ਦਿਲ ਕੰਬਾਊ ਵਾਰਦਾਤ: ਦੋ ਬੋਰਿਆਂ ''ਚੋਂ ਮਿਲੀ ਨੌਜਵਾਨ ਦੀ ਕੱਟੀ ਹੋਈ ਲਾਸ਼, ਇੰਝ ਹੋਇਆ ਖ਼ੁਲਾਸਾ

Saturday, Oct 17, 2020 - 01:49 PM (IST)

ਦਿਲ ਕੰਬਾਊ ਵਾਰਦਾਤ: ਦੋ ਬੋਰਿਆਂ ''ਚੋਂ ਮਿਲੀ ਨੌਜਵਾਨ ਦੀ ਕੱਟੀ ਹੋਈ ਲਾਸ਼, ਇੰਝ ਹੋਇਆ ਖ਼ੁਲਾਸਾ

ਗੁਰੂਗ੍ਰਾਮ— ਹਰਿਆਣਾ ਦੇ ਗੁਰੂਗ੍ਰਾਮ 'ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਗੁਰੂਗ੍ਰਾਮ ਸਥਿਤ ਅਸ਼ੋਕ ਵਿਹਾਰ ਫੇਜ-3 ਵਿਚ ਟਰਾਂਸਪੋਰਟ ਏਜੰਸੀ ਦੇ ਦਫ਼ਤਰ ਕੋਲ ਨਿਰਮਾਣ ਅਧੀਨ ਇਮਾਰਤ ਦੇ ਕਮਰੇ 'ਚ ਦੋ ਬੋਰਿਆਂ 'ਚ ਇਕ ਨੌਜਵਾਨ ਦੀ ਕੱਟੀ ਹੋਈ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਲਾਸ਼ ਨੂੰ ਤੇਜ਼ਧਾਰ ਹਥਿਆਰ ਨਾਲ ਦੋ ਟੁਕੜੇ ਕੀਤੇ ਗਏ ਸਨ। ਲੱਕ ਦੇ ਉੱਪਰ ਦਾ ਹਿੱਸਾ ਇਕ ਬੋਰੇ ਵਿਚ ਜਦਕਿ ਹੇਠਾਂ ਦਾ ਹਿੱਸਾ ਦੂਜੇ ਬੋਰੇ 'ਚ ਮਿਲਿਆ ਹੈ। ਮ੍ਰਿਤਕ ਦੇ ਹੱਥ 'ਤੇ ਸੰਦੀਪ ਲਿਖਿਆ ਹੋਇਆ ਮਿਲਿਆ। 

ਦਰਅਸਲ ਸੈਕਟਰ-81 ਸਥਿਤ ਬੇਸਟੇਕ ਪਾਰਕ ਵਿਊ ਆਨੰਦਾ ਸੁਸਾਇਟੀ ਵਾਸੀ ਸਾਹਿਬ ਕਾਲਰਾ ਟਰਾਂਸਪੋਰਟ ਹੈ। ਉਨ੍ਹਾਂ ਦਾ ਦਫ਼ਤਰ ਅਸ਼ੋਕ ਵਿਹਾਰ ਫੇਜ-3 ਵਿਚ ਹੈ। ਵੀਰਵਾਰ ਰਾਤ ਕਰੀਬ 8 ਵਜੇ ਉਹ ਦਫ਼ਤਰ ਵਿਚ ਹੀ ਬੈਠੇ ਸਨ, ਤਾਂ ਉਨ੍ਹਾਂ ਦਾ ਨੌਕਰ ਸ਼ਕੀਲ ਅਹਿਮਦ ਆਇਆ ਅਤੇ ਬੋਲਿਆ ਕਿ ਨਿਰਮਾਣ ਅਧੀਨ ਮਕਾਨ ਦੇ ਇਕ ਕਮਰੇ ਵਿਚ 2 ਬੋਰੋ ਪਏ ਹਨ, ਜਿਸ 'ਚੋਂ ਬਹਤੁ ਬਦਬੂ ਆ ਰਹੀ ਹੈ। ਟਰਾਂਸਪੋਰਟ ਤੁਰੰਤ ਉੱਥੇ ਪਹੁੰਚਿਆ ਤਾਂ ਵੇਖਿਆ ਕਿ ਇਕ ਬੋਰਾ ਉਪਰੋਂ ਬੰਦ ਸੀ, ਜਦਕਿ ਦੂਜਾ ਖੁੱਲ੍ਹਾ ਸੀ। ਖੁੱਲ੍ਹੇ ਬੋਰੇ ਵਿਚ ਵੇਖਿਆ ਤਾਂ ਕਿਸੇ ਨੌਜਵਾਨ ਦਾ ਹੱਥ ਉਸ 'ਚ ਦਿੱਸਿਆ। ਇਹ ਵੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਮਾਮਲੇ ਦੀ ਸੂਚਨਾ ਤੁਰੰਤ ਪੁਲਸ ਕੰਟਰੋਲ ਰੂਮ ਨੂੰ ਦਿੱਤੀ ਗਈ। 

ਪੁਲਸ ਟੀਮ ਮੌਕੇ 'ਤੇ ਆਈ। ਫੋਟੋਗਰਾਫ਼ੀ ਕਰਵਾ ਕੇ ਦੋਹਾਂ ਬੋਰਿਆਂ ਨੂੰ ਖੁੱਲ੍ਹਵਾਇਆ ਗਿਆ। ਲਾਲ ਰੰਗ ਦੇ ਪਲਾਸਟਿਕ ਬੋਰੇ 'ਚੋਂ ਸਫੈਦ ਰੰਗ ਦਾ ਬੋਰਾ ਨਿਕਲਿਆ। ਇਸ ਬੋਰੇ ਵਿਚੋਂ ਲਾਸ਼ ਦਾ ਲੱਕ ਤੋਂ ਉਪਰਲਾ ਹਿੱਸਾ ਸੀ। ਫਿਰ ਦੂਜਾ ਬੋਰਾ ਖੋਲ੍ਹਿਆ ਗਿਆ ਤਾਂ ਉਸ 'ਚ ਸਫੈਦ ਰੰਗ ਦੇ ਪਲਾਸਟਿਕ ਦੇ ਬੋਰੇ 'ਚ ਲੱਕ ਤੋਂ ਹੇਠਾਂ ਦਾ ਹਿੱਸਾ ਸੀ। ਦੋਹਾਂ ਬੋਰਿਆਂ 'ਚੋਂ ਨਿਕਲੀ ਲਾਸ਼ ਦੇ ਹਿੱਸਿਆਂ ਨੂੰ ਨਾਲ ਰੱਖ ਕੇ ਮਿਲਾਨ ਕੀਤਾ ਗਿਆ ਤਾਂ ਇਕ ਹੀ ਵਿਅਕਤੀ ਦੇ ਮਿਲੇ। 

ਮ੍ਰਿਤਕ ਦੀ ਉਮਰ ਕਰੀਬ 25 ਤੋਂ 30 ਸਾਲ ਹੋਣ ਦਾ ਅੰਦਾਜ਼ਾ ਲਾਇਆ ਗਿਆ ਹੈ। ਮ੍ਰਿਤਕ ਦਾ ਪੂਰਾ ਸਰੀਰ ਚੈਕ ਕੀਤਾ ਗਿਆ। ਸੱਜੇ ਹੱਥ 'ਤੇ ਸੰਦੀਪ ਲਿਖਿਆ ਹੋਇਆ ਸੀ। ਉਸ ਦੇ ਹੱਥ ਦੇ ਪੰਜੇ 'ਤੇ ਓਮ ਦਾ ਨਿਸ਼ਾਨ ਵੀ ਹੈ। ਮ੍ਰਿਤਕ ਦੇ ਸਰੀਰ 'ਤੇ ਸਫੈਦ ਰੰਗ ਦੀ ਬਨਿਆਨ ਅਤੇ ਕਾਲੇ ਰੰਗ ਦੀ ਪੈਂਟ ਪਹਿਨੀ ਹੋਈ ਮਿਲੀ। ਦੋਹਾਂ ਪੈਰਾਂ ਦੀਆਂ ਹੱਡੀਆਂ ਨੂੰ ਤੋੜਿਆ ਗਿਆ ਹੈ। ਮੌਕੇ 'ਤੇ ਖੂਨ ਦੇ ਨਿਸ਼ਾਨ ਨਹੀਂ ਮਿਲੇ ਹਨ। ਅਜਿਹਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਮ੍ਰਿਤਕ ਦਾ ਕਤਲ ਕਰ ਕੇ ਲਾਸ਼ ਨੂੰ ਕੱਟ ਕੇ ਬੋਰਿਆਂ 'ਚ ਪਾਇਆ ਗਿਆ ਹੈ। ਫਿਰ ਇਨ੍ਹਾਂ ਬੋਰਿਆਂ ਨੂੰ ਕਮਰੇ ਵਿਚ ਰੱਖਿਆ ਗਿਆ। ਪੁਲਸ ਆਲੇ-ਦੁਆਲੇ ਦੇ ਪੂਰੇ ਏਰੀਏ 'ਚ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲ ਰਹੀ ਹੈ। ਕ੍ਰਾਈਮ ਬਰਾਂਚ ਦੀ ਟੀਮ ਨੂੰ ਜਾਂਚ 'ਚ ਲਾਇਆ ਗਿਆ ਹੈ।


author

Tanu

Content Editor

Related News