ਹਰਿਆਣਾ: ਪਲਾਸਟਿਕ ਦੀਆਂ ਦੋ ਫੈਕਟਰੀਆਂ ’ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ

Sunday, Feb 20, 2022 - 06:39 PM (IST)

ਹਰਿਆਣਾ: ਪਲਾਸਟਿਕ ਦੀਆਂ ਦੋ ਫੈਕਟਰੀਆਂ ’ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ

ਜੀਂਦ (ਭਾਸ਼ਾ)— ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਨਰਵਾਨਾ ’ਚ ਪਾਈਪ ਅਤੇ ਪਲਾਸਟਿਕ ਦੀਆਂ ਦੋ ਫੈਕਟਰੀਆਂ ’ਚ ਸ਼ਨੀਵਾਰ ਰਾਤ ਅੱਗ ਲੱਗ ਗਈ, ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਿਟ ਕਾਰਨ ਲੱਗੀ ਅਤੇ ਇਸ ਨੂੰ ਬੁਝਾਉਣ ’ਚ ਫਾਇਰ ਬਿ੍ਰਗੇਡ ਨੂੰ ਕਰੀਬ 10 ਘੰਟੇ ਦਾ ਸਮਾਂ ਲੱਗਾ। 

ਇਕ ਅਧਿਕਾਰੀ ਨੇ ਦੱਸਿਆ ਕਿ ਨਰਵਾਨਾ ’ਚ ਜੀਂਦ-ਪਟਿਆਲਾ ਨੈਸ਼ਨਲ ਹਾਈਵੇਅ ’ਤੇ ਬਣੀ ਕਿਸਾਨ ਪਾਈਪ ਫੈਕਟਰੀ ਅਤੇ ਪਲਾਸਟਿਕ ਫੈਕਟਰੀ ’ਚ ਲੱਗੀ ਅੱਗ ਨਾਲ ਕਰੀਬ 70 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਪਟਿਆਲਾ ਚੌਕ ਸਥਿਤ ਚੌਕੀ ਮੁਖੀ ਰਾਮਾਨੰਦ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਅਧਿਕਾਰੀਆਂ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਿਟ ਕਾਰਨ ਲੱਗੀ ਅਤੇ ਇਸ ਨੂੰ ਬੁਝਾਉਣ ’ਚ ਫਾਇਰ ਬਿ੍ਰਗੇਡ ਨੂੰ ਕਰੀਬ 10 ਘੰਟੇ ਦਾ ਸਮਾਂ ਲੱਗਾ। ਇਕ ਅਧਿਕਾਰੀ ਨੇ ਦੱਸਿਆ ਕਿ ਨਰਵਾਨਾ ’ਚ ਜੀਂਦ-ਪਟਿਆਲਾ ਨੈਸ਼ਨਲ ਹਾਈਵੇਅ ’ਤੇ ਬਣੀ ਕਿਸਾਨ ਪਾਈਪ ਫੈਕਟਰੀ ਅਤੇ ਪਲਾਸਟਿਕ ਫੈਕਟਰੀ ’ਚ ਲੱਗੀ ਅੱਗ ਨਾਲ ਕਰੀਬ 70 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਪਟਿਆਲਾ ਚੌਕ ਸਥਿਤ ਚੌਕੀ ਮੁਖੀ ਰਾਮਾਨੰਦ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 


author

Tanu

Content Editor

Related News