ਹਰਿਆਣਾ : ਬਲੱਡ ਕੈਂਸਰ ਦੇ ਡਰ ਕਾਰਨ 10ਵੀਂ ਦੀ ਵਿਦਿਆਰਥਣ ਨੇ ਲਗਾਈ ਫਾਂਸੀ

01/13/2020 12:27:20 PM

ਗੁਰੂਗ੍ਰਾਮ— ਹਰਿਆਣਾ ਦੇ ਗੁਰੂਗ੍ਰਾਮ 'ਚ ਇਕ ਵਿਦਿਆਰਥਣ ਨੇ ਕੈਂਸਰ ਦੇ ਸ਼ੱਕ ਕਾਰਨ ਜਾਨ ਦੇ ਦਿੱਤੀ। ਸੋਨੀਪਤ ਦੇ ਗੁਰੂਕੁਲ 'ਚ 10ਵੀਂ 'ਚ ਪੜ੍ਹਣ ਵਾਲੀ ਵਿਦਿਆਰਥਣ ਨੇ ਸਿਰਫ਼ ਇਸ ਲਈ ਜਾਨ ਦੇ ਦਿੱਤੀ, ਕਿਉਂਕਿ ਉਸ ਨੂੰ ਕੈਂਸਰ ਹੋਣ ਦਾ ਸ਼ੱਕ ਹੋ ਗਿਆ ਸੀ। ਪੁਲਸ ਨੇ ਵਿਦਿਆਰਥਣ ਦੀ ਲਾਸ਼ ਕੋਲੋਂ ਇਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ। ਇਸ 'ਚ ਵਿਦਿਆਰਥਣ ਨੇ ਲਿਖਿਆ ਹੈ ਕਿ ਉਹ ਕੈਂਸਰ ਨਾਲ ਪੀੜਤ ਹੈ ਅਤੇ ਉਹ ਜਿਉਂਣਾ ਨਹੀਂ ਚਾਹੁੰਦੀ, ਇਸ ਲਈ ਆਪਣੀ ਜਾਨ ਦੇ ਰਹੀ ਹੈ।

ਐਲਰਜੀ ਦੀ ਦਵਾਈ ਖਾ ਰਹੀ ਸੀ ਵਿਦਿਆਰਥਣ
16 ਸਾਲਾ ਮ੍ਰਿਤਕ ਵਿਦਿਆਰਥਣ 2 ਦਿਨਾਂ ਬਾਅਦ ਹੀ ਗੁਰੂਕੁਲ 'ਚ ਜਾਣ ਵਾਲੀ ਸੀ। ਪਰਿਵਾਰ ਵਾਲਿਆਂ ਅਨੁਸਾਰ ਤਾਂ ਮ੍ਰਿਤਕਾ ਪੜ੍ਹਨ 'ਚ ਕਾਫ਼ੀ ਹੁਸ਼ਿਆਰ ਸੀ ਪਰ ਕੁਝ ਸਮੇਂ ਤੋਂ ਐਲਰਜੀ ਨਾਲ ਪੀੜਤ ਸੀ। ਐਲਰਜੀ ਦੀ ਦਵਾਈ ਵੀ ਖਾ ਰਹੀ ਸੀ ਪਰ ਇਸ ਵਿਚ ਕਿਸੇ ਨੇ ਵਿਦਿਆਰਥਣ ਨੂੰ ਕਹਿ ਦਿੱਤਾ ਕਿ ਉਸ ਨੂੰ ਕੈਂਸਰ ਹੋ ਗਿਆ ਹੈ। ਇਸ ਤੋਂ ਵਿਦਿਆਰਥਣ ਕਾਫ਼ੀ ਪਰੇਸ਼ਾਨ ਹੋ ਗਈ ਅਤੇ ਬਲੱਡ ਕੈਂਸਰ ਹੋਣ ਦੇ ਡਰ ਨਾਲ ਮੌਤ ਨੂੰ ਗਲੇ ਲਗਾ ਲਿਆ। ਹਾਲਾਂਕਿ ਵਿਦਿਆਰਥਣ ਨੂੰ ਬਲੱਡ ਕੈਂਸਰ ਹੈ ਜਾਂ ਨਹੀਂ, ਇਹ ਕਲੀਅਰ ਨਹੀਂ ਹੋ ਸਕਿਆ ਹੈ।

ਸੁਸਾਈਡ ਨੋਟ 'ਚ ਲਿਖਿਆ ਮੈਂ ਵਾਪਸ ਜ਼ਰੂਰ ਆਵਾਂਗੀ
ਸੁਸਾਈਡ ਨੋਟ 'ਚ ਵਿਦਿਆਰਥਣ ਨੇ ਲਿਖਿਆ,''ਮੈਨੂੰ ਮੁਆਫ਼ ਕਰ ਦੇਣਾ, ਕਿਉਂਕਿ ਮੈਨੂੰ ਅਲਰਜੀ ਨਹੀਂ, ਇਹ ਬਹੁਤ ਵੱਡੀ ਬੀਮਾਰੀ ਹੈ। ਮੇਰੇ ਖੂਨ 'ਚ, ਜਿਸ ਨੂੰ ਬਲੱਡ ਕੈਂਸਰ ਕਹਿੰਦੇ ਹਨ। ਮੈਂ ਨਹੀਂ ਚਾਹੁੰਦੀ ਕਿ ਮੇਰੀ ਕਾਰਨ ਸਾਰਿਆਂ ਨੂੰ ਇਹ ਬੀਮਾਰੀ ਹੋਵੇ। ਤੁਸੀਂ ਸਾਰੇ ਆਪਣਾ ਖਿਆਲ ਰੱਖਣਾ। ਮੈਂ ਭੂਆ ਜੀ ਨੂੰ ਮਿਲਣ ਜਾ ਰਹੀ ਹਾਂ ਅਤੇ ਹਾਂ ਮੈਂ ਵਾਪਸ ਜ਼ਰੂਰ ਆਵਾਂਗੀ।'' ਫਿਲਹਾਲ ਪੁਲਸ ਨੇ ਵਿਦਿਆਰਥਣ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।


DIsha

Content Editor

Related News