਸ਼ਾਲਾ 'ਚ ਇਕੱਠੇ ਹੋ ਕੇ ਪੈਦਲ ਹੀ ਦਿੱਲੀ ਲਈ ਕੂਚ ਕਰਨਗੇ। ਪਲਵਲ ਦੇ ਕਿਸਾਨਾਂ ਨੂੰ ਫਰੀਦਾਬਾਦ 'ਚ ਪ੍ਰਵੇਸ਼ ਕਰਨ ਤੋਂ ਰੋਕਣ ਲਈ ਵੀਰਵਾਰ ਨੂੰ ਸੀਕਰੀ ਬਾਰਡਰ 'ਤੇ ਭਾਰੀ ਪੁਲਸ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ। ਸੀਕਰੀ ਬਾਰਡਰ ਪਲਵਲ ਨੂੰ ਫਰੀਦਾਬਾਦ ਨਾਲ ਜੋੜਦਾ ਹੈ। ਫਰੀਦਾਬਾਦ ਪੁਲਸ ਨੇ ਸੀਕਰੀ ਬਾਰਡਰ ਨੂੰ ਬੰਦ ਕਰ ਦਿੱਤਾ। ਇਸ ਦੌਰਾਨ ਪੁਲਸ ਕਮਿਸ਼ਨਰ ਓ.ਪੀ. ਸਿੰਘ ਅਤੇ ਡੀ.ਸੀ.ਪੀ. ਹੈੱਡ ਕੁਆਰਟਰ ਅਰਪਿਤ ਜੈਨ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਵਿਚ ਸੂਤਰਾਂ ਅਨੁਸਾਰ ਪਲਵਲ ਤੋਂ ਦਿੱਲੀ ਰਵਾਨਾ ਹੋਏ ਕਿਸਾਨ ਫਿਲਹਾਲ ਪਰਥਲਾ ਖੇਤਰ 'ਚ ਰੁਕ ਗਏ ਹਨ ਅਤੇ ਉਹ ਸ਼ੁੱਕਰਵਾਰ ਨੂੰ ਅੱਗੇ ਵਧਣਗੇ।

ਇਹ ਵੀ ਪੜ੍ਹੋ : ਪੋਹ ਦੀਆਂ ਠੰਡੀਆਂ ਰਾਤਾਂ 'ਚ ਵੀ ਨਹੀਂ ਡੋਲੇ ਸੰਘਰਸ਼ੀ ਕਿਸਾਨ, ਇੰਝ ਕੱਟ ਰਹੇ ਨੇ ਰਾਤਾਂ (ਵੇਖੋ ਤਸਵੀਰਾਂ)


DIsha

Content Editor

Related News