‘ਹਾਊਸ ਵਾਈਫ਼’ ਲਈ ਖ਼ਤਰਨਾਕ ਹੈ ਕੋਰੋਨਾ ਦੀ ਦੂਜੀ ਲਹਿਰ, 7 ਦਿਨਾਂ ''ਚ 30 ਹਜ਼ਾਰ ਬੀਬੀਆਂ ਹੋਈਆਂ ਪਾਜ਼ੇਟਿਵ

Monday, May 24, 2021 - 11:06 AM (IST)

ਹਰਿਆਣਾ- ਦੇਸ਼ ਭਰ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਉੱਥੇ ਹੀ ਹਰਿਆਣਾ ਪ੍ਰਦੇਸ਼ 'ਚ ਕੋਰੋਨਾ ਜਨਾਨੀਆਂ ਲਈ ਖ਼ਤਰਨਾਕ ਸਾਬਿਤ ਹੋ ਰਿਹਾ ਹੈ। ਇਹ ਮਈ ਮਹੀਨੇ 'ਚ ਕਹਿਰ ਬਣ ਕੇ ਟੁੱਟਿਆ ਹੈ। 16 ਮਈ ਤੱਕ ਪ੍ਰਦੇਸ਼ 'ਚ 2468 ਜਨਾਨੀਆਂ ਦੀ ਕੋਰੋਨਾ ਨਾਲ ਮੌਤ ਹੋ ਚੁਕੀ ਹੈ। 10 ਤੋਂ 16 ਮਈ ਤੱਕ ਯਾਨੀ ਹਫ਼ਤੇ ਭਰ 'ਚ ਹੀ 430 ਜਨਾਨੀਆਂ ਦੀ ਮੌਤ ਹੋਈ ਹੈ। ਇਨ੍ਹਾਂ 'ਚ 200 ਘਰੇਲੂ ਜਨਾਨੀਆਂ ਯਾਨੀ ਹਾਊਸ ਵਾਈਫ਼ ਵੀ ਸ਼ਾਮਲ ਹਨ। ਕੋਰੋਨਾ ਨਾਲ ਪ੍ਰਦੇਸ਼ 'ਚ ਹੁਣ ਤੱਕ 887 ਹਾਊਸ ਵਾਈਫ਼ ਦੀ ਜਾਨ ਜਾ ਚੁਕੀ ਹੈ। 16 ਮਈ ਤੱਕ ਪ੍ਰਦੇਸ਼ 'ਚ ਕੁੱਲ 6685 ਮੌਤਾਂ ਦੇ ਆਡਿਟ 'ਚ ਇਹ ਸਾਹਮਣੇ ਆਇਆ ਹੈ ਕਿ ਕੁੱਲ ਮੌਤਾਂ 'ਚ 37 ਫੀਸਦੀ ਜਨਾਨੀਆਂ ਦੀ ਗਿਣਤੀ ਹੈ। ਇਹੀ ਨਹੀਂ 16 ਮਈ ਤੱਕ ਪ੍ਰਦੇਸ਼ 'ਚ 269736 ਜਨਾਨੀਆਂ ਨੂੰ ਕੋਰੋਨਾ ਹੋਇਆ ਹੈ। ਇਕ ਹਫ਼ਤੇ 'ਚ ਹੀ 30,949 ਜਨਾਨੀਆਂ ਨੂੰ ਕੋਰੋਨਾ ਹੋਇਆ ਹੈ। 11 ਅਪ੍ਰੈਲ ਤੱਕ ਸਿਰਫ਼ 321 ਹਾਊਸ ਵਾਈਫ਼ ਦੀ ਮੌਤ ਕੋਰੋਨਾ ਨਾਲ ਹੋਈ ਸੀ ਪਰ ਪਿਛਲੇ ਕਰੀਬ ਸਵਾ ਮਹੀਨੇ 'ਚ ਇਹ ਅੰਕੜਾ ਤੇਜ਼ੀ ਨਾਲ ਵਧਿਆ ਹੈ।

ਹੁਣ ਤੱਕ 49 ਵਿਦਿਆਰਥੀਆਂ ਦੀ ਹੋ ਚੁਕੀ ਹੈ ਮੌਤ
ਪਿਛਲੇ ਕਰੀਬ ਇਕ ਹਫ਼ਤੇ 'ਚ 52 ਕਿਸਨਾਂ ਅਤੇ ਮਜ਼ਦੂਰਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਹੁਣ ਤੱਕ 236 ਕਿਸਾਨ ਅਤੇ ਮਜ਼ਦੂਰਾਂ ਦੀ ਮੌਤ ਹੋ ਚੁਕੀ ਹੈ। ਪਿਛਲੇ ਕਰੀਬ ਸਵਾ ਮਹੀਨੇ 'ਚ ਹੀ 142 ਦੀ ਮੌਤ ਹੋਈ ਹੈ। ਹਫ਼ਤੇ ਭਰ 'ਚ 15 ਸਰਕਾਰੀ ਕਾਮਿਆਂ ਦੀ ਵੀ ਕੋਰੋਨਾ ਨਾਲ ਜਾਨ ਚੱਲੀ ਗਈ। ਉੱਥੇ ਹੀ 10 ਤੋਂ 16 ਮਈ ਤੱਕ ਯਾਨੀ ਹਫ਼ਤੇ 'ਚ ਕੋਰੋਨਾ ਨਾਲ 7 ਵਿਦਿਆਰਥੀਆਂ ਦੀ ਜਾਨ ਚੱਲੀ ਗਈ। ਹੁਣ ਤੱਕ ਕੋਰੋਨਾ ਨਾਲ 49 ਵਿਦਿਆਰਥੀਆਂ ਦੀ ਮੌਤ ਹੋ ਚੁਕੀ ਹੈ। ਪਿਛਲੇ ਕਰੀਬ ਸਵਾ ਮਹੀਨੇ 'ਚ 26 ਵਿਦਿਆਰਥੀਆਂ ਦੀ ਜਾਨ ਗਈ ਹੈ।

ਪ੍ਰਾਈਵੇਟ ਨੌਕਰੀ ਜਾਂ ਬਿਜ਼ਨੈੱਸ ਕਰਦੇ 947 ਲੋਕਾਂ ਦੀ ਗਈ ਜਾਨ 
ਮਹਾਮਾਰੀ 'ਚ ਹੁਣ ਤੱਕ 947 ਅਜਿਹੇ ਲੋਕਾਂ ਦੀ ਜਾਨ ਗਈ ਹੈ, ਜੋ ਪ੍ਰਾਈਵੇਟ ਨੌਕਰੀ ਜਾਂ ਬਿਜ਼ਨੈੱਸ ਕਰਦੇ ਹਨ। ਪਿਛਲੇ ਇਕ ਹਫ਼ਤੇ 'ਚ ਅਜਿਹੇ 138 ਲੋਕਾਂ ਨੇ ਕੋਰੋਨਾ ਨਾਲ ਦਮ ਤੋੜ ਦਿੱਤਾ। 11 ਅਪ੍ਰੈਲ ਯਾਨੀ ਕਰੀਬ ਇਕ ਮਹੀਨੇ ਪਹਿਲਾਂ ਤੱਕ ਇਸ ਵਰਗ ਦੀਆਂ ਮੌਤਾਂ ਦਾ ਅੰਕੜਾ ਸਿਰਫ਼ 453 ਸੀ ਯਾਨੀ ਮਹੀਨੇ ਭਰ 'ਚ ਹੀ 496 ਲੋਕਾਂ ਦੀ ਜਾਨ ਚੱਲੀ ਗਈ।


DIsha

Content Editor

Related News