ਹਰਿਆਣੇ ਦੀ ਬੇਟੀ ਨੇ ਬਣਾਇਆ ਹੈਟ੍ਰਿਕ, ਜੂਨੀਅਰ ਸ਼ੂਟਿੰਗ ਵਰਲਡ ਕੱਪ ''ਚ ਜਿੱਤਿਆ ਗੋਲਡ

Saturday, Mar 24, 2018 - 02:01 PM (IST)

ਝੱਜਰ — 'ਭਾਰਤ ਗੋਲਡ ਗਰਲ' ਬਣ ਕੇ ਉਭਰ ਰਹੀ ਝੱਜਰ ਦੀ ਬੇਟੀ ਮਨੂੰ ਭਾਕਰ ਨੇ ਦੇਸ਼ ਦੀ ਝੋਲੀ ਵਿਚ ਇਕ ਹੋਰ ਮਤਲਬ ਤੀਸਰਾ ਗੋਲਡ ਮੈਡਲ ਪਾ ਦਿੱਤਾ ਹੈ। ਮਨੂੰ ਨੇ ਆਸਟਰੇਲੀਆ ਦੇ ਸਿਡਨੀ ਵਿਚ ਚਲ ਰਹੇ 10 ਮੀਟਰ ਏਅਰ ਪਿਸਟਲ ਵਰਲਡ ਕੱਪ ਵਿਚ ਸੋਨ ਤਮਗਾ ਹਾਸਲ ਕਰਕੇ ਗੋਲਡ ਦੀ ਹੈਟ੍ਰਿਕ ਬਣਾ ਲਈ ਹੈ।  ਅੱਜ ਸਵੇਰੇ 6:30 ਵਜੇ ਮਨੂੰ ਨੇ ਸਿਰਫ 16 ਸਾਲ ਦੀ ਉਮਰ ਵਿਚ ਹੀ ਭਾਰਤ ਨੂੰ ਤੀਸਰਾ ਗੋਲਡ ਮੈਡਲ ਦਵਾਇਆ। ਆਸਟ੍ਰੇਲੀਆ ਵਿਚ 19 ਮਾਰਚ ਤੋਂ 29 ਮਾਰਚ ਤੱਕ ਚਲ ਰਹੀ ਜੂਨੀਅਰ ਵਰਲਡ ਕੱਪ ਪਿਸਟਲ ਸ਼ੂਟਿੰਗ ਪ੍ਰਤੀਯੋਗਿਤਾ 'ਚ ਮਨੂੰ ਨੇ ਇਹ ਪ੍ਰਾਪਤੀ ਹਾਸਲ ਕੀਤੀ।  ਇਸ ਪ੍ਰਾਪਤੀ 'ਤੇ ਪਰਿਵਾਰ ਸਮੇਤ ਪਿੰਡ ਵਿਚ ਖੁਸ਼ੀ ਦਾ ਮਾਹੌਲ ਹੈ। ਮਨੂੰ ਝੱਜਰ ਦੇ ਗੋਰਿਆਂ ਸਕੂਲ 'ਚ 11ਵੀਂ ਜਮਾਤ ਦੀ ਵਿਦਿਆਰਥਣ ਹੈ। 

PunjabKesari
ਪਹਿਲਾਂ ਵੀ ਭਾਰਤ ਦੀ ਝੋਲੀ ਪਾਏ 2 ਗੋਲਡ
ਇਸ ਤੋਂ ਪਹਿਲਾਂ ਵੀ ਮੈਕਸਿਕੋ 'ਚ ਹੋਈਆਂ  ਪ੍ਰਤੀਯੋਗਿਤਾਵਾਂ 'ਚ ਮਨੂੰ ਨੇ ਭਾਰਤ ਨੂੰ ਸਿੰਗਲ ਅਤੇ ਡਬਲ 'ਚ ਪਿਸਟਲ ਸ਼ੂਟਿੰਗ ਪ੍ਰਤੀਯੋਗਿਤਾ ਦੌਰਾਨ ਦੋ ਗੋਲਡ ਦੇ ਤਮਗੇ ਭਾਰਤ ਦੀ ਝੋਲੀ ਪਾਏ ਸਨ। ਅੱਜ ਫਿਰ ਤੋਂ ਇਤਿਹਾਸ ਬਣਾਉਂਦੇ ਹੋਏ ਮਨੂੰ ਨੇ ਭਾਰਤ ਨੂੰ ਇਕ ਹੋਰ ਸੋਨ ਤਮਗਾ ਦਵਾਇਆ। ਮਨੂੰ ਦੇ ਪਿਤਾ ਰਾਮਕਿਸ਼ਣ ਭਾਕਰ ਦਾ ਕਹਿਣਾ ਹੈ ਕਿ ਅੱਜ ਸਵੇਰੇ 'ਤੋਂ ਬੇਟੀ ਦੀ ਇਸ ਪ੍ਰਾਪਤੀ 'ਤੇ ਪਰਿਵਾਰ ਸਮੇਤ ਪੂਰਾ ਪਿੰਡ ਖੁਸ਼ ਹੈ। ਮਨੂੰ ਦੇ ਸਕੂਲ ਵਿਚ ਵੀ ਖੁਸ਼ੀ ਦਾ ਮਾਹੌਲ ਹੈ। ਉਸਦੇ ਪਿੰਡ ਪਹੁੰਚਣ 'ਤੇ ਜ਼ੋਰਦਾਰ ਸਵਾਗਤ ਕੀਤਾ ਜਾਵੇਗਾ। ਪਿੰਡ ਵਾਲੇ ਇਸ ਇੰਤਜ਼ਾਰ ਵਿਚ ਹਨ ਕਿ ਕਦੋਂ ਉਨ੍ਹਾਂ ਦੀ ਬੇਟੀ ਆਪਣੇ ਪਿੰਡ ਵਾਪਸ ਆਏ।
28 ਮਾਰਚ ਨੂੰ ਇਕ ਹੋਰ ਮੈਚ ਖੇਡੇਗੀ ਮਨੂੰ
ਫਿਲਹਾਲ ਮਨੂੰ ਦਾ 28 ਮਾਰਚ ਨੂੰ ਵੀ ਇਕ ਹੋਰ ਮੈਚ ਹੋਣ ਵਾਲਾ ਹੈ। ਉਸ ਤੋਂ ਬਾਅਦ ਮਨੂੰ ਕਾਮਨਵੈਲਥ ਗੇਮਸ ਵਿਚ ਹਿੱਸਾ ਲਵੇਗੀ। ਇਸ ਦੇ ਨਾਲ ਹੀ ਝੱਜਰ ਦੀ ਇਸ ਬੇਟੀ ਦੀਆਂ ਪ੍ਰਾਪਤੀਆਂ ਲਈ ਜ਼ਿਲਾ ਪ੍ਰਸ਼ਾਸਨ ਨੇ ਵਧਾਈ ਦਿੱਤੀ ਹੈ। ਜ਼ਿਲਾ ਡਿਪਟੀ ਕਮਿਸ਼ਨਰ ਸੋਨਲ ਗੋਇਲ ਨੇ ਤਿੰਨ ਸੋਨ ਤਮਗੇ ਜਿੱਤਣ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਝੱਜਰ ਲਈ ਖੁਸ਼ਕਿਸਮਤੀ ਦੀ ਗੱਲ ਹੈ ਕਿ ਸੂਬੇ ਦੀਆਂ ਬੇਟੀਆਂ ਲਗਾਤਾਰ ਸੂਬੇ ਦਾ ਨਾਮ ਰੌਸ਼ਨ ਕਰ ਰਹੀਆਂ ਹਨ।


Related News