ਬਿਜਲੀ ਚੋਰੀ ਫੜਨ ਗਈ ਟੀਮ ''ਤੇ ਹਮਲਾ, ਮਾਂ-ਪੁੱਤ ਨੇ ਡੰਡਿਆਂ ਨਾਲ ਕੁੱਟਿਆ JE
Tuesday, Jan 14, 2025 - 01:31 PM (IST)

ਚਰਖੀ ਦਾਦਰੀ- ਹਰਿਆਣਾ ਦੇ ਚਰਖੀ-ਦਾਦਰੀ ਨਾਲ ਬਿਜਲੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਮੋੜੀ 'ਚ ਬਿਜਲੀ ਚੋਰੀ ਫੜਨ ਗਈ ਬਿਜਲੀ ਨਿਗਮ ਦੀ ਟੀਮ 'ਤੇ ਮਹਿਲਾ ਅਤੇ ਉਸ ਦੇ ਬੇਟੇ ਨੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ 'ਚ ਨਿਗਮ ਦੇ ਜੇਈ ਮਿਨਯ ਕੁਮਾਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਔਰਤ ਵਲੋਂ ਡੰਡਿਆਂ ਨਾਲ ਹਮਲਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਜੇਈ ਮਿਨਯ ਕੁਮਾਰ ਨੇ ਦੱਸਿਆ ਕਿ ਨਿਗਮ ਵਲੋਂ ਉਨ੍ਹਾਂ ਨੂੰ ਪਿੰਡ ਮੋੜੀ ਸਮੇਤ ਨੇੜੇ-ਤੇੜੇ ਦੇ ਪਿੰਡਾਂ 'ਚ ਬਕਾਇਆ ਬਿਜਲੀ ਬਿੱਲ ਉਪਭੋਗਤਾਵਾਂ ਅਤੇ ਮੀਟਰ ਫਾਲਟ ਦੀ ਜਾਂਚ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਇਸੇ ਦੌਰਾਨ ਜਦੋਂ ਟੀਮ ਨੇ ਪਿੰਡ ਮੋੜੀ 'ਚ ਇਕ ਘਰ 'ਚ ਬਿਜਲੀ ਚੋਰੀ ਫੜੀ ਅਤੇ ਉਸ ਦੀ ਵੀਡੀਓ ਬਣਾਉਣ ਲੱਗੀ ਤਾਂ ਇਕ ਔਰਤ ਨੇ ਆਪਣੇ ਬੇਟੇ ਨਾਲ ਮਿਲ ਕੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : ਮੁੜ ਵਧੀਆਂ ਸਕੂਲਾਂ ਦੀਆਂ ਛੁੱਟੀਆਂ, ਇੰਨੇ ਦਿਨ ਹੋਰ ਬੰਦ ਰਹਿਣਗੇ ਸਕੂਲ
ਇਸ ਦੌਰਾਨ ਦੌਰਾਨ ਹੋਰ ਕਰਮਚਾਰੀ ਜਾਨ ਬਚਾ ਕੇ ਦੌੜ ਗਏ ਅਤੇ ਡਾਇਲ 112 'ਤੇ ਘਟਨਾ ਦੀ ਸੂਚਨਾ ਦਿੱਤੀ। ਪੁਲਸ ਨੇ ਜ਼ਖ਼ਮੀ ਜੇਈ ਦੇ ਬਿਆਨ ਦੇ ਆਧਾਰ 'ਤੇ ਮਹਿਲਾ ਅਤੇ ਉਸ ਦੇ ਬੇਟੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਔਰਤ ਦਾ ਗਾਲ੍ਹਾਂ ਕੱਢਣ ਦਾ ਵੀਡੀਓ ਸਾਹਮਣੇ ਆਇਆ ਹੈ। ਝੋਝੂ ਕਲਾਂ ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ, ਉੱਥੇ ਹੀ ਜੇਈ ਦਾ ਹਸਪਤਾਲ 'ਚ ਇਲਾਜ ਜਾਰੀ ਹੈ। ਬਿਜਲੀ ਨਿਗਮ ਦੀ ਟੀਮ ਨੇ ਦੋਸ਼ੀਆਂ 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8