ਰੋਹਤਕ ’ਚ ਪਹਿਲਵਾਨ ਦੇ ਪਰਿਵਾਰ ’ਤੇ ਅੰਨ੍ਹੇਵਾਹ ਫਾਇਰਿੰਗ, 3 ਮਰੇ

Saturday, Aug 28, 2021 - 10:22 AM (IST)

ਰੋਹਤਕ ’ਚ ਪਹਿਲਵਾਨ ਦੇ ਪਰਿਵਾਰ ’ਤੇ ਅੰਨ੍ਹੇਵਾਹ ਫਾਇਰਿੰਗ, 3 ਮਰੇ

ਰੋਹਤਕ (ਪੰਕੇਸ)- ਹਰਿਆਣਾ ਦੇ ਰੋਹਤਕ ਸ਼ਹਿਰ ਦੇ ਸ਼ੀਤਲ ਨਗਰ ਇਲਾਕੇ ’ਚ ਸਥਿਤ ਬਾਗਵਾਲੀ ਗਲੀ ਦੇ ਵਾਸੀ ਇਕ ਪਹਿਲਵਾਨ ਦੇ ਪਰਿਵਾਰ ’ਤੇ ਸ਼ੁੱਕਰਵਾਰ ਹਥਿਆਰਾਂ ਨਾਲ ਲੈੱਸ ਬਦਮਾਸ਼ਾਂ ਨੇ ਘਰ ’ਚ ਦਾਖ਼ਲ ਹੋ ਕੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਖੂਨੀ ਖੇਡ ’ਚ ਪਹਿਲਵਾਨ ਪ੍ਰਦੀਪ ਉਰਫ਼ ਬਬਲੂ (45), ਉਸ ਦੀ ਪਤਨੀ (40) ਅਤੇ ਸੱਸ (60) ਦੀ ਮੌਕੇ ’ਤੇ ਹੀ ਮੌਤ ਹੋ ਗਈ। 17 ਸਾਲ ਦੀ ਧੀ ਤਮੰਨਾ ਸਿਰ ’ਚ ਗੋਲੀ ਲੱਗਣ ਕਾਰਨ ਗੰਭੀਰ ਰੂਪ ’ਚ ਜ਼ਖਮੀ ਹੋ ਗਈ। ਉਸ ਨੂੰ ਇਲਾਜ ਲਈ ਪੀ.ਜੀ.ਆਈ. ਰੋਹਤਕ ਵਿਖੇ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ : ਸੰਯੁਕਤ ਕਿਸਾਨ ਮੋਰਚੇ ਵਲੋਂ 25 ਸਤੰਬਰ ਨੂੰ ‘ਭਾਰਤ ਬੰਦ’ ਦਾ ਸੱਦਾ

ਮ੍ਰਿਤਕਾਂ ’ਚ ਪਹਿਲਵਾਨ, ਪਤਨੀ ਤੇ ਸੱਸ ਸ਼ਾਮਲ, 17 ਸਾਲ ਦੀ ਬੇਟੀ ਗੰਭੀਰ ਜ਼ਖਮੀ
ਟ੍ਰਿਪਲ ਮਰਡਰ ਨੂੰ ਅੰਜਾਮ ਦੇਣ ਪਿੱਛੋਂ ਬਦਮਾਸ਼ ਮੌਕੇ ’ਤੋਂ ਫਰਾਰ ਹੋ ਗਏ। ਗੋਲੀਆਂ ਚਲਣ ਦੀ ਆਵਾਜ਼ ਸੁਣ ਕੇ ਵੱਡੀ ਗਿਣਤੀ ’ਚ ਲੋਕ ਉਥੇ ਇਕੱਠੇ ਹੋ ਗਏ। ਪੁਲਸ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ। ਐੱਸ.ਪੀ. ਰਾਹੁਲ ਸ਼ਰਮਾ, ਡੀ.ਐੱਸ.ਪੀ. ਅਤੇ ਹੋਰ ਉੱਚ ਅਧਿਕਾਰੀ ਵੀ ਮੌਕੇ ’ਤੇ ਪੁੱਜੇ। ਸ਼ੁੱਕਰਵਾਰ ਰਾਤ ਦੇਰ ਗਏ ਤੱਕ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਸੀ। ਐੱਸ.ਪੀ. ਰਾਹੁਲ ਸ਼ਰਮਾ ਨੇ ਦੱਸਿਆ ਕਿ ਸੀ.ਆਈ.ਏ.-1 ਅਤੇ 2 ਨੂੰ ਜਾਂਚ ਸੌਂਪ ਦਿੱਤੀ ਗਈ ਹੈ। ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ। ਕਤਲ ਦੇ ਕਾਰਨਾਂ ਦਾ ਪਤਾ ਲਾਉਣ ਲਈ ਪੁਲਸ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਕੋਰੋਨਾ ਕਾਰਨ ਅਨਾਥ ਹੋਏ 75 ਬੱਚਿਆਂ ਨੂੰ ਗੋਦ ਲਵੇਗੀ ਕੈਨੇਡਾ ਇੰਡੀਆ ਫਾਊਂਡੇਸ਼ਨ


author

DIsha

Content Editor

Related News