ਉੱਤਰਾਖੰਡ ’ਚ ਕਾਂਗਰਸ ਨੂੰ ਵੱਡਾ ਝਟਕਾ, ਲਾਲਕੁਆਂ ਸੀਟ ਤੋਂ ਹਰੀਸ਼ ਰਾਵਤ ਹਾਰੇ

Thursday, Mar 10, 2022 - 01:58 PM (IST)

ਉੱਤਰਾਖੰਡ ’ਚ ਕਾਂਗਰਸ ਨੂੰ ਵੱਡਾ ਝਟਕਾ, ਲਾਲਕੁਆਂ ਸੀਟ ਤੋਂ ਹਰੀਸ਼ ਰਾਵਤ ਹਾਰੇ

ਨੈਨੀਤਾਲ– ਉੱਤਰਾਖੰਡ ਦੀ ਲਾਲਕੁਆਂ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਮੈਦਾਨ ’ਚ ਉਤਰੇ ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਦੇ ਦਿੱਗਜ ਨੇਤਾ ਹਰੀਸ਼ ਰਾਵਤ ਚੋਣ ਹਾਰ ਗਏ ਹਨ। ਉਨ੍ਹਾਂ ਦੇ ਵਿਰੋਧੀ ਉਮੀਦਵਾਰ ਭਾਰਤੀ ਜਨਤਾ ਪਾਰਟੀ ਦੇ ਡਾ. ਮੋਹਨ ਸਿੰਘ ਬਿਸ਼ਟ ਨੇ ਹਰੀਸ਼ ਰਾਵਤ ਨੂੰ ਲਗਭਗ 14 ਹਜ਼ਾਰ ਵੋਟਾਂ ਨਾਲ ਹਰਾ ਦਿੱਤਾ ਹੈ। ਸੂਬੇ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ 7ਵੇਂ ਗੇੜ੍ਹ ਦੀ ਗਿਣਤੀ ਦੌਰਾਨ ਕਰੀਬ 11 ਹਜ਼ਾਰ ਵੋਟਾਂ ਨਾਲ ਪਿੱਛੇ ਚੱਲ ਰਹੇ ਸਨ। ਇਸ ਦੌਰਾਨ ਹਰੀਸ਼ ਰਾਵਤ ਵਲੋਂ ਵੋਟਾਂ ਦੀ ਗਿਣਤੀ ਵਾਲੀ ਥਾਂ ’ਤੇ ਤਾਇਨਾਤ ਕਾਂਗਰਸ ਪਾਰਟੀ ਦੇ ਏਜੰਟ ਵੀ ਉਮੀਦ ਛੱਡਦੇ ਨਜ਼ਰ ਆਏ। ਪਾਰਟੀ ਦੇ ਕਈ ਏਜੰਟਾਂ ਨੇ ਗਿਣਤੀ ਵਾਲੀ ਥਾਂ ਛੱਡ ਦਿੱਤੀ ਹੈ। 

ਦੱਸ ਦੇਈਏ ਕਿ ਸੂਬੇ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ 7ਵੇਂ ਗੇੜ੍ਹ ਦੀ ਗਿਣਤੀ ਦੌਰਾਨ ਕਰੀਬ 11 ਹਜ਼ਾਰ ਵੋਟਾਂ ਤੋਂ ਪਿੱਛੇ ਹੋ ਗਏ ਸਨ ਜਿਸਤੋਂ ਬਾਅਦ ਵੋਟਾਂ ਦੀ ਗਿਣਤੀ ਵਾਲੀ ਥਾਂ ’ਤੇ ਤਾਇਨਾਤ ਕਾਂਗਰਸ ਪਾਰਟੀ ਦੇ ਏਜੰਟਾਂ ਨੇ ਵੋਟਾਂ ਦੀ ਗਿਣਤੀ ਕਰਨੀ ਛੱਡ ਦਿੱਤੀ। ਕੁਝ ਦੇਰ ਬਾਅਦ ਹੀ ਉਨ੍ਹਾਂ ਦੀ ਹਾਰ ਦੀ ਖ਼ਬਰ ਆਈ। ਉਧਰ, ਸਾਬੇ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਖਟੀਮਾ ਵਿਧਾਨ ਸਭਾ ਸੀਟ ਤੋਂ ਲਗਭਗ 4000 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। 


author

Rakesh

Content Editor

Related News