ਬੇਟੀ ਦੇ ਪ੍ਰੇਮ ਵਿਆਹ ਤੋਂ ਦੁਖੀ ਪਿਤਾ ਨੇ ਬੇਟੇ ਤੇ ਪਤਨੀ ਸਮੇਤ ਕੀਤੀ ਖੁਦਕੁਸ਼ੀ

11/04/2019 4:49:52 PM

ਸਿਰਸਾ— ਹਰਿਆਣਾ 'ਚ ਫਤਿਹਾਬਾਦ ਜ਼ਿਲੇ ਦੇ ਰਤੀਆ 'ਚ ਇਕ ਵਿਅਕਤੀ ਨੇ ਬੇਟੀ ਦੇ ਪ੍ਰੇਮ ਵਿਆਹ ਤੋਂ ਦੁਖੀ ਹੋ ਕੇ ਆਪਣੇ 11 ਸਾਲ ਦੇ ਬੇਟੇ ਅਤੇ ਪਤਨੀ ਸਮੇਤ ਨਹਿਰ 'ਚ ਡੁੱਬ ਕੇ ਜਾਨ ਦੇ ਦਿੱਤੀ। ਪੁਲਸ ਅਨੁਸਾਰ ਕਸਬਾ ਰਤੀਆ ਦੀ ਟਿੱਬਾ ਕਾਲੋਨੀ ਵਾਸੀ ਨਿਰੰਜਨ ਦਾਸ ਇਕ ਦਿਨ ਪਹਿਲਾਂ ਹੀ ਆਪਣੇ ਬੇਟੇ ਹਰਸ਼ ਅਤੇ ਪਤਨੀ ਨੀਲਮ ਨਾਲ ਆਪਣੀ ਗੱਡੀ 'ਤੇ ਕਿਤੇ ਨਿਕਲਿਆ ਸੀ ਪਰ ਉਸ ਤੋਂ ਬਾਅਦ ਨਾ ਤਾਂ ਉਨ੍ਹਾਂ ਦਾ ਫੋਨ ਮਿਲ ਰਿਹਾ ਸੀ ਅਤੇ ਨਾ ਹੀ ਕਿਤੇ ਪਤਾ ਲੱਗ ਰਿਹਾ ਸੀ। ਸੋਮਵਾਰ ਨੂੰ ਪੁਲਸ ਨੇ ਪਿੰਡ ਰੋਜਾਂਵਾਲੀ ਕੋਲ ਭਾਖੜਾ ਨਹਿਰ ਤੋਂ ਗੱਡੀ ਬਰਾਮਦ ਕਰ ਕੇ ਤਿੰਨਾਂ ਦੀਆਂ ਲਾਸ਼ਾਂ ਵੀ ਬਰਾਮਦ ਕਰ ਲਈਆਂ ਹਨ। ਗੱਡੀ ਦੇ ਅੰਦਰ ਹੀ ਤਿੰਨੋਂ ਲਾਸ਼ਾਂ ਮਿਲ ਗਈਆਂ। ਪੁਲਸ ਨੇ ਇਸ ਮਾਮਲੇ 'ਚ ਮ੍ਰਿਤਕ ਨਿਰੰਜਨ ਦੇ ਭਰਾ ਦੀ ਸ਼ਿਕਾਇਤ 'ਤੇ ਫਿਲਹਾਲ ਇਤਫਾਕਿਆ ਮੌਤ ਦੀ ਕਾਰਵਾਈ ਕੀਤੀ ਹੈ। ਪਰਿਵਾਰ ਵਾਲਿਆਂ ਨੇ ਪੁਲਸ ਨੂੰ ਦੱਸਿਆ ਕਿ ਨਿਰੰਜਨ ਦਾਸ ਅਰੋੜਾ ਗੱਡੀਆਂ ਖਰੀਦਣ-ਵੇਚਣ ਦਾ ਕੰਮ ਕਰਦਾ ਸੀ।

ਬੇਟੀ ਦੀ ਲਵ ਮੈਰਿਜ ਤੋਂ ਸੀ ਦੁਖੀ
ਹਾਲ ਹੀ 'ਚ ਉਸ ਦੀ ਬੇਟੀ ਨੇ ਇਕ ਨੌਜਵਾਨ ਨਾਲ ਲਵ ਮੈਰਿਜ ਕਰ ਲਈ। ਇਸ ਗੱਲ ਤੋਂ ਪਿਤਾ ਨਿਰੰਜਨ ਦਾਸ ਨਾਰਾਜ਼ ਹੋ ਗਿਆ ਅਤੇ ਪਿਛਲੇ ਕਾਫੀ ਸਮੇਂ ਤੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਚੱਲ ਰਿਹਾ ਸੀ। ਐਤਵਾਰ ਨੂੰ ਨਿਰੰਜਨ ਨੇ ਬੇਟੇ ਅਤੇ ਪਤਨੀ ਨਾਲ ਖੁਦਕੁਸ਼ੀ ਕਰ ਲਈ। ਇਸ ਦੌਰਾਨ ਨਿਰੰਜਨ ਨੇ ਆਪਣੇ ਮੋਬਾਇਲ ਵੀ ਬੰਦ ਕਰ ਲਿਆ। ਤੇਜ ਵਹਾਅ ਕਾਰਨ ਗੱਡੀ ਪਾਣੀ 'ਚ ਹੀ ਰੁੜ ਗਈ, ਜਿਸ ਨਾਲ ਉਸ 'ਚ ਸਵਾਰ ਤਿੰਨਾਂ ਦੀ ਮੌਤ ਹੋ ਗਈ। ਨਿਰੰਜਨ ਦੇ ਪਰਿਵਾਰ ਵਾਲੇ ਉਨ੍ਹਾਂ ਦੀ ਤਲਾਸ਼ 'ਚ ਸੋਮਵਾਰ ਸਵੇਰੇ ਨਹਿਰ ਕੋਲ ਪੁੱਜੇ। ਉੱਥੇ ਗੱਡੀ ਦੇ ਨਿਸ਼ਾਨ ਦੇਖ ਕੇ ਨਹਿਰ 'ਚ ਤਲਾਸ਼ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਗੱਡੀ ਨਹਿਰ 'ਚ ਮਿਲ ਗਈ। ਜਦੋਂ ਪੁਲਸ ਨੇ ਗੱਡੀ ਨੂੰ ਬਾਹਰ ਕੱਢਿਆ ਤਾਂ ਤਿੰਨਾਂ ਦੀਆਂ ਲਾਸ਼ਾਂ ਗੱਡੀ 'ਚ ਹੀ ਸਨ।

ਭਾਖੜਾ ਨਹਿਰ 'ਚੋਂ ਮਿਲੀ ਕਾਰ ਅਤੇ ਲਾਸ਼ਾਂ
ਡੀ.ਐੱਸ.ਪੀ. ਧਰਮਵੀਰ ਪੂਨੀਆ ਨੇ ਦੱਸਿਆ ਕਿ ਮ੍ਰਿਤਕ ਨਿਰੰਜਨ ਦੀ ਬੇਟੀ ਨੇ ਕੁਝ ਸਮੇਂ ਪਹਿਲਾਂ ਹੀ ਲਵ ਮੈਰਿਜ ਕੀਤੀ ਸੀ। ਜਿਸ ਤੋਂ ਉਹ ਪਰੇਸ਼ਾਨ ਚੱਲ ਰਿਹਾ ਸੀ ਅਤੇ ਉਸ ਨੇ ਖੁਦਕੁਸ਼ੀ ਕਰ ਲਈ। ਐਤਵਾਰ ਨੂੰ ਰਤੀਆ ਦੀ ਟਿੱਬਾ ਕਾਲੋਨੀ ਦੀ ਟਾਵਰ ਵਾਲੀ ਗਲੀ ਵਾਸੀ ਨਰੇਸ਼ ਪੁੱਤਰ ਛਬੀਲ ਦਾਸ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਭਰਾ ਨਿਰੰਜਨ ਦਾਸ ਭਰਜਾਈ ਨੀਲਮ ਰਾਣੀ ਅਤੇ ਭਤੀਜੇ ਹਰਸ਼ ਨਾਲ ਕਾਰ 'ਤੇ ਘਰੋਂ ਨਿਕਲਿਆ ਸੀ। ਉਸ ਦੇ ਬਾਅਦ ਤੋਂ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਪਾ ਰਿਹਾ ਹੈ। ਨਰੇਸ਼ ਦੀ ਸ਼ਿਕਾਇਤ 'ਤੇ ਪੁਲਸ ਨੇ ਧਾਰਾ-346 ਦੇ ਅਧੀਨ ਕੇਸ ਦਰਜ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਸੋਮਵਾਰ ਨੂੰ ਪੁਲਸ ਨੇ ਪਿੰਡ ਰੋਜਾਵਾਲੀ ਕੋਲ ਭਾਖੜਾ ਨਹਿਰ ਤੋਂ ਨਿਰੰਜਨ ਦਾਸ ਦੀ ਕਾਰ ਅਤੇ ਕਾਰ 'ਚੋਂ ਨਿਰੰਜਨ ਦਾਸ, ਉਸ ਦੀ ਪਤਨੀ ਨੀਲਮ ਅਤੇ ਬੇਟੇ ਹਰਸ਼ ਦੀ ਲਾਸ਼ ਬਰਾਮਦ ਕਰ ਲਈ। ਤਿੰਨਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਫਤਿਹਾਬਾਦ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ।


DIsha

Content Editor

Related News