ਹਰਿਆਣਾ ''ਚ ਸੰਨੀ ਦਿਓਲ ਦਾ ਰੋਡ ਸ਼ੋਅ, ਸੈਲਫੀ ਲੈਣ ਲਈ ਲੱਗੀ ਪ੍ਰਸ਼ੰਸਕਾਂ ਦੀ ਭੀੜ

10/19/2019 5:32:47 PM

ਹਿਸਾਰ— ਹਰਿਆਣਾ ਦੇ ਹਿਸਾਰ ਵਿਚ ਅਭਿਨੇਤਾ ਅਤੇ ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਨੇ ਰੋਡ ਸ਼ੋਅ ਕੀਤਾ। ਇਸ ਦੌਰਾਨ ਉਨ੍ਹਾਂ ਦੇ ਚਾਹੁਣ ਵਾਲੇ ਵੀ ਸਾਰੇ ਕੰਮ ਛੱਡ ਕੇ ਉਨ੍ਹਾਂ ਦੇ ਕਾਫਿਲੇ ਨਾਲ ਜੁੜਦੇ ਗਏ। ਸੰਨੀ ਦਿਓਲ ਬਾਦਲੀ ਤੋਂ ਭਾਜਪਾ ਉਮੀਦਵਾਰ ਓਮ ਪ੍ਰਕਾਸ਼ ਧਨਖੜ ਦੇ ਪੱਖ 'ਚ ਰੋਡ ਸ਼ੋਅ ਕਰ ਰਹੇ ਸਨ। ਰੋਡ ਸ਼ੋਅ ਦੌਰਾਨ ਸੰਨੀ ਦਿਓਲ ਦੀ ਇਕ ਝਲਕ ਪਾਉਣ ਲਈ ਅਤੇ ਸੈਲਫੀ ਲੈਣ ਲਈ ਉਨ੍ਹਾਂ ਦੇ ਪ੍ਰਸ਼ੰਸਕ ਬੇਤਾਬ ਨਜ਼ਰ ਆਏ। ਅਭਿਨੇਤਾ ਸੰਨੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕੀਤਾ। ਉਨ੍ਹਾਂ ਨੇ ਹੱਥ ਜੋੜ ਕੇ ਲੋਕਾਂ ਨੂੰ ਨਮਸਕਾਰ ਕੀਤਾ। 

Image result for Haryana: Sunny Deol campaigns for Om Parkash Dhankar
ਰੋਡ ਸ਼ੋਅ ਦੌਰਾਨ ਇਨੈਲੋ ਦੇ ਜ਼ਿਲਾ ਪ੍ਰਧਾਨ ਅਤੇ ਬਾਦਲੀ ਤੋਂ ਪਾਰਟੀ ਉਮੀਦਵਾਰ ਮਹਾਵੀਰ ਗੁਲੀਆ ਨੇ ਓਮ ਪ੍ਰਕਾਸ਼ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਓਮ ਪ੍ਰਕਾਸ਼ ਨੇ ਗੁਲੀਆ ਦੀ ਜਾਣ-ਪਛਾਣ ਸੰਨੀ ਦਿਓਲ ਨਾਲ ਕਰਵਾਈ ਅਤੇ ਫਿਰ ਉਹ ਸੰਨੀ ਦੇ ਰੋਡ ਸ਼ੋਅ ਦਾ ਹਿੱਸਾ ਬਣ ਗਏ। ਕਈ ਥਾਵਾਂ 'ਤੇ ਸੰਨੀ ਦਿਓਲ ਨੂੰ ਦੇਖਣ ਲਈ ਲੋਕਾਂ ਵਿਚਾਲੇ ਹਲਕੀ ਜਿਹੀ ਧੱਕਾ-ਮੁੱਕੀ ਵੀ ਹੋਈ। ਇਸ ਦੌਰਾਨ ਸੰਨੀ ਦੇ ਸੁਰੱਖਿਆ ਕਰਮਚਾਰੀਆਂ ਨੂੰ ਸਖਤ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ।

PunjabKesari

ਸੰਨੀ ਪ੍ਰਤੀ ਲੋਕਾਂ ਦੀ ਦੀਵਾਨਗੀ ਸਾਫ ਨਜ਼ਰ ਆਈ। ਬੱਚੇ, ਨੌਜਵਾਨ ਅਤੇ ਬਜ਼ੁਰਗ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਬੇਤਾਬ ਨਜ਼ਰ ਆਏ। ਦੱਸਣਯੋਗ ਹੈ ਕਿ ਹਰਿਆਣਾ ਦੀਆਂ 90 ਸੀਟਾਂ 'ਤੇ 21 ਅਕਤੂਬਰ 2019 ਨੂੰ ਵਿਧਾਨ ਸਭਾ ਚੋਣਾਂ ਹੋਣਗੀਆਂ। 24 ਤਰੀਕ ਨੂੰ ਨਤੀਜੇ ਐਲਾਨੇ ਜਾਣਗੇ। ਚੋਣ ਪ੍ਰਚਾਰ ਅੱਜ ਸ਼ਾਮ ਨੂੰ ਬੰਦ ਹੋ ਜਾਵੇਗਾ।


Tanu

Content Editor

Related News