ਹਰਿਆਣਾ : ਰੋਹਤਕ ''ਚ ਰਸੋਈ ਗੈਸ ਸਿਲੰਡਰ ਫਟਿਆ, 5 ਬੱਚਿਆਂ ਸਮੇਤ 7 ਜ਼ਖ਼ਮੀ

Wednesday, Oct 12, 2022 - 01:26 PM (IST)

ਹਰਿਆਣਾ : ਰੋਹਤਕ ''ਚ ਰਸੋਈ ਗੈਸ ਸਿਲੰਡਰ ਫਟਿਆ, 5 ਬੱਚਿਆਂ ਸਮੇਤ 7 ਜ਼ਖ਼ਮੀ

ਰੋਹਤਕ (ਭਾਸ਼ਾ)- ਹਰਿਆਣਾ ਦੇ ਰੋਹਤਕ 'ਚ ਬੁੱਧਵਾਰ ਨੂੰ ਇਕ ਰਸੋਈ ਗੈਸ ਸਿਲੰਡਰ 'ਚ ਧਮਾਕਾ ਹੋ ਗਿਆ। ਇਸ ਹਾਦਸੇ 'ਚ ਇਕ ਪਰਿਵਾਰ ਦੇ 7 ਮੈਂਬਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਘਟਨਾ ਏਕਤਾ ਕਾਲੋਨੀ 'ਚ ਵਾਪਰੀ। ਜ਼ਖ਼ਮੀਆਂ 'ਚ ਇਕ ਜੋੜਾ ਅਤੇ ਉਸ ਦੇ 5 ਬੱਚੇ ਸ਼ਾਮਲ ਹਨ। ਸਿਲੰਡਰ ਫਟਣ ਨਾਲ ਘਰ ਵੀ ਨੁਕਸਾਨਿਆ ਗਿਆ। ਘਟਨਾ ਦੇ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ। 

ਇਹ ਵੀ ਪੜ੍ਹੋ : NIA ਨੇ ਜੰਮੂ ਕਸ਼ਮੀਰ 'ਚ 18 ਥਾਂਵਾਂ 'ਤੇ ਕੀਤੀ ਛਾਪੇਮਾਰੀ, ਨਿਜ਼ਾਮ-ਏ-ਅਲਾ ਦਾ ਮੁਖੀ ਅਮੀਰ ਸ਼ਮਸ਼ੀ ਗ੍ਰਿਫ਼ਤਾਰ

ਜ਼ਖ਼ਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਸ਼ਿਵਾਜੀ ਕਾਲੋਨੀ ਥਾਣੇ ਦੇ ਇੰਸਪੈਕਟਰ ਸ਼ਮਸ਼ੇਰ ਸਿੰਘ ਨੇ ਕਿਹਾ,''ਰੋਹਤਕ ਦੀ ਏਕਤਾ ਕਾਲੋਨੀ 'ਚ ਅੱਜ ਸਵੇਰੇ ਸਿਲੰਡਰ ਫਟਣ ਨਾਲ ਇਕ ਜੋੜਾ ਅਤੇ ਉਸ ਦੇ 5 ਬੱਚੇ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਫਾਇਰ ਬ੍ਰਿਗੇਡ ਅਤੇ ਪੁਲਸ ਮੌਕੇ 'ਤੇ ਪਹੁੰਚ ਗਈ ਹੈ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News