ਜਦੋਂ ਸਿਲੰਡਰ ਦੇ ਨਾਲ ਸੱਪ ਦੀ ਵੀ ਹੋ ਗਈ ''ਹੋਮ ਡਿਲਿਵਰੀ'', ਮਚੀ ਭੱਜ-ਦੌੜ

Friday, Aug 28, 2020 - 03:46 PM (IST)

ਜਦੋਂ ਸਿਲੰਡਰ ਦੇ ਨਾਲ ਸੱਪ ਦੀ ਵੀ ਹੋ ਗਈ ''ਹੋਮ ਡਿਲਿਵਰੀ'', ਮਚੀ ਭੱਜ-ਦੌੜ

ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਫਤਿਹਾਬਾਦ ਦੀ ਪ੍ਰਭਾਕਰ ਕਾਲੋਨੀ 'ਚ ਇਕ ਵਿਅਕਤੀ ਦੇ ਘਰ ਐੱਲ.ਪੀ.ਜੀ. ਸਿਲੰਡਰ ਦੀ ਹੋਮ ਡਿਲਿਵਰੀ ਕੀਤੀ ਗਈ। ਘਰ ਵਾਲੇ ਉਸ ਸਮੇਂ ਬੇਹੱਦ ਡਰ ਗਏ, ਜਦੋਂ ਉਨ੍ਹਾਂ ਨੇ ਸਿਲੰਡਰ ਦੇ ਹੇਠਲੇ ਹਿੱਸੇ 'ਚ ਸੱਪ ਬੈਠਾ ਦੇਖਿਆ। ਜਦੋਂ ਸਿਲੰਡਰ ਨੂੰ ਟੇਢਾ ਕਰ ਕੇ ਦੇਖਿਆ ਤਾਂ ਉਸ ਦੇ ਹੇਠਲੇ ਹਿੱਸੇ 'ਚ ਇਕ ਸੱਪ ਫਸਿਆ ਹੋਇਆ ਸੀ। ਇਹ ਦੇਖ ਕੇ ਭੱਜ-ਦੌੜ ਮਚ ਗਈ ਅਤੇ ਜਲਦੀ 'ਚ ਲੋਕ ਉਸ ਸਿਲੰਡਰ ਤੋਂ ਦੂਰ ਚੱਲੇ ਗਏ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਜੰਗਲੀ ਜੀਵ ਰੱਖਿਅਕ ਡਾ. ਗੋਪੀ ਨੂੰ ਇਸ ਦੀ ਜਾਣਕਾਰੀ ਦਿੱਤੀ। 

PunjabKesariਡਾ. ਗੋਪੀ ਨੇ ਮੌਕੇ 'ਤੇ ਪਹੁੰਚ ਕੇ ਸਾਵਧਾਨੀਪੂਰਵਕ ਉਸ ਸੱਪ ਨੂੰ ਸਿਲੰਡਰ ਤੋਂ ਬਾਹਰ ਕੱਢ ਕੇ ਜੰਗਲ 'ਚ ਛੱਡ ਦਿੱਤਾ। ਮੀਂਹ ਦੇ ਮੌਸਮ 'ਚ ਖਾਸ ਤੌਰ 'ਤੇ ਅਜਿਹੀ ਸਮੱਸਿਆ ਦੇਖਣ ਨੂੰ ਮਿਲਦੀ ਹੈ। ਕਾਰਾਂ ਅਤੇ ਘਰਾਂ 'ਚ ਸੱਪ ਦੇਖਣ ਨੂੰ ਮਿਲ ਜਾਂਦੇ ਹਨ। ਇਸ ਲਈ ਘਰ 'ਤੇ ਸਿਲੰਡਰ ਜਾਂ ਅਜਿਹੀ ਕਿਸੇ ਵੀ ਚੀਜ਼ ਦੀ ਡਿਲਿਵਰੀ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਜਾਂਚ ਲਵੋ।


author

DIsha

Content Editor

Related News