JJP ਨੇ ਜਾਰੀ ਕੀਤੀ ਚੌਥੀ ਲਿਸਟ, ਦੁਸ਼ਯੰਤ ਚੌਟਾਲਾ ਇਸ ਸੀਟ ਤੋਂ ਲੜਨਗੇ ਚੋਣ

Thursday, Oct 03, 2019 - 12:34 PM (IST)

JJP ਨੇ ਜਾਰੀ ਕੀਤੀ ਚੌਥੀ ਲਿਸਟ, ਦੁਸ਼ਯੰਤ ਚੌਟਾਲਾ ਇਸ ਸੀਟ ਤੋਂ ਲੜਨਗੇ ਚੋਣ

ਚੰਡੀਗੜ੍ਹ—ਹਰਿਆਣਾ ਵਿਧਾਨਸਭਾ ਚੋਣਾਂ ਲਈ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ) ਨੇ ਅੱਜ ਭਾਵ ਵੀਰਵਾਰ ਨੂੰ ਆਪਣੇ ਉਮੀਦਵਾਰਾਂ ਦੀ ਇੱਕ ਹੋਰ ਲਿਸਟ ਜਾਰੀ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਜੇ. ਜੇ. ਪੀ ਦੀ ਇਹ ਚੌਥੀ ਲਿਸਟ ਹੈ, ਜਿਸ 'ਚ 30 ਉਮੀਦਵਾਰਾਂ ਦਾ ਨਾਂ ਐਲਾਨੇ ਗਏ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ ਜੇ.ਜੇ.ਪੀ ਨੇ ਉਚਾਨਾ ਕਲਾਂ ਤੋਂ ਦੁਸ਼ਯੰਤ ਚੌਟਾਲਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਜੇ. ਜੇ. ਪੀ ਵੱਲੋਂ ਹੁਣ ਤੱਕ 72 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ।

PunjabKesari

ਕਰਨਾਲ 'ਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਸਾਹਮਣੇ ਚੋਣਾਂ ਲਈ ਸਾਬਕਾ ਸੈਨਿਕ ਤੇਜ਼ ਬਹਾਦਰ ਯਾਦਵ ਨੂੰ ਜੇ. ਜੇ. ਪੀ ਨੇ ਮੈਦਾਨ 'ਚ ਉਤਾਰਿਆ ਹੈ। ਕਾਲਾਂਵਾਲੀ ਸੀਟ ਤੋਂ ਪਾਰਟੀ ਨੇ ਨਿਰਮਲ ਸਿੰਘ ਨੂੰ ਮੈਦਾਨ 'ਚ ਉਤਾਰਿਆ ਹੈ। ਦੱਸਣਯੋਗ ਹੈ ਕਿ ਜੇ. ਜੇ. ਪੀ ਨੇ ਮੰਗਲਵਾਰ ਨੂੰ ਆਪਣੇ ਉਮੀਦਵਾਰਾਂ ਦੀ ਤੀਜੀ ਲਿਸਟ ਜਾਰੀ ਕੀਤੀ ਸੀ, ਜਿਸ 'ਚ 20 ਉਮੀਦਵਾਰਾਂ ਦੇ ਨਾਂ ਐਲਾਨ ਕੀਤੇ ਸੀ।


author

Iqbalkaur

Content Editor

Related News