ਦੇਸ਼ 'ਚ ਆਉਣ ਵਾਲੇ ਹਨ 6 ਹੋਰ ਨਵੇਂ ਕੋਰੋਨਾ ਵਾਇਰਸ ਦੇ ਟੀਕੇ: ਹਰਸ਼ਵਰਧਨ

03/13/2021 9:42:36 PM

ਨਵੀਂ ਦਿੱਲੀ - ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਭਾਰਤ ਵਿੱਚ ਛੇਤੀ ਹੀ ਛੇ ਤੋਂ ਜ਼ਿਆਦਾ ਕੋਰੋਨਾ ਵਾਇਰਸ ਦੇ ਟੀਕੇ ਆਉਣ ਵਾਲੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਤੱਕ ਦੇਸ਼ ਵਿੱਚ 1.84 ਕਰੋਡ਼ ਲੋਕਾਂ ਨੂੰ ਕੋਰੋਨਾ ਵਾਇਰਸ ਵੈਕਸੀਨ ਦੀ ਖੁਰਾਕ ਦਿੱਤੀ ਗਈ ਹੈ, ਜਦੋਂ ਕਿ 23 ਕਰੋਡ਼ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਦੱਸ ਦਈਏ ਕਿ, ਦੇਸ਼ ਵਿੱਚ ਫਿਲਹਾਲ ਦੋ ਕੋਰੋਨਾ ਵਾਇਰਸ ਦੀ ਵੈਕਸੀਨ ਲੋਕਾਂ ਨੂੰ ਦਿੱਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ, ਭਾਰਤ ਨੇ ਦੋ ਟੀਕੇ ਵਿਕਸਿਤ ਕੀਤੇ ਹਨ, ਜੋ 71 ਦੇਸ਼ਾਂ ਨੂੰ ਦਿੱਤੇ ਗਏ ਹਨ। ਕਈ ਹੋਰ ਦੇਸ਼ ਟੀਕਿਆਂ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ, ਕੈਨੇਡਾ, ਬ੍ਰਾਜ਼ੀਲ ਅਤੇ ਹੋਰ ਵਿਕਸਿਤ ਦੇਸ਼ ਭਾਰਤੀ ਟੀਕਿਆਂ ਦੀ ਵਰਤੋ ਕਾਫੀ ਉਤਸ਼ਾਹ ਨਾਲ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ, ਅੱਧਾ ਦਰਜ਼ਨ ਤੋਂ ਜ਼ਿਆਦਾ ਟੀਕੇ ਆਉਣ ਵਾਲੇ ਹਨ। ਰਾਸ਼ਟਰੀ ਸਿਹਤ ਵਾਤਾਵਰਣ ਖੋਜ ਸੰਸਥਾ ਦੇ ਨਵੇਂ ਹਰਿਤ ਪਰਿਸਰ ਦਾ ਉਦਘਾਟਨ ਦੌਰਾਨ ਉਨ੍ਹਾਂ ਨੇ ਇਹ ਗੱਲ ਕਹੀ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਨਵੇਂ ਭਾਰਤ ਦਾ ਨਿਰਮਾਣ ਕਰਣਾ ਚਾਹੁੰਦੇ ਹਨ ਤਾਂ ਕਿ ਇਸ ਨੂੰ 'ਵਿਸ਼ਵ ਗੁਰੂ' (ਸੰਸਾਰ ਨੇਤਾ) ਬਣਾਇਆ ਜਾ ਸਕੇ। ਵਿਗਿਆਨ ਦਾ ਸਨਮਾਨ ਕਰੋ। ਇਸ (ਟੀਕੇ) 'ਤੇ ਰਾਜਨੀਤੀ ਨੂੰ ਖ਼ਤਮ ਕਰਣ ਦੀ ਲੋੜ ਹੈ, ਇਹ ਵੇਖਦੇ ਹੋਏ ਕਿ ਇਹ ਇੱਕ ਵਿਗਿਆਨੀ ਲੜਾਈ ਹੈ ਨਾ ਕਿ ਇੱਕ ਰਾਜਨੀਤਕ ਲੜਾਈ। ਇਸ ਲਈ ਸਾਨੂੰ ਇੱਕਜੁਟ ਹੋ ਕੇ ਕੰਮ ਕਰਣਾ ਚਾਹੀਦਾ ਹੈ। ਸਾਡੇ ਵਿਗਿਆਨੀਆਂ ਦੀ ਕੋਸ਼ਿਸ਼ ਤਾਰੀਫ਼ ਦੇ ਕਾਬਿਲ ਹੈ ਕਿਉਂਕਿ ਉਨ੍ਹਾਂ ਦੀ ਮਿਹਨਤ ਦੇ ਕਾਰਨ ਅਸੀਂ ਇਹ ਸਭ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਲ 2020 ਨੂੰ ਕੋਰੋਨਾ ਸਾਲ ਹੋਣ ਤੋਂ ਇਲਾਵਾ, ਵਿਗਿਆਨ ਅਤੇ ਵਿਗਿਆਨੀਆਂ ਦੇ ਸਾਲ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News