ਹਰਿਆਣਾ: ਸੂਬਾ ਪ੍ਰਧਾਨ ਦੇ ਅਹੁਦੇ ''ਤੇ ਨਵਾਂ ਚਿਹਰਾ ਲਿਆਉਣ ਦੀ ਤਿਆਰੀ ''ਚ ਭਾਜਪਾ

02/19/2020 6:01:05 PM

ਚੰਡੀਗੜ੍ਹ—ਭਾਰਤੀ ਜਨਤਾ ਪਾਰਟੀ ਨੇ ਸੂਬਾ ਪ੍ਰਧਾਨ 'ਚ ਸੰਗਠਨ ਚੋਣਾਂ ਨੂੰ ਅੰਤਿਮ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ। ਮੰਗਲਵਾਰ ਨੂੰ 21 ਜ਼ਿਲਿਆਂ ਦੇ 235 ਬੋਰਡ ਚੇਅਰਮੈਨਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ। 65 ਬੋਰਡ ਚੇਅਰਮੈਨਾਂ ਨੂੰ ਭਾਜਪਾ ਹਾਈਕਮਾਨ ਜਲਦੀ ਹੀ ਨਿਯੁਕਤ ਕਰ ਦੇਵੇਗੀ। ਇਸ ਤੋਂ ਬਾਅਦ ਜ਼ਿਲਾ ਪ੍ਰਧਾਨਾਂ ਦੀ ਤਾਜ਼ਪੋਸ਼ੀ ਹੋਵੇਗੀ। ਜ਼ਿਲਾ ਪ੍ਰਧਾਨ ਨਿਯੁਕਤ ਹੋਣ ਤੋਂ ਬਾਅਦ ਨਵਾਂ ਸੂਬਾ ਪ੍ਰਧਾਨ ਵੀ ਭਾਜਪਾ ਨੂੰ ਮਿਲ ਜਾਵੇਗਾ।

ਦੱਸਣਯੋਗ ਹੈ ਕਿ ਭਾਜਪਾ ਪਾਰਟੀ ਨੇ ਫਰਵਰੀ 'ਚ ਨਵੇਂ ਸੂਬਾ ਪ੍ਰਧਾਨਾਂ ਦੀ ਤਾਜਪੋਸ਼ੀ ਦਾ ਦਾਅਵਾ ਕੀਤਾ ਸੀ ਪਰ ਫਿਲਹਾਲ ਇਹ ਸੰਭਵ ਹੁੰਦਾ ਦਿਸ ਨਹੀਂ ਰਿਹਾ ਹੈ, ਕਿਉਂਕਿ ਹੁਣ ਤੱਕ 65 ਬੋਰਡ ਚੇਅਰਮੈਨਾਂ ਤੋਂ ਇਲਾਵਾ ਜ਼ਿਲਾ ਪ੍ਰਧਾਨਾਂ ਦੀ ਵੀ ਨਿਯੁਕਤੀ ਹੋਣੀ ਹੈ। ਇਸ ਤੋਂ ਬਾਅਦ ਸੁਭਾਸ਼ ਬਰਾਲਾ ਦੀ ਥਾਂ ਨਵੇਂ ਚਿਹਰੇ ਨੂੰ ਲੈ ਕੇ ਹਾਈਕਮਾਨ ਸਰਵ-ਸੰਮਤੀ ਬਣਾਏਗੀ। ਇਹ ਵੀ ਦੱਸਿਆ ਜਾਂਦਾ ਹੈ ਕਿ ਸੁਭਾਸ਼ ਬਰਾਲਾ ਲੰਬੇ ਸਮੇਂ ਤੋਂ ਸੂਬਾ ਮੁਖੀ ਦੇ ਅਹੁਦੇ 'ਤੇ ਹਨ। ਉਨ੍ਹਾਂ ਦੀ ਪ੍ਰਧਾਨਗੀ 'ਚ ਪਾਰਟੀ ਨੇ ਲੋਕ ਸਭਾ ਚੋਣਾ ਅਤੇ ਨਗਰ ਨਿਗਮ ਚੋਣਾਂ 'ਚ ਜਿੱਤ ਦਰਜ ਕੀਤੀ ਹੈ ਪਰ ਵਿਧਾਨ ਸਭਾ ਚੋਣਾਂ 'ਚ ਪੂਰੀ ਤਰ੍ਹਾਂ ਨਾਲ ਬਹੁਮਤ ਨਹੀਂ ਮਿਲ ਸਕਿਆ। ਉਨ੍ਹਾਂ ਦਾ ਕਾਰਜਕਾਲ ਪੂਰਾ ਹੋ ਚੁੱਕਿਆ ਹੈ। ਇਸ ਲਈ ਪਾਰਟੀ ਉਨ੍ਹਾਂ ਦੀ ਥਾਂ ਨਵਾਂ ਚਿਹਰੇ 'ਤੇ ਦਾਅ ਖੇਡਣ ਦੀ ਤਿਆਰੀ 'ਚ ਹੈ।

ਸੂਬਾ ਸੰਗਠਨ ਚੋਣ ਅਧਿਕਾਰੀ ਸ਼੍ਰੀਨਿਵਾਸ ਗੋਇਲ ਅਤੇ ਉਪ ਚੋਣ ਸੰਗਠਨ ਅਧਿਕਾਰੀ ਜੰਗ ਬਹਾਦਰ ਚੌਹਾਨ ਨੇ ਦੱਸਿਆ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਬੋਰਡ ਚੇਅਰਮੈਨ ਦੀ ਚੋਣ ਪਾਰਟੀ ਦੇ ਮੁੱਖ ਵਰਕਰਾਂ ਦੀ ਸਲਾਹ ਤੋਂ ਬਾਅਦ ਕੀਤੀ ਹੈ। ਸਾਰਿਆਂ ਦੀ ਸਹਿਮਤੀ ਨਾਲ ਜ਼ਿਲਾ ਸੰਗਠਨ ਚੋਣ ਅਧਿਕਾਰੀਆਂ ਨੇ 235 ਬੋਰਡ ਚੇਅਰਮੈਨ ਦੀ ਚੋਣ ਦਾ ਐਲਾਨ ਕੀਤਾ ਹੈ। ਸ਼੍ਰੀਨਿਵਾਸ਼ ਗੋਇਲ ਨੇ ਕਿਹਾ ਹੈ ਕਿ ਬਾਕੀ 65 ਬੋਰਡ ਚੇਅਰਮੈਨਾਂ ਦੀ ਲਿਸਟ ਆਉਣ ਵਾਲੇ ਦਿਨਾਂ 'ਚ ਜਾਰੀ ਕੀਤੀ ਜਾਵੇਗੀ, ਜਿਸ 'ਚ ਸਿਰਸਾ ਜ਼ਿਲਾ ਸਾਰਾ ਸ਼ਾਮਿਲ ਹੈ।

 

Iqbalkaur

Content Editor

Related News