ਹਰਿਆਣਾ : ਇਸ ਦਿਨ ਤੋਂ ਨਹੀਂ ਹੋਵੇਗੀ ਟਰੱਕਾਂ ''ਚ ਓਵਰਲੋਡਿੰਗ
Saturday, Dec 30, 2017 - 07:46 PM (IST)

ਸਿਰਸਾ— ਹਰਿਆਣਾ 'ਚ ਸਿਰਸਾ ਦੀ ਟਰੱਕ ਐਸੋਸੀਏਸ਼ਨ ਨੇ ਫੈਸਲਾ ਕੀਤਾ ਹੈ ਕਿ ਪ੍ਰਦੇਸ਼ ਸਰਕਾਰ ਦੇ ਹੁਕਮਾਂ ਅਤੇ ਨਿਯਮਾਂ ਦਾ ਪਾਲਣ ਕਰਦੇ ਹੋਏ ਆਗਾਮੀ ਇਕ ਜਨਵਰੀ ਤੋਂ ਟਰੱਕਾਂ 'ਚ ਓਵਰਲੋਡਿੰਗ ਨਹੀਂ ਕੀਤੀ ਜਾਵੇਗੀ। ਟਰੱਕ ਐਸੋਸੀਏਸ਼ਨ ਦੀ ਅੱਜ ਇਥੇ ਹੋਈ ਬੈਠਕ 'ਚ ਇਹ ਫੈਸਲਾ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਟੰਡਨ ਨੇ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸੇ ਵੀ ਟਰੱਕ 'ਚ ਨਿਰਧਾਰਿਤ ਭਾਰ ਤੋਂ ਜ਼ਿਆਦਾ ਲੋਡ ਨਹੀਂ ਹੋਵੇਗਾ।