ਹਰਿਆਣੇ ਦੀ ਮਸ਼ਹੂਰ ਸਿੰਗਰ ਤੇ ਡਾਂਸਰ ਗੌਰੀ ਰਾਣੀ ਗ੍ਰਿਫਤਾਰ

Saturday, Feb 24, 2018 - 02:08 PM (IST)

ਝੱਜਰ — ਪੁਲਸ ਨੇ ਹਰਿਆਣੇ ਦੀ ਮਸ਼ਹੂਰ ਡਾਂਸਰ ਅਤੇ ਸਿੰਗਰ ਗੌਰੀ ਰਾਣੀ ਅਤੇ ਉਸਦੇ ਮੰਗੇਤਰ ਸੁਮਿਤ ਦਲਾਲ ਨੂੰ ਹੱਤਿਆ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ 21 ਫਰਵਰੀ ਨੂੰ ਧਨੀਰਵਾਸ ਨਿਵਾਸੀ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ ਸੀ, ਫਿਲਹਾਲ ਵਿਅਕਤੀ ਪੀ.ਜੀ.ਆਈ. ਰੋਹਤਕ ਵਿਚ ਇਲਾਜ ਅਧੀਨ ਹੈ।
ਦੋਸ਼ ਹੈ ਕਿ ਡਾਂਸਰ ਗੌਰੀ ਨੇ ਆਪਣੇ ਸਾਥੀ ਸੁਮਿਤ ਦੇ ਸਹਿਯੋਗ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਸ ਨੇ ਦੋਵਾਂ ਦੇ ਕਬਜ਼ੇ 'ਚੋਂ ਇਕ ਪਿਸਤੌਲ ਅਤੇ ਕਾਰ ਬਰਾਮਦ ਕਰ ਲਈ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਗੌਰੀ ਨੇ ਹਰਿਆਣੇ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਗੌਰੀ ਹਰਿਆਣਵੀਂ ਗਾਣਿਆਂ ਦੀਆਂ ਧੁਨਾਂ ਨਾਲ ਸਟੇਜ 'ਤੇ ਡਾਂਸ ਕਰਕੇ ਆਪਣੀਆਂ ਅਦਾਵਾਂ ਦਾ ਜਲਵਾ ਬਿਖੇਰਦੀ ਸੀ।
ਪੁਲਸ ਅਨੁਸਾਰ ਗੌਰੀ ਦਾ ਮੰਗੇਤਰ ਸੁਮਿਤ ਦਲਾਲ 21 ਫਰਵਰੀ ਦੀ ਰਾਤ ਆਪਣੇ ਜੀਜਾ ਪਰਮਿੰਦਰ ਨੂੰ ਨਜਾਇਜ਼ ਸਬੰਧਾਂ ਦੇ ਸ਼ੱਕ 'ਚ ਗੋਲੀ ਮਾਰ ਕੇ ਫਰਾਰ ਹੋ ਗਿਆ। ਕਾਰ ਗੌਰੀ ਰਾਣੀ ਦੀ ਸੀ ਅਤੇ ਵਾਰਦਾਤ ਦੇ ਸਮੇਂ ਉਹ ਵੀ ਕਾਰ ਵਿਚ ਮੌਜੂਦ ਸੀ। ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਸ਼ੁੱਕਰਵਾਰ ਦੇ ਦਿਨ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ ਨਿਆਇਕ ਹਿਰਾਸਤ 'ਤੇ ਭੇਜ ਦਿੱਤਾ ਗਿਆ ਹੈ।  


Related News