ਦਰਦਨਾਕ ਹਾਦਸਾ; ਬਾਂਦਰ ਨੂੰ ਬਚਾਉਣ ਦੇ ਚੱਕਰ ’ਚ ਪਲਟੀ ਕਾਰ, ਦੋ ਦੋਸਤਾਂ ਦੀ ਮੌਤ

Wednesday, Feb 02, 2022 - 10:58 AM (IST)

ਦਰਦਨਾਕ ਹਾਦਸਾ; ਬਾਂਦਰ ਨੂੰ ਬਚਾਉਣ ਦੇ ਚੱਕਰ ’ਚ ਪਲਟੀ ਕਾਰ, ਦੋ ਦੋਸਤਾਂ ਦੀ ਮੌਤ

ਹਾਂਸੀ (ਸੰਦੀਪ ਸੈਨੀ)— ਹਰਿਆਣਾ ਦੇ ਹਾਂਸੀ ਦੇ ਨੇੜੇ ਦਿਆਲ ਸਿੰਘ ਕਾਲੋਨੀ ’ਚ ਇਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਇਕ ਕਾਰ ਦੇ ਬੇਕਾਬੂ ਹੋਣ ਕਾਰਨ ਉਸ ’ਚ ਸਵਾਰ ਇਕ ਹੀ ਪਿੰਡ ਦੇ ਦੋ ਦੋਸਤਾਂ ਦੀ ਮੌਤ ਹੋ ਗਈ। ਹਾਦਸੇ ਕਾਰਨ ਕਾਰ ਦੇ ਪਰਖੱਚੇ ਉੱਡ ਗਏ ਹਨ। ਦੋਵੇਂ ਮਿ੍ਰਤਕ ਚਾਨੌਤ ਪਿੰਡ ਦੇ ਰਹਿਣ ਵਾਲੇ ਸਨ। ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ ਅਤੇ ਗੱਡੀ ਦੇ ਦਰਵਾਜ਼ੇ ਤੋੜ ਕੇ ਦੋਹਾਂ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ। ਹਾਂਸੀ ਦੇ ਸਰਕਾਰੀ ਹਸਪਤਾਲ ਵਿਚ ਅੱਜ ਦੋਹਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ।

ਜਾਣਕਾਰੀ ਮੁਤਾਬਕ ਚਾਨੌਤ ਪਿੰਡ ਵਾਸੀ ਪ੍ਰਦੀਪ ਨੇ ਕੁਝ ਦਿਨ ਪਹਿਲਾਂ ਹੀ ਚਰਖੀ ਤੋਂ ਟੋਇਟਾ ਕਾਰ ਖਰੀਦੀ ਸੀ। ਕਾਰ ਦੀ ਪਾਸਿੰਗ ਲਈ ਪ੍ਰਦੀਪ ਅਤੇ ਉਸ ਦਾ ਦੋਸਤ ਨਰਿੰਦਰ ਮੰਗਲਵਾਰ ਸਵੇਰੇ ਚਰਖੀ ਦਾਦਰੀ ਗਏ ਸਨ। ਸ਼ਾਮ ਨੂੰ ਘਰ ਪਰਤਦੇ ਸਮੇਂ ਦਿਆਲ ਸਿੰਘ ਕਾਲੋਨੀ ਦੇ ਨੇੜੇ ਕਾਰ ਦੇ ਅੱਗੇ ਬਾਂਦਰ ਆ ਗਿਆ। ਬਾਂਦਰ ਨੂੰ ਬਚਾਉਣ ਦੇ ਚੱਕਰ ਵਿਚ ਕਾਰ ਬੇਕਾਬੂ ਹੋ ਗਈ। ਜਿਸ ਕਾਰਨ ਕਾਰ ਪਲਟ ਗਈ, ਸੜਕ ਕੰਢੇ ਦਰੱਖ਼ਤ ਨਾਲ ਜਾ ਟਕਰਾਈ ਅਤੇ ਦੋਹਾਂ ਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਮਿ੍ਰਤਕ 39 ਸਾਲਾ ਪ੍ਰਦੀਪ ਦੇ ਪਰਿਵਾਰ ’ਚ ਉਸ ਦੇ ਮਾਤਾ-ਪਿਤਾ ਅਤੇ ਇਕ ਛੋਟਾ ਭਰਾ ਹਨ। ਉਸ ਦਾ ਪਿਤਾ ਕਈ ਮਹੀਨਿਆਂ ਤੋਂ ਬੀਮਾਰ ਹੈ ਅਤੇ ਉਹ ਘਰ ਵਿਚ ਹੀ ਉਨ੍ਹਾਂ ਦੀ ਦੇਖਭਾਲ ਕਰਦਾ ਸੀ। ਉੱਥੇ ਹੀ ਮਿ੍ਰਤਕ 35 ਸਾਲਾ ਨਰਿੰਦਰ ਦੇ ਦੋ ਬੱਚੇ ਹਨ। ਲੜਕਾ 4 ਸਾਲ ਦਾ ਹੈ ਅਤੇ ਲੜਕੀ 2 ਸਾਲ ਦੀ ਹੈ। ਨਰਿੰਦਰ ਹੀ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ।


author

Tanu

Content Editor

Related News