ਇਸ ਸੂਬੇ ''ਚ ਹੁਣ 2400 ਰੁਪਏ ''ਚ ਹੋਵੇਗਾ ਕੋਰੋਨਾ ਟੈਸਟ
Friday, Jun 19, 2020 - 08:47 PM (IST)
ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਕੋਵਿਡ-19 ਦੇ ਇਨਫੈਕਸ਼ਨ ਨੂੰ ਰੋਕਣ ਲਈ ਕੀਤੇ ਜਾ ਰਹੇ ਆਪਣੇ ਪ੍ਰਬੰਧਾਂ 'ਚ ਇੱਕ ਅਹਿਮ ਕਦਮ ਚੁੱਕਦੇ ਹੋਏ ਪ੍ਰਦੇਸ਼ 'ਚ ਕੋਰੋਨਾ ਵਾਇਰਸ ਦਾ ਟੈਸਟ ਹੁਣ 2400 ਰੂਪਏ 'ਚ ਕਰਵਾਉਣ ਦਾ ਫ਼ੈਸਲਾ ਲਿਆ ਹੈ। ਹਰਿਆਣਾ 'ਚ ਪ੍ਰਾਈਵੇਟ ਲੈਬ ਕੋਰੋਨਾ ਟੈਸਟ ਦੇ 2400 ਰੁਪਏ ਤੋਂ ਜ਼ਿਆਦਾ ਕੀਮਤ ਵਸੂਲ ਨਹੀਂ ਕਰ ਸਕਣਗੇ। ਸੈਂਪਲ ਕੁਲੈਕਸ਼ਨ ਸਮੇਤ ਜੀ.ਐੱਸ.ਟੀ. ਅਤੇ ਹੋਰ ਟੈਕਸ ਵੀ 2400 ਰੁਪਏ 'ਚ ਸ਼ਾਮਲ ਹੋਣਗੇ। ਦੱਸ ਦਈਏ ਕਿ ਟੈਸਟ ਦਰ ਘਟਾਉਣ ਦਾ ਮੁੱਖ ਟੀਚਾ ਲੋਕਾਂ ਨੂੰ ਰਾਹਤ ਪਹੁੰਚਾਉਣਾ ਹੈ ਤਾਂ ਕਿ ਉਹ ਇਸ ਮਹਾਂਮਾਰੀ ਦਾ ਟੈਸਟ ਕਰਵਾਉਣ ਲਈ ਅੱਗੇ ਆਉਣ।
ਸਾਰੇ ਸਰਕਾਰੀ ਹਸਪਤਾਲਾਂ 'ਚ ਕੋਰੋਨਾ ਟੈਸਟਿੰਗ ਸਹੂਲਤ ਮੁਫਤ 'ਚ ਪ੍ਰਦਾਨ ਕੀਤੀ ਜਾਂਦੀ ਹੈ। ਹੁਣ ਸਾਰੇ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਪ੍ਰਯੋਗਸ਼ਾਲਾਵਾਂ 'ਤੇ ਤਿੱਖੀ ਨਜ਼ਰ ਰੱਖਣਗੇ। ਪ੍ਰਯੋਗਸ਼ਾਲਾਵਾਂ ਨੂੰ ਟੈਸਟ ਦਾ ਨਤੀਜਾ ਮਰੀਜ਼ ਨੂੰ ਤੱਤਕਾਲ ਦੇਣਾ ਹੋਵੇਗਾ। ਟੈਸਟ ਕੋਰੋਨਾ ਪਾਜ਼ੇਟਿਵ ਪਾਏ ਜਾਣ 'ਤੇ ਸੰਬੰਧਿਤ ਪ੍ਰਯੋਗਸ਼ਾਲਾ ਨੂੰ ਜ਼ਿਲ੍ਹਾ ਸਿਵਲ ਸਰਜਨ ਨੂੰ ਈ-ਮੇਲ ਦੇ ਜ਼ਰੀਏ ਸੂਚਿਤ ਕਰਣਾ ਹੋਵੇਗਾ। ਇਸ ਤੋਂ ਇਲਾਵਾ ਸੈਂਪਲ ਲੈਂਦੇ ਸਮੇਂ ਮਰੀਜ਼ ਦੇ ਮੋਬਾਇਲ ਦੀ ਜਾਣਕਾਰੀ ਵੀ ਰੈਫਰਲ ਫ਼ਾਰਮ ਰਿਕਾਰਡ 'ਚ ਰੱਖਣੀ ਹੋਵੇਗੀ।