ਹਰਸਿਮਰਤ ਬਾਦਲ ਨੇ ਦੇਸ਼ ਦੇ ''4 ਥੰਮ੍ਹਾਂ'' ''ਤੇ ਚੁੱਕੇ ਸਵਾਲ, ਕਿਹਾ- ਨੌਜਵਾਨ ਬੇਰੋਜ਼ਗਾਰ ਹੋ ਰਹੇ, ਕਿਸਾਨ ਮਰ ਰਹੇ

02/05/2024 6:15:54 PM

ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ 'ਚ ਕਈ ਮੁੱਦੇ ਚੁੱਕੇ ਅਤੇ ਉੱਥੇ ਹੀ ਸਰਕਾਰ ਦੀਆਂ ਸਕੀਮਾਂ ਦੀ ਤਾਰੀਫ਼ ਵੀ ਕੀਤੀ। ਹਰਸਿਮਰਤ ਬਾਦਲ ਨੇ ਕਿਹਾ ਕਿ ਔਰਤਾਂ ਦੀ ਸਸ਼ਕਤੀਕਰਨ ਦੀ ਮੈਂ ਤਾਰੀਫ਼ ਕਰਦੀ ਹਾਂ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਜੋ ਇਕ ਔਰਤ ਹੈ, ਉਨ੍ਹਾਂ ਨੇ ਬਜਟ ਪੇਸ਼ ਕੀਤਾ। ਇਹ ਮਹਿਲਾ ਸਸ਼ਕਤੀਕਰਨ ਦਾ ਇਕ ਬਹੁਤ ਵੱਡਾ ਉਦਾਹਰਣ ਹੈ। ਚੰਦਰਯਾਨ, ਬੁਲੇਟ ਟਰੇਨ, ਰੋਡ ਨੈੱਟਵਰਕ ਅਤੇ ਏਅਰਪੋਰਟ ਬਾਰੇ ਵਿੱਤ ਮੰਤਰੀ ਨੇ ਗੱਲ ਕੀਤੀ ਪਰ ਜਦੋਂ ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਦੇ ਚਾਰ ਥੰਮ੍ਹ ਯੁਵਾ, ਗਰੀਬ, ਕਿਸਾਨ ਅਤੇ ਔਰਤ ਇਨ੍ਹਾਂ ਉੱਪਰ ਖ਼ਜ਼ਾਨੇ ਦਾ ਫੋਕਸ ਰਿਹਾ ਹੈ।

ਇਹ ਵੀ ਪੜ੍ਹੋ- ਦਿੱਲੀ ਸਰਕਾਰ ਦੇ ਵਿਕਾਸ ਕੰਮ ਰੁਕਣਗੇ ਨਹੀਂ, ਭਾਵੇਂ ਮੈਨੂੰ ਜੇਲ੍ਹ ਭੇਜ ਦਿੱਤਾ ਜਾਵੇ: CM ਕੇਜਰੀਵਾਲ

ਨੌਜਵਾਨ ਬੇਰੋਜ਼ਗਾਰ ਹੋ ਰਹੇ ਹਨ-

ਹਰਸਿਮਰਤ ਨੇ ਕਿਹਾ ਕਿ ਅੰਕੜਿਆਂ ਦੇ ਹਿਸਾਬ ਨਾਲ ਪਿਛਲੇ 10 ਸਾਲਾਂ ਵਿਚ ਦੇਸ਼ ਦੇ ਯੁਵਾ, ਗਰੀਬ, ਕਿਸਾਨਾਂ, ਔਰਤਾਂ ਦੇ ਕੀ ਉਨ੍ਹਾਂ ਦੇ ਅੱਛੇ ਦਿਨ ਆਏ ਹਨ? ਦੇਸ਼ ਵਿਕਸਿਤ ਹੋ ਰਿਹਾ ਤਾਂ ਕੀ ਦੇਸ਼ ਵਾਸੀ ਵੀ ਵਿਕਸਿਤ ਹੋ ਰਹੇ ਹਨ ਜਾਂ ਨਹੀਂ? ਅੱਜ 50 ਫ਼ੀਸਦੀ ਹਿੰਦੋਸਤਾਨ ਦੀ ਆਬਾਦੀ ਨੌਜਵਾਨਾਂ ਦੀ ਹੈ। ਜੇਕਰ 15 ਤੋਂ 24 ਸਾਲ ਦੇ ਨੌਜਵਾਨ ਨੂੰ ਵੇਖਿਆ ਜਾਵੇ ਤਾਂ 2022 ਦੇ ਅੰਕੜੇ ਵਰਲਡ ਬੈਂਕ ਦੱਸਦਾ ਹੈ ਕਿ 23 ਫ਼ੀਸਦੀ ਤੋਂ ਵੱਧ ਨੌਜਵਾਨ ਬੇਰੁਜ਼ਗਾਰ ਸਨ। ਇਸ ਦਾ ਮਤਲਬ ਅੱਜ ਦੇਸ਼ ਦਾ ਹਰ ਦੂਜਾ ਨੌਜਵਾਨ ਬੇਰੁਜ਼ਗਾਰ ਹੈ। ਸਾਲ 2019 ਤੋਂ 2021 ਦਰਮਿਆਨ 36,000 ਵਿਦਿਆਰਥੀਆਂ ਨੇ ਖੁਦਕੁਸ਼ੀਆਂ ਕੀਤੀਆਂ। ਇਹ ਹੀ ਕਾਰਨ ਹੈ ਕਿ 68 ਫ਼ੀਸਦੀ ਨੌਜਵਾਨ ਵਿਦੇਸ਼ਾਂ ਵਿਚ ਪੜ੍ਹਨ ਜਾ ਰਹੇ ਹਨ। 

ਇਹ ਵੀ ਪੜ੍ਹੋ- ਮਾਹੌਲ ਵਿਗਾੜਨ ਦੀ ਫਿਰਾਕ 'ਚ ਦੇਸ਼ ਵਿਰੋਧੀ ਤਾਕਤਾਂ, ਹਾਈ ਅਲਰਟ 'ਤੇ ਦਿੱਲੀ ਪੁਲਸ

ਡਰੱਗ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ

ਅੱਜ ਦੇਸ਼ ਵਿਚ ਡਰੱਗ ਦਾ ਬਹੁਤ ਵੱਡਾ ਮੁੱਦਾ ਹੈ। ਪਾਕਿਸਤਾਨ ਰਾਹੀਂ ਡਰੋਨ ਜ਼ਰੀਏ ਰੋਜ਼ ਡਰੱਗ ਸਾਡੇ ਸੂਬੇ ਵਿਚ ਆ ਰਹੇ ਹਨ। ਪੰਜਾਬ ਦਾ ਹਰ ਜ਼ਿਲ੍ਹਾ, ਹਰ ਪਿੰਡ ਡਰੱਗ ਤੋਂ ਪੀੜਤ ਹੈ। ਹਾਲਾਂਕਿ ਸਰਕਾਰ ਆਖ ਰਹੀ ਹੈ ਕਿ ਬਾਰਡਰਾਂ ਨੂੰ ਮਜ਼ਬੂਤ ਕਰਨ ਲਈ ਬਹੁਤ ਕੁਝ ਕੀਤਾ ਪਰ ਪਿਛਲੇ 10 ਸਾਲਾਂ ਵਿਚ ਇਨ੍ਹਾਂ ਡਰੋਨਾਂ ਨੂੰ ਰੋਕਣ ਲਈ ਕੁਝ ਨਹੀਂ ਕਰ ਸਕੀ।

 

50 ਫ਼ੀਸਦੀ ਕਿਸਾਨ ਪਰਿਵਾਰ ਅੱਜ ਕਰਜ਼ਾਈ ਹਨ

ਕਿਸਾਨਾਂ ਬਾਰੇ ਗੱਲ ਕਰਦਿਆਂ ਹਰਸਿਮਰਤ ਨੇ ਕਿਹਾ ਕਿ  60 ਫ਼ੀਸਦੀ ਦੇਸ਼ ਕਿਸਾਨੀ ਦਾ ਹੈ। ਵਾਅਦਾ ਕੀਤਾ ਸੀ ਕਿ 2015 'ਚ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕੀਤਾ ਜਾਵੇਗਾ। ਜੋ ਵਾਅਦਾ ਕੀਤਾ ਸੀ ਉਹ ਪੂਰਾ ਨਹੀਂ ਹੋਇਆ। 50 ਫ਼ੀਸਦੀ ਕਿਸਾਨ ਪਰਿਵਾਰ ਅੱਜ ਕਰਜ਼ਾਈ ਹੋ ਗਏ ਹਨ। 5 ਸਾਲਾਂ ਵਿਚ ਇਹ ਕਰਜ਼ਾ 58 ਫ਼ੀਸਦੀ ਵੱਧ ਗਿਆ ਹੈ। ਇਕੱਲੇ 2021 'ਚ 10,880 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ।

ਇਹ ਵੀ ਪੜ੍ਹੋ- ਮਾਹੌਲ ਵਿਗਾੜਨ ਦੀ ਫਿਰਾਕ 'ਚ ਦੇਸ਼ ਵਿਰੋਧੀ ਤਾਕਤਾਂ, ਹਾਈ ਅਲਰਟ 'ਤੇ ਦਿੱਲੀ ਪੁਲਸ

ਮਤਲਬ ਹਰ ਘੰਟੇ ਵਿਚ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਸਭ ਤੋਂ ਵੱਧ ਕਰਜ਼ਾਈ ਪੰਜਾਬ ਦੇ ਕਿਸਾਨ ਹਨ। ਇਹ ਕਿਸਾਨੀ ਸੰਕਟ ਬਹੁਤ ਵੱਡਾ ਹੈ। MSP ਬਾਰੇ ਗੱਲ ਕਰਦਿਆਂ ਹਰਸਿਮਰਤ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਸਾਡੇ 800 ਕਿਸਾਨ ਸ਼ਹੀਦ ਹੋ ਗਏ। ਕਿਸਾਨੀ ਅੰਦੋਲਨ ਵਿਚ ਉਨ੍ਹਾਂ ਨੂੰ ਕਿਹਾ ਸੀ ਕਿ MSP ਕਮੇਟੀ ਬਣਾਈ ਜਾਵੇਗੀ ਪਰ ਦੋ ਸਾਲ ਹੋ ਗਏ ਅੱਜ ਤੱਕ ਕਮੇਟੀ ਨਹੀਂ ਬਣੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News