ਹਰਿਆਣਾ ਚੋਣਾਂ: BJP ਦੇ ਸਟਾਰ ਪ੍ਰਚਾਰਕਾਂ ''ਚ PM ਮੋਦੀ ਸਣੇ 40 ਨੇਤਾ ਸ਼ਾਮਲ
Friday, Sep 13, 2024 - 10:21 AM (IST)
ਚੰਡੀਗੜ੍ਹ- ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ. ਪੀ. ਨੱਢਾ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਸ਼ਾਮਲ ਹਨ। ਕੇਂਦਰੀ ਮੰਤਰੀ ਨਿਤਿਨ ਗਡਕਰੀ, ਐੱਮ. ਐੱਲ. ਖੱਟੜ, ਅਰਜੁਨ ਰਾਮ ਮੇਘਵਾਲ, ਸ਼ਿਵਰਾਜ ਸਿੰਘ ਚੌਹਾਨ, ਧਰਮਿੰਦਰ ਪ੍ਰਧਾਨ, ਰਵਨੀਤ ਸਿੰਘ ਬਿੱਟੂ, ਰਾਵ ਇੰਦਰਜੀਤ ਸਿੰਘ ਅਤੇ ਕ੍ਰਿਸ਼ਨਪਾਲ ਗੁੱਜਰ ਦਾ ਨਾਂ ਵੀ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਸ਼ਾਮਲ ਹਨ।
ਹੋਰ ਸਟਾਰ ਪ੍ਰਚਾਰਕਾਂ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਆਸਾਮ ਦੇ ਮੁੱਖ ਮੰਤਰੀ ਹਿੰਮਤ ਵਿਸ਼ਵ ਸ਼ਰਮਾ ਸ਼ਾਮਲ ਹਨ। ਭਾਜਪਾ ਦੇ ਸਟਾਰ ਪ੍ਰਚਾਰਕਾਂ ਵਿਚ ਪੀਯੂਸ਼ ਗੋਇਲ, ਹਰਦੀਪ ਸਿੰਘ ਪੁਰੀ, ਸੁਧਾ ਯਾਦਵ, ਵਸੁੰਧਰਾ ਰਾਜੇ ਸਿੰਧੀਆ, ਸਮ੍ਰਿਤੀ ਇਰਾਨੀ, ਅਨੁਰਾਗ ਠਾਕੁਰ, ਦੀਆ ਕੁਮਾਰੀ, ਹੇਮਾ ਮਾਲਿਨੀ, ਕਿਰਨ ਚੌਧਰੀ, ਨਵੀਨ ਜਿੰਦਲ, ਕੁਲਦੀਪ ਬਿਸ਼ਨੋਈ ਅਤੇ ਬਬੀਤਾ ਫੋਗਾਟ ਵੀ ਸ਼ਾਮਲ ਹਨ।
ਦੱਸ ਦੇਈਏ ਕਿ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ 5 ਅਕਤੂਬਰ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ। ਸੱਤਾਧਾਰੀ ਭਾਜਪਾ ਦੀ ਨਜ਼ਰ ਲਗਾਤਾਰ ਤੀਜੀ ਵਾਰ ਵਿਧਾਨ ਸਭਾ ਚੋਣਾਂ ਵਿਚ ਜਿੱਤ ਵੱਲ ਹੈ ਪਰ ਉਸ ਨੂੰ ਕਾਂਗਰਸ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।