ਹਰਿਆਣਾ ਬਜਟ ਸੈਸ਼ਨ: ਆਖਰੀ ਦਿਨ ਦੀ ਕਾਰਵਾਈ ਪ੍ਰਸ਼ਨਕਾਲ ਨਾਲ ਹੋਈ ਸ਼ੁਰੂ

Wednesday, Feb 27, 2019 - 01:27 PM (IST)

ਹਰਿਆਣਾ ਬਜਟ ਸੈਸ਼ਨ: ਆਖਰੀ ਦਿਨ ਦੀ ਕਾਰਵਾਈ ਪ੍ਰਸ਼ਨਕਾਲ ਨਾਲ ਹੋਈ ਸ਼ੁਰੂ

ਹਰਿਆਣਾ-ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਆਖਰੀ ਦਿਨ ਦੀ ਕਾਰਵਾਈ 11 ਵਜੇ ਪ੍ਰਸ਼ਨਕਾਲ ਨਾਲ ਹੋਈ ਹੈ। ਇਨੈਲੋ ਵਿਧਾਇਕ ਪਰਮਿੰਦਰ ਸਿੰਘ ਧੂਲ ਨੇ ਖੇਤਾਂ 'ਚ ਪਾਣੀ ਕੱਢਣ ਦੀ ਸਮੱਸਿਆ 'ਤੇ ਸਵਾਲ ਕੀਤੇ। ਉਨ੍ਹਾਂ ਨੇ ਕਿਹਾ ਹੈ ਕਿ 12 ਹਜ਼ਾਰ ਏਕੜ ਜ਼ਮੀਨ 'ਤੇ ਪਾਣੀ ਖੜ੍ਹਾ ਹੈ, ਜਿਸ 'ਚ ਹੁਣ ਤੱਕ ਕਿਸੇ ਫਸਲ ਦੀ ਬੀਜਾਈ ਨਹੀਂ ਕੀਤੀ ਜਾ ਸਕੀ ਹੈ।

ਕਾਂਗਰਸ ਵਿਧਾਇਕ ਕਰਣ ਸਿੰਘ ਦਲਾਲ ਨੇ ਸਵਾਈਨ ਫਲੂ ਦਾ ਮੁੱਦਾ ਚੁੱਕਿਆ, ਜਿਸ 'ਤੇ ਸਿਹਤ ਮੰਤਰੀ ਅਨਿਲ ਵਿਜ ਨੇ ਬਿਆਨ ਦਿੱਤਾ ਹੈ। ਮੰਗਲਵਾਰ ਨੂੰ ਕੈਗ ਦੀ ਰਿਪੋਰਟ 'ਤੇ ਸਵਾਲ ਖੜ੍ਹੇ ਹੋਏ। ਕਾਂਗਰਸੀ ਵਿਧਾਇਕ ਰਘੂਬੀਰ ਕਾਦਯਾਨ ਨੇ ਸਰਕਾਰ ਤੋਂ ਸਵਾਲ ਪੁੱਛਿਆ ਕਿ ਹਰ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਕੈਗ ਦੀ ਰਿਪੋਰਟ ਪੇਸ਼ ਕੀਤੀ ਜਾਂਦੀ ਸੀ। ਇਸ ਵਾਰ ਹੁਣ ਤੱਕ ਕੈਗ ਦੀ ਰਿਪੋਰਟ ਪੇਸ਼ ਨਹੀਂ ਕੀਤੀ ਗਈ ਹੈ। ਇਸ ਸਵਾਲ ਦਾ ਜਵਾਬ ਦਿੰਦੇ ਹੋਏ ਵਿੱਤ ਮੰਤਰੀ ਕੈਪਟਨ ਅਭਿਮਨਿਊ ਨੇ ਜਵਾਬ ਦਿੱਤਾ ਕਿ ਹੁਣ ਤੱਕ ਕੈਗ ਦੀ ਰਿਪੋਰਟ ਤਿਆਰ ਨਹੀਂ ਹੋਈ ਹੈ।


author

Iqbalkaur

Content Editor

Related News