10ਵੀਂ ਅੱਵਲ ਰਹੀ ਹਰਸ਼ਿਤਾ ਨੂੰ ਨੈਨਾ ਚੌਟਾਲਾ ਨੇ ਲੈਪਟਾਪ ਦੇ ਕੇ ਕੀਤਾ ਸਨਮਾਨਤ
Tuesday, Jul 14, 2020 - 11:42 AM (IST)
ਜੀਂਦ- ਹਰਿਆਣਾ ਬੋਰਡ ਵਲੋਂ ਹਾਲ ਹੀ 'ਚ 10ਵੀਂ ਦੀ ਪ੍ਰੀਖਿਆ ਦੇ ਨਤੀਜੇ ਐਲਾਨ ਕੀਤੇ ਗਏ ਹਨ, ਜਿਸ 'ਚ ਹਿਸਾਰ ਦੇ ਨਾਰਨੌਂਦ ਦੀ ਰਹਿਣ ਵਾਲੀ ਵਿਦਿਆਰਥਣ ਹਰਸ਼ਿਤਾ ਅੱਵਲ ਰਹੀ। ਹਰਸ਼ਿਤਾ ਦੀ ਇਸ ਉਪਲੱਬਧੀ 'ਤੇ ਪ੍ਰਦੇਸ਼ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਹਰਸ਼ਿਤਾ ਨੂੰ ਇਕ ਲੈੱਪਟਾਪ ਭੇਜਿਆ। ਹਰਸ਼ਿਤਾ ਨੂੰ ਲੈਪਟਪਾ ਦੇਣ ਲਈ ਡਿਪਟੀ ਮੁੱਖ ਮੰਤਰੀ ਦੀ ਮਾਤਾ ਅਤੇ ਬਾਢਡਾ ਦੀ ਵਿਧਾਇਕ ਨੈਨਾ ਚੌਟਾਲਾ ਖੁਦ ਜੀਂਦ ਸਥਿਤ ਜੇ.ਜੇ.ਪੀ. ਦਫ਼ਤਰ ਪਹੁੰਚੀ।
ਸ਼੍ਰੀਮਤੀ ਚੌਟਾਲਾ ਨੇ ਇੱਥੇ ਪਾਰਟੀ ਦਫ਼ਤਰ 'ਚ ਹਰਸ਼ਿਤਾ ਨੂੰ ਸੂਬੇ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਵਲੋਂ ਭੇਜਿਆ ਲੈਪਟਾਪ ਦੇ ਕੇ ਸਨਮਾਨ ਕੀਤਾ ਅਤੇ ਵਧਾਈ ਦਿੰਦੇ ਹੋਏ ਸੁਖਦ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਹਰਸ਼ਿਤਾ ਨੇ 10ਵੀਂ ਦੇ ਪ੍ਰੀਖਿਆ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ, ਉਸੇ ਤਰ੍ਹਾਂ ਉਹ ਆਈ.ਏ.ਐੱਸ. ਪ੍ਰੀਖਿਆ 'ਚ ਵੀ ਇਕ ਦਿਨ ਨਾਂ ਰੋਸ਼ਨ ਕਰੇ।